26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 08-06-2026
ਡੇਰਾਬਸੀ, 7 ਜੂਨ (ਗੁਰਮੀਤ ਸਿੰਘ)- ਵਾ. ਨੰ. 16 ਤੋਂ ਕੌਂਸਲਰ ਬਣੇ ਰਣਜੀਤ ਸਿੰਘ ਰੈੱਡੀ ਦੀ ਜਿੱਤ ਦੇ ਮੌਕੇ 'ਤੇ ਅੱਜ ਰੈਡੀ ਐਨਕਲੇਵ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਕੌਂਸਲਰ ਰੈੱਡੀ ਤੇ ਵਾ. ਨੰ. 5 ਤੋਂ ਭਾਜਪਾ ਕੌਂਸਲਰ ਮੋਨਿਕਾ ਮੋਦਗਿਲ ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ 'ਚ ਭਾਜਪਾ ਆਗੂ ਐਸ. ਐਮ. ਐਸ. ਸੰਧੂ, ਸੰਜੀਵ ਖੰਨਾ ਤੇ ਮੰਡਲ ਪ੍ਰਧਾਨ ਪਵਨ ਧੀਮਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਰੈੱਡੀ ਨੇ ਕਿਹਾ ਕਿ ਉਹ ਪਾਰਟੀ ਦੇ ਉੱਪਰ ਹੋ ਕੇ ਸਾਰੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਸਰ ਨਹੀਂ ਛੱਡਣਗੇ | ਉਨ੍ਹਾਂ ਨੇ ਸਮਾਗ਼ਮ ਵਿਚ ਪਹੁੰਚੇ ਸਭਨਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਭਾਜਪਾ ਆਗੂ ਸੰਜੀਵ ਖੰਨਾ, ਐਸ. ਐਮ. ਐਸ. ਸੰਧੂ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਡੇਰਾਬਸੀ ਦੀ ਸੀਟ ਵੀ ਭਾਜਪਾ ਦੇ ਹੱਥ ਰਹੇਗੀ | ਭਾਜਪਾ ਆਗੂਆ ਨੇ ਨਗਰ ਕੌਂਸਲ ਚੋਣਾਂ ਦੌਰਾਨ ਕੁਝ ਉਮੀਦਵਾਰਾਂ ਦੇ ਨਾਮਾਜ਼ਦਗੀ ਪੱਤਰ ਰੱਦ ਕੀਤੇ ਜਾਣ ਤੇ ਵਾਰਡ ਬੰਦੀ ਵਿਚ ਵੋਟ ਟ੍ਰਾਂਸਫਰ ਕੀਤੇ ਜਾਣ ਦੀ ਨਿੰਦਾ ਕੀਤੀ | ਇਸ ਮੌਕੇ ਰੈੱਡੀ ਐਨਕਲੇਵ, ਆਦਰਸ਼ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਿਵ ਮੰਦਰ ਕਮੇਟੀ, ਗੋਵਿੰਦ ਵਿਹਾਰ ਤੇ ਅਮਰਦੀਪ ਨਗਰ ਕਾਲੋਨੀ ਦੀਆਂ ਧਾਰਮਿਕ ਸੰਸਥਾਵਾਂ ਨੇ ਵੀ ਕੌਂਸਲਰ ਰੈੱਡੀ ਦਾ ਸਨਮਾਨ ਕੀਤਾ |

ਪਿਛਲੀ ਖ਼ਬਰ ਰਤਵਾੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰੇਲਵੇ ਸਟੇਸ਼ਨ ਦੀ ਮੁੱਖ ਦੀਵਾਰ ਦੇ ਅੱਗੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਪੋਟਰੇਟ ਲਗਾਉਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।