28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਰਤ ਦੀ ਪਹਿਲੀ ਡੀ+ ਐੱਸ.ਯੂ.ਵੀ. ਐਮ.ਜੀ. ਮੈਜੇਸਟਰ ਚੰਡੀਗੜ੍ਹ 'ਚ ਲਾਂਚ, ਕੀਮਤ 40.99 ਲੱਖ ਰੁਪਏ ਤੋਂ ਸ਼ੁਰੂ <br/>

ਅਜੀਤ ਡੈਸਕ 11-06-2026
ਚੰਡੀਗੜ੍ਹ, 10 ਜੂਨ (ਅ.ਬ.)- ਜੇ.ਐੱਸ.ਡਬਲਿਯੂ ਐਮ.ਜੀ. ਮੋਟਰ ਇੰਡੀਆ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਭਾਰਤ ਦੀ ਪਹਿਲੀ ਡੀ+ ਐੱਸ.ਯੂ.ਵੀ. ਐਮ.ਜੀ. ਮੈਜੇਸਟਰ ਲਾਂਚ ਕਰਨ ਦਾ ਐਲਾਨ ਕੀਤਾ | ਕੰਪਨੀ ਨੇ ਐਮ.ਜੀ. ਮੈਜੇਸਟਰ 4*2 ਆਟੋਮੈਟਿਕ ਟਾਪ ਟਿ੍ਮ (6 ਅਤੇ 7 ਸੀਟਰ) ਦੀ ਐਕਸ-ਸ਼ੋਅਰੂਮ ਕੀਮਤ 40.99 ਲੱਖ ਰੁਪਏ ਅਤੇ 4*4 ਆਟੋਮੈਟਿਕ ਟਾਪ ਟਿ੍ਮ (ਸਿਰਫ਼ 7 ਸੀਟਰ) ਦੀ ਕੀਮਤ 44.99 ਲੱਖ ਰੁਪਏ ਨਿਰਧਾਰਿਤ ਕੀਤੀ ਹੈ | ਕੰਪਨੀ ਮੁਤਾਬਿਕ ਐਮ.ਜੀ. ਮੈਜੇਸਟਰ ਨੂੰ ਉਨ੍ਹਾਂ ਗਾਹਕਾਂ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ ਜੋ ਪ੍ਰੀਮੀਅਮ ਆਰਾਮ, ਸ਼ਾਨਦਾਰ ਪ੍ਰਦਰਸ਼ਨ, ਆਧੁਨਿਕ ਤਕਨਾਲੋਜੀ ਤੇ ਬਿਹਤਰੀਨ ਆਫ-ਰੋਡ ਸਮਰੱਥਾ ਵਾਲੀ ਐਸਯੂਵੀ ਦੀ ਭਾਲ ਕਰ ਰਹੇ ਹਨ | ਇਹ ਵਾਹਨ ਸੈਗਮੈਂਟ ਵਿਚ ਸਭ ਤੋਂ ਵਧੀਆ 215.5 ਪੀ.ਐਸ. ਪਾਵਰ ਅਤੇ 478.5 ਐਨ.ਐਮ. ਟਾਰਕ ਦੇਣ ਵਾਲੇ ਟਵਿਨ-ਟਰਬੋ ਡੀਜ਼ਲ ਇੰਜਨ ਨਾਲ ਲੈਸ ਹੈ | ਇਸ ਵਿਚ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ 2*4 ਅਤੇ ਐਡਵਾਂਸਡ 4*4 ਦੋਵੇਂ ਵਿਕਲਪ ਉਪਲਬਧ ਹਨ | ਲਾਂਚ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮਹਿਰੋਤਰਾ ਨੇ ਕਿਹਾ ਕਿ ਐਮ.ਜੀ. ਮੈਜੇਸਟਰ ਭਾਰਤੀ ਐਸਯੂਵੀ ਬਾਜ਼ਾਰ ਵਿਚ ਨਵਾਂ ਮਾਪਦੰਡ ਸਥਾਪਿਤ ਕਰੇਗੀ | ਉਨ੍ਹਾਂ ਕਿਹਾ ਕਿ ਇਸ ਦਾ ਵਿਸ਼ਾਲ ਆਕਾਰ, ਅਤਿ-ਆਧੁਨਿਕ ਤਕਨਾਲੋਜੀ ਤੇ ਸੈਗਮੈਂਟ ਵਿਚ ਪਹਿਲੀ ਵਾਰ ਦਿੱਤੇ ਗਏ ਫ਼ੀਚਰ ਇਸ ਨੂੰ ਮੁਕਾਬਲੇਦਾਰਾਂ ਤੋਂ ਵੱਖਰਾ ਬਣਾਉਂਦੇ ਹਨ |

ਪਿਛਲੀ ਖ਼ਬਰ ਏਅਰਟੈੱਲ ਨੇ 2,900 ਤੋਂ ਵੱਧ ਨਵੀਆਂ ਸਾਈਟਾਂ ਦੇ ਨਾਲ ਲੱਖਾਂ ਗਾਹਕਾਂ ਤੱਕ ਪਹੁੰਚਾਈ ਹਾਈ-ਸਪੀਡ ਤੇ ਵਿਆਪਕ 57 ਕਵਰੇਜ... ਅਗਲੀ ਖ਼ਬਰ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੇ ਰਿਕਾਰਡ ਨੂੰ ਪਿੱਛੇ ਛੱਡ ਪ੍ਰਧਾਨ ਮੰਤਰੀ ਮੋਦੀ ਨੇ ਨਵਾਂ ਇਤਿਹਾਸ ਸਿਰਜਿਆ-ਨਰਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।