28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੰਡੀਗੜ੍ਹ 'ਚ ਐਲ.ਆਈ.ਸੀ. ਏਜੰਟਸ ਐਸੋਸੀਏਸ਼ਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਕਟਰ-17 'ਚ ਲਗਾਈ ਛਬੀਲ <br/>

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਅਜਾਇਬ ਸਿੰਘ ਔਜਲਾ) - ਸੈਕਟਰ-17 ਚੰਡੀਗੜ੍ਹ ਵਿੱਚ ਐਸੋਸੀਏਸ਼ਨ ਆਫ ਐਲ.ਆਈ.ਸੀ. ਏਜੰਟਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਗਾਈ ਗਈ | ਇਹ ਛਬੀਲ ਸੀਨੀਅਰ ਅਡਵਾਈਜ਼ਰ ਅਵਤਾਰ ਸਿੰਘ ਮਹਿਤਪੁਰੀ ਅਤੇ ਜਨਰਲ ਸਕੱਤਰ ਕੇ.ਕੇ. ਮਰਵਾਹਾ ਦੀ ਅਗਵਾਈ ਵਿਚ ਅਜੇ ਕੁਮਾਰ ਸਿੰਘ, ਰਾਜ ਕੁਮਾਰ ਸ਼ਾਸਤਰੀ, ਰਮੇਸ਼ ਚੰਦ ਅਤੇ ਅਨਿਲ ਸ਼ਰਮਾ ਦੇ ਸਹਿਯੋਗ ਨਾਲ ਲਗਾਈ ਗਈ ਜਿਸ ਵਿਚ ਸਭ ਤੋਂ ਪਹਿਲਾ ਅਵਤਾਰ ਸਿੰਘ ਮਹਿਤਪੁਰੀ ਨੇ ਅਰਦਾਸ ਕੀਤੀ | ਇਸ ਅਰਦਾਸ ਵਿਚ ਐਲ.ਆਈ.ਸੀ. ਦੇ ਫੀਲਡ ਸਟਾਫ ਅਤੇ ਆਫਿਸ ਸਟਾਫ ਨੇ ਹਿੱਸਾ ਲਿਆ | ਇਸ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਦੇ ਨਾਲ-ਨਾਲ ਕਾਲੇ ਛੋਲੇ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਵੀ ਵਰਤਾਇਆ ਗਿਆ | ਦਫ਼ਤਰੀ ਅਤੇ ਫੀਲਡ ਸਟਾਫ ਲਈ ਵੱਖਰੇ ਤੌਰ ਤੇ ਪੂਰੀਆਂ, ਛੋਲਿਆਂ ਦਾ ਲੰਗਰ ਲਗਾਇਆ ਗਿਆ | ਛਬੀਲ ਸਵੇਰੇ ਤੋਂ ਸ਼ਾਮ ਤੱਕ ਨਿਰੰਤਰ ਚਲਦੀ ਰਹੀ | ਅਖੀਰ ਵਿਚ ਅਵਤਾਰ ਸਿੰਘ ਮਹਿਤਪੁਰੀ ਅਤੇ ਕੇ.ਕੇ. ਮਰਵਾਹਾ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ |

ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਮਰਹੂਮ ਪ੍ਰਧਾਨ ਨਲਿਨ ਆਚਾਰਿਆ ਦੀ ਯਾਦ ਵਿਚ ਮਿੱਠੇ ਠੰਢੇ ਪਾਣੀ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਪੀਐਚਡੀ ਦੀ ਵਿਦਿਆਰਥਣ ਨੇ ਆਈ.ਆਈ.ਟੀ ਮੰਡੀ 'ਚ ਦੂਜੇ ਇਨਾਮ 'ਤੇ ਕੀਤਾ ਕਬਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।