28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ

ਅਜੀਤ ਡੈਸਕ 11-06-2026

ਚੰਡੀਗੜ੍ਹ, 10 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਡਾ. ਅਮਰ ਦੀਪ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ. ਆਈ. ਐਸ. ਈ. ਆਰ) ਮੋਹਾਲੀ ਵਿਚ ਜੈਵਿਕ ਵਿਗਿਆਨ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਤਾਈਨਾਤ ਹੋ ਗਏ ਹਨ | ਡਾ. ਅਮਰ ਦੀਪ ਨੇ ਸਾਲ 2013 ਵਿਚ ਪੰਜਾਬ ਯੂਨੀਵਰਸਿਟੀ ਤੋਂ ਹਿਊਮਨ ਜੀਨੋਮਿਕਸ ਵਿਚ ਆਪਣੀ ਐਮ.ਐਸ.ਸੀ. ਪੂਰੀ ਕੀਤੀ | ਉਨ੍ਹਾਂ ਨੇ 2020 ਵਿਚ ਸੀ.ਐਸ.ਆਈ.ਆਰ.-ਇੰਸਟੀਚਿਊਟ ਆਫ਼ ਮਾਈਕ੍ਰੋਬਾਇਲ ਟੈਕਨਾਲੋਜੀ (ਸੀ.ਐਸ.ਆਈ.ਆਰ.-ਆਈ.ਐਮ.ਟੈਕ) ਚੰਡੀਗੜ੍ਹ ਤੋਂ ਸਟਰਕਚਰਲ ਬਾਇਓਲੋਜੀ ਵਿਚ ਆਪਣੀ ਪੀ.ਐਚ.ਡੀ. ਪੂਰੀ ਕੀਤੀ | ਉਨ੍ਹਾਂ ਦੀ ਬੇਮਿਸਾਲ ਡਾਕਟਰੇਟ ਖੋਜ ਨੇ ਉਨ੍ਹਾਂ ਨੂੰ ਵੱਕਾਰੀ ਡਾ. ਵੀ.ਸੀ. ਵੋਰਾ ਬੈਸਟ ਪੀ.ਐਚ.ਡੀ. ਥੀਸਿਸ ਅਵਾਰਡ ਪ੍ਰਾਪਤ ਹੋਇਆ | ਆਪਣੀ ਡਾਕਟਰੇਟ ਦੀ ਪੜ੍ਹਾਈ ਤੋਂ ਬਾਅਦ ਡਾ. ਦੀਪ ਨੇ 2020 ਤੋਂ 2025 ਤੱਕ ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਅਮਰੀਕਾ ਵਿਚ ਪੋਸਟ-ਡਾਕਟੋਰਲ ਖੋਜ ਕੀਤੀ |

ਪਿਛਲੀ ਖ਼ਬਰ ਹਰਿਆਣਾ ਦੀ ਸੇਵਾ ਭਾਵਨਾ ਤੇ ਮਹਿਮਾਨ ਨਿਵਾਜ਼ੀ ਦੇ ਮੁਰੀਦ ਹੋਏ ਸੀ.ਪੀ.ਏ. ਕਾਨਫਰੰਸ ਦੇ ਮਹਿਮਾਨ <br/> ਅਗਲੀ ਖ਼ਬਰ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ-2 ਸੰਬੰਧੀ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।