ਪੀ.ਜੀ.ਆਈ. ਦੀ ਖ਼ੋਜੀ ਟੀਮ ਨੇ ਗੁਰਦੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤੇ ਸਾਂਝੇ
ਅਜੀਤ ਡੈਸਕ
11-06-2026
ਚੰਡੀਗੜ੍ਹ, 10 ਜੂਨ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਡਾ. ਅਸ਼ੋਕ ਕੁਮਾਰ ਯਾਦਵ ਵਧੀਕ ਪ੍ਰੋਫੈਸਰ ਪ੍ਰਯੋਗਾਤਮਕ ਮੈਡੀਸਨ ਵਿਭਾਗ ਦੀ ਅਗਵਾਈ ਵਾਲੀ ਖੋਜੀ ਟੀਮ ਨੇ ਗੁਰਦੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਜਿਸ ਵਿਚ ਗੁਰਦੇ ਦੀਆਂ ਬਿਮਾਰੀਆਂ ਦੇ ਨਿਦਾਨ, ਨਿਗਰਾਨੀ ਤੇ ਪ੍ਰਬੰਧਨ ਨੂੰ ਬਿਹਤਰ ਬਣਾਉਣ 'ਤੇ ਕੇਂਦਿ੍ਤ ਰਿਹਾ | ਅਧਿਐਨ ਟੀਮ ਵਿਚ ਪ੍ਰਯੋਗਾਤਮਕ ਮੈਡੀਸਨ ਅਤੇ ਬਾਇਓਟੈਕਨਾਲੋਜੀ, ਨੈਫਰੋਲੋਜੀ, ਬਾਇਓਕੈਮਿਸਟਰੀ, ਫਾਰਮਾਕੋਲੋਜੀ ਤੇ ਸਕੂਲ ਆਫ਼ ਪਬਲਿਕ ਹੈਲਥ ਦੇ ਮਾਹਰ ਸ਼ਾਮਲ ਸਨ | ਇਨ੍ਹਾਂ ਨੇ ਗੁਰਦੇ ਦੇ ਕੰਮ ਦਾ ਸਹੀ ਮੁਲਾਂਕਣ, ਪੁਰਾਣੀ ਗੁਰਦੇ ਦੀ ਬਿਮਾਰੀ ਦਾ ਨਿਦਾਨ, ਸਟੇਜਿੰਗ, ਦਵਾਈ ਦੀ ਖੁਰਾਕ ਨਿਰਧਾਰਤ ਕਰਨ, ਸੰਭਾਵੀ ਗੁਰਦੇ ਦਾਨੀਆਂ ਦਾ ਮੁਲਾਂਕਣ ਕਰਨ ਤੇ ਇਲਾਜ ਦੇ ਫੈਸਲਿਆਂ ਦਾ ਮਾਰਗਦਰਸ਼ਨ ਕਰਨ ਲਈ ਜਾਣਕਾਰੀ ਦਿੱਤੀ | ਪੀ.ਜੀ.ਆਈ ਦੇ ਨੈਫਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਐਚ.ਐਸ ਕੋਹਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰੋ. ਦਿਬਯਜਯੋਤੀ ਬੈਨਰਜੀ ਐਚ.ਓ.ਡੀ ਨੇ ਇਨ੍ਹਾਂ ਯਤਨ ਦੀ ਸ਼ਲਾਘਾ ਕੀਤੀ |