28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਾਰਤ ਵਲੋਂ ਵਰਲਡ ਸਕੂਲ ਖੇਡਾਂ ਬ੍ਰਾਜ਼ੀਲ ਲਈ ਚੰਡੀਗੜ੍ਹ ਦੀ ਖਿਡਾਰਨ ਜੋਆਏ ਬੈਦਵਾਣ ਨੇ ਕੀਤੀ ਸੀਟ ਪੱਕੀ

ਚੰਡੀਗੜ੍ਹ/ਐੱਸ. ਏ.

ਸ਼ਾਟਪੁੱਟ ਦੀ ਪ੍ਰਤਿਭਾਵਾਨ ਖਿਡਾਰਨ ਜੋਆਏ ਬੈਦਵਾਣ 28-10-2026
ਚੰਡੀਗੜ੍ਹ/ਐੱਸ.ਏ.ਐੱਸ. ਨਗਰ, 27 ਅਕਤੂਬਰ (ਅਜਾਇਬ ਸਿੰਘ ਔਜਲਾ,ਤਰਵਿੰਦਰ ਸਿੰਘ ਬੈਨੀਪਾਲ) - ਚੰਡੀਗੜ੍ਹ ’ਚ ਪੜ੍ਹਾਈ ਕਰ ਰਹੀ ਖਿਡਾਰਨ ਅਤੇ ਪੁਆਧ ਇਲਾਕੇ ਦਾ ਮਾਣ ਜੁਆਏ ਬੈਦਵਾਣ ਨੇ ਮਦਰਾਸ ਵਿਖੇ ਹੋ ਰਹੀਆਂ ਜੂਨੀਅਰ ਨੈਸ਼ਨਲ ਗੇਮਜ਼ ਅੰਡਰ 18 ਵਿਚ ਸ਼ਾਟਪੁੱਟ ਦੇ ਮੁਕਾਬਲੇ ’ਚ ਇਕ ਵਾਰ ਫਿਰ ਗੋਲਡ ਮੈਡਲ ਜਿੱਤ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖਿਆ ਹੈ। ਉਲੇਖਣੀ ਹੈ ਕਿ ਹੋਈਆਂ ਨੈਸ਼ਨਲ ਸਕੂਲ ਗੇਮਜ਼ ਵਿਚ ਸਭ ਤੋ ਵਧੀਆਂ ਪ੍ਰਦਰਸ਼ਨ ਕਰਕੇ ਬ੍ਰਾਜ਼ੀਲ ਵਿਚ 3 ਦਸੰਬਰ ਤੋਂ ਹੋਣ ਜਾ ਰਹੀਆਂ ਇੰਟਰਨੈਸ਼ਨਲ ਸਕੂਲ ਗੇਮਜ਼ ਵਿਚ ਕੁਆਲੀਫ਼ਾਈ ਆਪਣੇ ਪੁਆਧ ਇਲਾਕੇ ਦੇ ਨਾਲ-ਨਾਲ ਆਪਣੇ ਚੰਡੀਗੜ੍ਹ ਦੇ ਡੀ.ਏ.ਵੀ ਸਕੂਲ ਲਾਹੌਰ ਦਾ ਵੀ ਨਾਮ ਰੌਸ਼ਨ ਕਰਨ ਵਿਚ ਸਫਲਤਾ ਪਾਈ ਹੈ। ਹੁਣ ਜੋਆਏ ਬੈਦਵਾਣ ਭਾਰਤ ਵਲੋਂ ਕੁਆਲੀਫਾਈ ਕਰਕੇ ਬ੍ਰਾਜ਼ੀਲ ਖੇਡਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐੱਸ. ਜੀ. ਐੱਫ. ਆਈ ਇੰਟਰਨੈਸ਼ਨਲ ਸਕੂਲ ਗੋਆ ਅੰਡਰ 17 ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। 2023 ਵਿਚ ਵੀ ਅੰਡਰ 14 ਇੰਡੀਆ ਸ਼ਾਟਪੁੱਟ ਵਿਚ ਵੀ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ ਸੀ, ਉਸ ਤੋਂ ਬਾਅਦ 2024 ਅੰਡਰ 17 ਵਿਚ ਵੀ ਗੋਲਡ ਮੈਡਲ ਜਿੱਤਿਆ ਫਿਰ 2025 ਵਿਚ ਯੂਥ ਗੇਮਜ਼ ’ਚ ਆਪਣੀ ਆਦਤ ਅਨੁਸਾਰ ਗੋਲਡ ਮੈਡਲ ਆਪਣੇ ਨਾਮ ਕੀਤਾ। ਜੋਆਏ ਬੈਦਵਾਣ ਨੇ ਬਹਿਰੀਨ ਅਤੇ ਸਾਊਦੀ ਅਰਬ ਵਿਚ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਸਮੇਤ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਜੋਆਏ ਬੈਦਵਾਣ ਦੇ ਪਿਤਾ ਪਰਮਦੀਪ ਸਿੰਘ ਬੈਦਵਾਣ ਸਮਾਜ ਸੇਵੀ ਆਗੂ ਹੋਣ ਦੇ ਨਾਲ ਕਿਸਾਨ ਜਥੇਬੰਦੀ ਆਗੂ ਵੀ ਹਨ, ਜਿਸ ਕਾਰਨ ਕਿਸਾਨ ਅੰਦੋਲਨ ਵੇਲੇ ਵੀ ਜੋਆਏ ਬੈਦਵਾਣ ਨੇ ਆਪਣੇ ਪਿਤਾ ਨਾਲ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਪੂਰੀ ਤਨਦੇਹੀ ਨਾਲ ਕੌਮ ਪ੍ਰਤੀ ਆਪਣਾ ਫਰਜ਼ ਅਦਾ ਕੀਤਾ। ਸ਼ਾਟਪੁੱਟ ਖੇਡਾਂ ਦੇ ਨਾਲ ਨਾਲ ਜੋਆਏ ਬੈਦਵਾਣ ਵਲੋਂ ਆਪਣੀ ਪੜਾਈ ਵੀ ਡੀ.ਏ.ਵੀ ਲਾਹੌਰ ਸੈਕਟਰ 8 ਤੋਂ ਕੀਤੀ ਜਾ ਰਹੀ ਹੈ। ਜੋਆਏ ਬੈਦਵਾਣ ਨੇ ਗੱਲਬਾਤ ਕਰਦੇ ਦੱਸਿਆ ਕਿ ਉਸਦੀ ਮਿਹਨਤ ਅਤੇ ਸਫਲਤਾ ਪਿੱਛੇ ਸਭ ਤੋਂ ਵੱਡਾ ਹੱਥ ਉਨ੍ਹਾਂ ਦੇ ਪਿਤਾ ਤੇ ਕੋਚ ਸਾਹਿਬਾਨ ਦਾ ਹੈ ਜੋ ਮੇਰੇ ਲਈ ਹਮੇਸ਼ਾ ਹਰ ਸਮੇਂ ਨਾਲ ਖੜ੍ਹੇ ਰਹਿੰਦੇ ਹਨ।
ਪਿਛਲੀ ਖ਼ਬਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਅੱਜ ਤੋਂ ਦੀਵਾਲੀ ਤੱਕ ਟ੍ਰੈਫਿਕ ਹਦਾਇਤਾਂ ਜਾਰੀ ਅਗਲੀ ਖ਼ਬਰ ਕੈਂਪਸ ਐਕਟਿਵਵੀਅਰ ਨੇ ਨਵੀਂ ‘ਮੂਵ ਯੂਅਰ ਵੇਅ’ ਮੁਹਿੰਮ ’ਚ ਵਿੱਕੀ ਕੌਸ਼ਲ ਨਾਲ ਦਫ਼ਤਰੀ ਰਵਾਇਤਾਂ ਨੂੰ ਦਿੱਤੀ ਚੁਨਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।