25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੇਰਾਬੱਸੀ ਵਿਖੇ ਸੈਣੀ ਸਮਾਜ ਦੀ ਅਹਿਮ ਇਕੱਤਰਤਾ <br/>

ਅਜੀਤ ਡੈਸਕ 10-06-2026
ਡੇਰਾਬੱਸੀ, 9 ਜੂਨ (ਰਣਬੀਰ ਸਿੰਘ ਪੜ੍ਹੀ)- ਰਾਜਪੁਰਾ ਵਿਖੇ ਹੋਣ ਜਾ ਰਹੇ ਸੈਣੀ ਸਮਾਜ ਦੇ ਵਿਸ਼ਾਲ ਮਹਾਂ-ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਡੇਰਾਬੱਸੀ ਦੇ ਮੁੰਦਰਾ ਫਾਰਮ ਵਿਖੇ ਸੈਣੀ ਬਿਰਾਦਰੀ ਦੀ ਅਹਿਮ ਇਕੱਤਰਤਾ ਹੋਈ | ਇਸ ਮੀਟਿੰਗ 'ਚ ਸਮਾਜ ਦੀ ਏਕਤਾ ਅਤੇ ਤਰੱਕੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਡੇਰਾਬੱਸੀ ਇਲਾਕੇ ਤੋਂ ਵੱਡੀ ਗਿਣਤੀ 'ਚ ਬਿਰਾਦਰੀ ਦੇ ਲੋਕਾਂ ਵਲੋਂ ਇਸ ਮਹਾਂ-ਸੰਮੇਲਨ 'ਚ ਕਾਫ਼ਲੇ ਦੇ ਰੂਪ 'ਚ ਪਹੁੰਚਣ ਦਾ ਜ਼ੋਰਦਾਰ ਐਲਾਨ ਕੀਤਾ ਗਿਆ | ਇਸ ਮੌਕੇ ਜੈਲਦਾਰ ਜਸਵਿੰਦਰ ਸਿੰਘ ਸ਼ਾਮਦੂ ਚੇਅਰਮੈਨ ਸੈਣੀ ਸਮਾਜ ਰਾਜਪੁਰਾ ਸਰਕਲ, ਸਰਪ੍ਰਸਤ ਮਹਿੰਦਰ ਸਿੰਘ ਸੇਵਾ-ਮੁਕਤ ਇੰਸਪੈਕਟਰ, ਜਤਿੰਦਰ ਸਿੰਘ ਰੋਮੀ ਸਾਬਕਾ ਸਰਪੰਚ ਅਬਰਾਵਾਂ, ਅਵਤਾਰ ਸਿੰਘ ਬਬਲਾ ਸਾਬਕਾ ਕੌਂਸਲਰ ਬਨੰੂੜ ਤੇ ਹੈਪੀ ਸੈਣੀ ਬਨੂੰੜ ਆਦਿ ਆਗੂਆਂ ਨੇ ਕਿਹਾ ਕਿ ਸੈਣੀ ਸਮਾਜ ਸਰਕਲ ਰਾਜਪੁਰਾ ਵਲੋਂ ਇਹ ਮਹਾਂ-ਸੰਮੇਲਨ 12 ਜੂਨ ਨੂੰ ਸਵੇਰੇ 10 ਵਜੇ ਰਾਜਪੁਰਾ ਨੇੜਲੇ ਪਿੰਡ ਨਲਾਸ ਦੇ ਮੈਰਿਜ ਪੈਲੇਸ 'ਚ ਕਰਵਾਇਆ ਜਾ ਰਿਹਾ ਹੈ | ਸਮਾਗਮ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ |

ਪਿਛਲੀ ਖ਼ਬਰ ਐਡਵੋਕੇਟ ਸੁਖਵੀਰ ਸਿੰਘ ਗਿੱਲ ਦੀ ਜਿੱਤ ਦੀ ਖੁਸ਼ੀ 'ਚ ਸ਼ੁਕਰਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਝਾੜੂ ਲਗਾ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।