27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਯੂਨੀਵਰਸਿਟੀ 'ਚ ਗੁਣਾਤਮਕ ਖੋਜ ਉੱਪਰ ਆਧਾਰਿਤ ਏ.ਆਈ. ਪੰਜ-ਦਿਨਾ ਫੈਕਲਟੀ ਵਿਕਾਸ ਪ੍ਰੋਗਰਾਮ ਦੀ ਹੋਈ ਸਮਾਪਤੀ <br/>

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵਿਖੇ ਸਿਸਟਮੈਟਿਕ ਸਮੀਖਿਆਵਾਂ ਤੇ ਗੁਣਾਤਮਕ ਖੋਜ ਵਿਚ ਏ.ਆਈ. 'ਸਬੂਤ ਤੋਂ ਅਨੁਭਵ ਤੱਕ' ਵਿਸ਼ੇ 'ਤੇ ਪੰਜ-ਦਿਨਾ ਫੈਕਲਟੀ ਵਿਕਾਸ ਪ੍ਰੋਗਰਾਮ ਦੀ ਸਮਾਪਤੀ ਹੋਈ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਤੇ ਖੋਜ ਵਿਦਵਾਨਾਂ ਸਮੇਤ 34 ਭਾਗੀਦਾਰਾਂ ਨੇ ਹਿੱਸਾ ਲਿਆ | ਸਮਾਪਤੀ ਸੈਸ਼ਨ ਵਿਚ ਡਾ. ਮਨਿੰਦਰ ਪਾਲ ਸਿੰਘ ਡੀਨ ਤਕਸ਼ਿਲਾ - ਟਰਾਈਡੈਂਟ ਗਰੁੱਪ ਬਰਨਾਲਾ ਅਤੇ ਬੁੱਧਨੀ (ਐਮ.ਪੀ.) ਮੁੱਖ ਮਹਿਮਾਨ ਵਜੋਂ ਮੌਜੂਦ ਰਹੇ | ਆਪਣੇ ਸੰਬੋਧਨ ਵਿਚ ਡਾ. ਸਿੰਘ ਨੇ ਅਜਿਹੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਦੀ ਵੱਧ ਰਹੀ ਲੋੜ 'ਤੇ ਚਾਨਣਾ ਪਾਇਆ ਤੇ ਵਿਕਸਤ ਹੋ ਰਹੀਆਂ ਅਕਾਦਮਿਕ ਤੇ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਫੈਕਲਟੀ ਮੈਂਬਰਾਂ ਵਿਚ ਨਿਰੰਤਰ ਸਿੱਖਣ, ਨਵੀਨਤਾ ਤੇ ਹੁਨਰ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਚੇਅਰਪਰਸਨ ਪ੍ਰੋ. ਮੀਨਾ ਸ਼ਰਮਾ ਨੇ ਸਮਾਪਤੀ ਭਾਸ਼ਣ ਦਿੱਤਾ | ਉਨ੍ਹਾਂ ਨੇ ਐਫ.ਡੀ.ਪੀ ਪ੍ਰੋਗਰਾਮ ਵਿਚ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਰਣਾ ਲਈ ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦਾ ਧੰਨਵਾਦ ਕੀਤਾ | ਪੰਜ ਦਿਨਾਂ ਤੱਕ ਚੱਲੇ ਆਪਣੇ ਦਿਲਚਸਪ ਸੈਸ਼ਨਾਂ ਰਾਹੀਂ ਭਾਗੀਦਾਰਾਂ ਨੂੰ ਸੂਝਵਾਨ ਦਿ੍ਸ਼ਟੀਕੋਣ, ਵਿਹਾਰਕ ਗਿਆਨ, ਅਧਿਆਪਨ, ਖੋਜ ਅਤੇ ਪੇਸ਼ੇਵਰ ਵਿਕਾਸ ਨਾਲ ਸੰਬੰਧਿਤ ਸਮਕਾਲੀ ਪਹੁੰਚ ਪ੍ਰਦਾਨ ਕੀਤੇ | ਉਨ੍ਹਾਂ ਦੀ ਮੁਹਾਰਤ ਅਤੇ ਇੰਟਰਐਕਟਿਵ ਸੈਸ਼ਨਾਂ ਨੇ ਭਾਗੀਦਾਰਾਂ ਦੇ ਸਿੱਖਣ ਦੇ ਅਨੁਭਵ ਨੂੰ ਬਹੁਤ ਵਧਾਇਆ | ਹਾਜ਼ਰੀਨ ਨੇ ਡੇਟਾ ਸੰਗ੍ਰਹਿ ਨੂੰ ਸੁਚਾਰੂ ਬਣਾਉਣ, ਵਿਸ਼ਲੇਸ਼ਣਾਤਮਕ ਡੂੰਘਾਈ ਨੂੰ ਵਧਾਉਣ ਤੇ ਖੋਜ ਇਕਸਾਰਤਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਲਈ ਕਲਾਉਡ ਅਤੇ ਏਲੀਜ਼ ਵਰਗੇ ਉੱਨਤ ਏ.ਆਈ ਪਲੇਟਫਾਰਮਾਂ ਦਾ ਲਾਭ ਉਠਾਉਣ ਵਿਚ ਵਿਹਾਰਕ ਅਨੁਭਵ ਪ੍ਰਾਪਤ ਕੀਤਾ | ਧੰਨਵਾਦ ਦਾ ਮਤਾ ਡਾ. ਪੂਜਾ ਸੋਨੀ ਨੇ ਦਿੱਤਾ | ਇਹ ਪ੍ਰੋਗਰਾਮ ਖੋਜ ਗੁਣਵੱਤਾ, ਨਵੀਨਤਾ ਤੇ ਅਕਾਦਮਿਕ ਉੱਤਮਤਾ ਨੂੰ ਅੱਗੇ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਲਾਭ ਉਠਾਉਣ ਦੀ ਨਵੀਂ ਵਚਨਬੱਧਤਾ ਨਾਲ ਸਮਾਪਤ ਹੋਇਆ |

ਪਿਛਲੀ ਖ਼ਬਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਹਫ਼ਤਾ ਭਰ ਮੌਸਮ ਰਹੇਗਾ ਸਾਫ਼ ਅਤੇ ਖੁਸ਼ਕ ਅਗਲੀ ਖ਼ਬਰ ਨਸ਼ੇ ਦੀ ਲੱਤ ਖ਼ਿਲਾਫ਼ ਜੰਗ ਵਿਚ ਅਧਿਆਪਕਾਂ, ਮਾਪਿਆਂ ਤੇ ਸਮਾਜ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ-ਡਾ. ਬਲਬੀਰ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।