30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹੋਟਲ ਦੇ ਕਮਰੇ 'ਚੋਂ 101 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ

ਅਜੀਤ ਡੈਸਕ 12-06-2026
ਐੱਸ. ਏ. ਐੱਸ. ਨਗਰ, 11 ਜੂਨ (ਕਪਿਲ ਵਧਵਾ)- ਸੀ. ਆਈ. ਏ. ਸਟਾਫ਼ ਮੁਹਾਲੀ ਅਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਇਕ ਹੋਟਲ ਦੇ ਕਮਰੇ 'ਚੋਂ 101 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਅਹਿਮ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ 'ਤੇ ਟੀਮ ਨੇ ਪੀ. ਸੀ. ਮਾਰਕੀਟ ਟਾਵਰ ਨੇੜੇ ਸਥਿਤ ਨਿੱਜੀ ਹੋਟਲ ਦੇ ਕਮਰੇ 'ਚ ਛਾਪੇਮਾਰੀ ਕੀਤੀ | ਕਮਰੇ ਦੀ ਤਲਾਸ਼ੀ ਦੌਰਾਨ ਤਿੰਨ ਨੌਜਵਾਨ ਗੱਦੇ 'ਤੇ ਬੈਠੇ ਮਿਲੇ | ਪੁਲਿਸ ਵਲੋਂ ਕਮਰੇ 'ਚ ਪਈ ਚਾਦਰ ਹਟਾ ਕੇ ਦੇਖਣ 'ਤੇ ਇਕ ਡਿਜ਼ੀਟਲ ਕੰਡਾ ਤੇ ਪਾਰਦਰਸ਼ੀ ਲਿਫ਼ਾਫ਼ੇ ਵਿਚ ਚਿੱਟੇ-ਭੂਰੇ ਰੰਗ ਦਾ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਦੀ ਜਾਂਚ ਕਰਨ 'ਤੇ ਉਕਤ ਪਦਾਰਥ 101 ਗ੍ਰਾਮ ਹੈਰੋਇਨ ਨਿਕਲੀ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ ਤੇ ਰਣਪਾਲ ਸਿੰਘ ਦੋਵੇਂ ਵਾਸੀਆਨ ਪਿੰਡ ਮਹਾਲਮ ਚੱਕ ਬਲੋਚਾ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਤੇ ਸਰਬਜੀਤ ਸਿੰਘ ਵਾਸੀ ਪਿੰਡ ਡੱਬਾ ਵੱਟੂ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ | ਸੂਤਰਾਂ ਅਨੁਸਾਰ ਇਹ ਕਾਰਵਾਈ ਪੁਲਿਸ ਵਲੋਂ ਇਕ ਆਜ਼ਾਦ ਗਵਾਹ ਦੀ ਮੌਜੂਦਗੀ ਵਿਚ ਕੀਤੀ ਗਈ | ਪੁਲਿਸ ਨੇ ਹੈਰੋਇਨ ਅਤੇ ਡਿਜ਼ੀਟਲ ਕੰਡੇ ਨੂੰ ਕਬਜ਼ੇ ਵਿਚ ਲੈਣ ਉਪਰੰਤ ਨਸ਼ੀਲੇ ਪਦਾਰਥ ਦਾ ਇਕ ਨਮੂਨਾ ਸੀਲਬੰਦ ਕਰਕੇ ਐਫ. ਐਸ. ਐਲ. ਲੈਬ ਵਿਖੇ ਭੇਜ ਦਿੱਤਾ | ਇਸ ਸੰਬੰਧੀ ਥਾਣਾ ਸੋਹਾਣਾ ਵਿਖੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬਰਾਮਦ ਕੀਤੀ ਗਈ ਹੈਰੋਇਨ ਕਿਥੋਂ ਲਿਆਂਦੀ ਗਈ ਸੀ ਤੇ ਇਸ ਦੇ ਪਿੱਛੇ ਕੋਈ ਵੱਡਾ ਨਸ਼ਾ ਤਸਕਰੀ ਨੈੱਟਵਰਕ ਤਾਂ ਸਰਗਰਮ ਨਹੀਂ | ਸੂਤਰ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਹੋਰ ਵੀ ਬਰਾਮਦਗੀ ਤੇ ਗਿ੍ਫ਼ਤਾਰੀਆਂ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |
ਪਿਛਲੀ ਖ਼ਬਰ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵਲੋਂ ਗਊਧਨ ਦੀ ਸੁਰੱਖਿਆ ਤੇ ਸੰਭਾਲ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਅਗਲੀ ਖ਼ਬਰ 187 ਗ੍ਰਾਮ ਚਰਸ ਸਮੇਤ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।