28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੰਡੀਗੜ੍ਹ ਪ੍ਰੈੱਸ ਕਲੱਬ ਦੇ ਮਰਹੂਮ ਪ੍ਰਧਾਨ ਨਲਿਨ ਆਚਾਰਿਆ ਦੀ ਯਾਦ ਵਿਚ ਮਿੱਠੇ ਠੰਢੇ ਪਾਣੀ ਦੀ ਛਬੀਲ ਲਗਾਈ <br/>

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਅਜਾਇਬ ਸਿੰਘ ਔਜਲਾ) - ਸਮਾਜ ਸੇਵਾ ਅਤੇ ਮਨੁੱਖਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਵਧਾਉਂਦਿਆਂ ਮੀਡੀਆ ਹੈਲਪਿੰਗ ਹੈਂਡਜ਼, ਚੰਡੀਗੜ੍ਹ ਵਲੋਂ ਅੱਜ ਸੈਕਟਰ-32 ਸਥਿਤ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਬਾਹਰ ਮਿੱਠੇ ਠੰਢੇ ਪਾਣੀ ਦੀ ਛਬੀਲ ਲਗਾਈ ਗਈ | ਤਪਦੀ ਗਰਮੀ ਦੌਰਾਨ ਇਸ ਸੇਵਾ ਕਾਰਜ ਵਿਚ ਹਸਪਤਾਲ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਠੰਢਾ ਮਿੱਠਾ ਪਾਣੀ ਪਿਲਾ ਕੇ ਰਾਹਤ ਪ੍ਰਦਾਨ ਕੀਤੀ ਗਈ | ਇਸ ਮੌਕੇ ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ |ਇਸ ਮੌਕੇ ਹੈਲਪਿੰਗ ਹੈਂਡਜ਼ ਦੇ ਪ੍ਰਧਾਨ ਅੰਕੁਸ਼ ਮਹਾਜਨ ਨੇ ਕਿਹਾ ਕਿ ਇਸ ਸਾਲ ਦੀ ਛਬੀਲ ਸਵਰਗਵਾਸੀ ਨਲਿਨ ਆਚਾਰਿਆ ਦੀ ਯਾਦ ਨੂੰ ਸਮਰਪਿਤ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਨਲਿਨ ਆਚਾਰਿਆ ਦਾ ਜੀਵਨ ਸਮਾਜ ਸੇਵਾ, ਸਹਿਯੋਗ ਅਤੇ ਮਨੁੱਖੀ ਮੁੱਲਾਂ ਨੂੰ ਸਮਰਪਿਤ ਰਿਹਾ ਹੈ ਅਤੇ ਉਨ੍ਹਾਂ ਦੀ ਪੇ੍ਰਰਨਾ ਅੱਜ ਵੀ ਸੰਸਥਾ ਨੂੰ ਲੋਕ ਭਲਾਈ ਦੇ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ | ਇਸ ਮੌਕੇ ਪੱਤਰਕਾਰਤਾ ਜਗਤ ਨਾਲ ਜੁੜੇ ਲੋਕ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ | ਅੰਕੁਸ਼ ਮਹਾਜਨ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਮਾਜ ਸੇਵਕਾਂ, ਸਹਿਯੋਗੀਆਂ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਮਿੱਟੀ ਦੇ ਘੜੇ ਦੀ ਪੇਂਟਿੰਗ ਵਰਕਸ਼ਾਪ 'ਚ 'ਸਮਰ ਫੈਸਟ-2026' ਕਲਾ ਅਤੇ ਕਰਾਫ਼ਟ ਲੜੀ ਸ਼ਾਨੋ-ਸ਼ੌਕਤ ਨਾਲ ਹ... ਅਗਲੀ ਖ਼ਬਰ ਚੰਡੀਗੜ੍ਹ 'ਚ ਐਲ.ਆਈ.ਸੀ. ਏਜੰਟਸ ਐਸੋਸੀਏਸ਼ਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਕਟਰ-17 'ਚ ਲਗਾਈ ਛਬੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।