30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ਿਲ੍ਹਾ ਮੁਹਾਲੀ ਦੇ ਨਵੇਂ ਚੁਣੇ ਗਏ ਕਾਂਗਰਸੀ ਅਹੁਦੇਦਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ

ਅਜੀਤ ਡੈਸਕ 12-06-2026
ਮਾਜਰੀ, 11 ਜੂਨ (ਕੁਲਵੰਤ ਸਿੰਘ ਧੀਮਾਨ)-ਜ਼ਿਲ੍ਹਾ ਮੁਹਾਲੀ ਦੇ ਨਵੇਂ ਚੁਣੇ ਗਏ ਕਾਂਗਰਸੀ ਅਹੁਦੇਦਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਚੰਨੀ ਨੇ ਨਵ-ਨਿਯੁਕਤ ਸਮੁੱਚੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਮੁਹਾਲੀ ਤੋਂ ਐਸ. ਸੀ. ਡਿਪਾਰਟਮੈਂਟ ਦਾ ਚੇਅਰਮੈਨ ਲਗਾਏ ਗਏ ਰਣਜੀਤ ਸਿੰਘ ਨਗਲੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਤੋਂ ਪਹਿਲਾਂ ਰਣਜੀਤ ਸਿੰਘ ਨਗਲੀਆਂ ਸਮੇਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਭਾਣਜ ਜਵਾਈ ਹਰਭਜਨ ਸਿੰਘ ਢੱਠ, ਕਿਸਾਨ ਸੈੱਲ ਦੇ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਸਰਬਜੀਤ ਸਿੰਘ ਮੌਲੀ, ਮਾਜਰੀ ਬਲਾਕ ਤੋਂ ਕਿਸਾਨ ਸੈੱਲ ਦੇ ਚੇਅਰਮੈਨ ਚਰਨਜੀਤ ਸਿੰਘ ਤੱਕੀਪੁਰ, ਐਸ.ਸੀ. ਡਿਪਾਰਟਮੈਂਟ ਦੇ ਖਰੜ ਬਲਾਕ ਤੋਂ ਪ੍ਰਧਾਨ ਜਸਪਾਲ ਸਿੰਘ ਤੇ ਐਸ. ਸੀ. ਡਿਪਾਰਟਮੈਂਟ ਦੇ ਮਾਜਰੀ ਬਲਾਕ ਤੋਂ ਪ੍ਰਧਾਨ ਸ਼ਵਿੰਦਰ ਸਿੰਘ ਬੜੌਦੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਗੁਲਦਸਤਾ ਭੇਟ ਕੀਤਾ |
ਪਿਛਲੀ ਖ਼ਬਰ ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਬੁਲਾਰੇ ਬਰਜਿੰਦਰ ਕੌਰ ਜਿੰਦੀ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਡੇਰਾਬੱਸੀ ਦੇ ਕੈਲਾਸ਼ ਇਨਕਲੇਵ ਵਿਖੇ ਗੁਆਂਢੀਆਂ ਵਲੋਂ ਇਕ ਪਰਿਵਾਰ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।