28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੀ.ਜੀ.ਆਈ. ਨੇ ਮੌਸਮ ਦੇ ਬਦਲਦੇ ਰੁਝਾਨ ਨੂੰ ਦੇਖਦੇ ਹੋਏ ਜਾਰੀ ਕੀਤੇ ਕਈ ਸੁਝਾਅ <br/>

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੁਆਰਾ ਪਿਛਲੀ ਰਾਤ ਆਏ ਤੂਫਾਨ ਅਤੇ ਮੌਸਮ ਦੇ ਬਦਲਦੇ ਰੁਝਾਨ ਨੂੰ ਦੇਖਦੇ ਹੋਏ ਐਮਰਜੈਂਸੀ ਡਾਕਟਰੀ ਦੇਖਭਾਲ (ਸੁਝਾਅ) ਐਡਵਾਈਜਰੀ ਜਾਰੀ ਕੀਤੀ ਗਈ | ਜਿਸ 'ਚ ਪੀ.ਜੀ.ਆਈ ਵਲੋਂ ਕਿਹਾ ਕਿ ਪਿਛਲੀ ਰਾਤ ਆਏ ਤੂਫਾਨ ਦੌਰਾਨ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਸੜਕੀ ਹਾਦਸਿਆਂ, ਬਿਨਾਂ ਹੈਲਮੇਟ ਦੇ ਮੋਟਰਸਾਈਕਲਾਂ ਚਲਾਉਣ, ਉੱਡਦੇ ਮਲਬੇ ਤੇ ਟੀਨ ਦੀਆਂ ਚਾਦਰਾਂ, ਬਿਜਲੀ ਦੇ ਕਰੰਟ ਆਦਿ ਨੇ ਜਾਨਲੇਵਾ ਹਾਲਾਤ ਪੈਦਾ ਕੀਤੇ | ਕੁੱਝ ਮਰੀਜ਼ਾਂ ਦੇ ਸਿਰ ਫਟੇ, ਦਿਮਾਗ ਖੂਨ ਨਿਕਲਨ ਨਾਲ ਦੁਖਦਾਈ ਤੌਰ 'ਤੇ ਜਾਨ ਦਾ ਨੁਕਸਾਨ ਵੀ ਹੋਇਆ |
ਪੀ.ਜੀ.ਆਈ ਨੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਬੇਲੋੜੀ ਯਾਤਰਾ ਤੋਂ ਬਚਣ, ਪਨਾਹ ਲੈਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ | ਉਨ੍ਹਾਂ ਲਿਖਿਆ ਕਿ ਗੰਭੀਰ ਮੌਸਮ ਚੇਤਾਵਨੀਆਂ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਬਚੋ, ਤੂਫਾਨਾਂ ਦੌਰਾਨ ਦੋਪਹੀਆ ਵਾਹਨ ਨਾ ਚਲਾਓ, ਹਮੇਸ਼ਾ ਹੈਲਮੇਟ ਅਤੇ ਢੁਕਵੇਂ ਸੁਰੱਖਿਆਤਮਕ ਕੱਪੜੇ ਪਹਿਨੋ, ਬਿਜਲੀ ਦੇ ਖੰਭਿਆਂ, ਉੱਪਰਲੀਆਂ ਤਾਰਾਂ ਅਤੇ ਪਾਣੀ ਭਰੇ ਖੇਤਰਾਂ ਤੋਂ ਦੂਰ ਰਹੋ, ਤੇਜ਼ ਹਵਾਵਾਂ, ਬਿਜਲੀ ਡਿੱਗਣ ਜਾਂ ਭਾਰੀ ਮੀਂਹ ਪੈਣ 'ਤੇ ਤੁਰੰਤ ਪਨਾਹ ਲਓ, ਘਰਾਂ ਅਤੇ ਕੰਮ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਢਿੱਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖੋ ਜੋ ਹਵਾ ਵਿਚ ਉੱਡ ਸਕਦੀਆਂ ਹਨ | ਮਰੀਜ਼ਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਵਤਾਰ ਸਿੰਘ ਉਮਰ 52 ਸਾਲ ਰਾਤੀ 09:30 ਵਜੇ ਮੋਟਰ ਸਾਈਕਲ ਤਿਲਕਣ ਨਾਲ ਗੰਭੀਰ ਜਖਮੀ, ਹਰੀਕੇਸ਼ ਉਮਰ 52 ਸਾਲ ਰਾਤੀ 09:30 ਵਜੇ ਬਿਨਾਂ ਹੈਲਮੇਟ ਦੇ ਸਾਈਕਲ ਚਲਾਉਣ ਬਦਲੇ ਹੋਇਆ ਬੇਹੋਸ਼ | ਰਮੇਸ਼ ਕੁਮਾਰ ਉਮਰ 20 ਸਾਲ ਰਾਤੀ 09:30 ਵਜੇ ਮੋਟਰ ਸਾਈਕਲ ਤਿਲਕਣ ਕਾਰਨ ਹੱਡੀ ਦਾ ਫਰੈਕਚਰ ਆਈਆ | ਦਮਨਜੈ ਉਮਰ 13 ਸਾਲ ਰਾਤੀ 08:30 ਵਜੇ ਉਡਦਾ ਹੋਇਆ ਟਿਨਸ਼ੈੱਡ ਸਿਰ 'ਤੇ ਵੱਜਿਆ | ਮੀਰਾਵ ਉਮਰ 14 ਸਾਲ ਸ਼ਾਮੀ 07:00 ਵਜੇ ਮੀਂਹ ਵਿਚ ਤਿਲਕਣ ਨਾਲ ਸਿਰ 'ਚ ਗੰਭੀਰ ਸੱਟ ਲੱਗਣ ਨਾਲ ਹੋਇਆ ਬੇਹੋਸ਼, ਵਾਰਿੰਦਰ ਉਮਰ 40 ਸਾਲ ਰਾਤੀ 09:00 ਵਜੇ ਦੋਪਹੀਆ ਵਾਹਨ ਤੋਂ ਡਿੱਗਣ ਨਾਲ ਬੇਹੋਸ | ਜਸ਼ਨ ਲਾਲ ਉਮਰ 17 ਸਾਲ ਰਾਤੀ 08:00 ਵਜੇ ਸਾਈਕਲ ਨੇ ਇੱਕ ਹੋਰ ਸਾਈਕਲ ਨੂੰ ਟੱਕਰ ਮਾਰਨ ਬਦਲੇ ਗੰਭੀਰ ਜਖਮੀ | ਮੁਕੇਸ਼ ਕੁਮਾਰ ਸ਼ਾਮੀ 07:00 ਵਜੇ ਹਾਈ-ਵੋਲਟੇਜ ਲਾਈਨ ਨਾਲ ਟੱਚ ਹੋਣ ਬਦਲੇ ਗੰਭੀਰ ਜਖਮੀ, ਓਮੀ ਦੇਵ ਦੀ ਤੂਫਾਨ ਦੌਰਾਨ ਮੌਤ ਹੋ ਗਈ |

ਪਿਛਲੀ ਖ਼ਬਰ ਜ਼ੀਰਕਪੁਰ ਨੂੰ ਸਾਫ਼ ਕਰਨ ਦਾ ਲਿਆ ਅਹਿਦ <br/> ਅਗਲੀ ਖ਼ਬਰ ਐੱਸ. ਆਈ. ਆਰ. ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਆਰੀਆਂ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।