28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਾਂਝਾ ਮੁਲਾਜ਼ਮ ਮੰਚ, ਪੰਜਾਬ ਵਲੋਂ ਵਿਸ਼ਾਲ ਮਹਾਂਰੈਲੀ ਅਤੇ ਸੰਘਰਸ਼ੀ ਐਕਸ਼ਨ ਦਾ ਐਲਾਨ <br/>

ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਅਜਾਇਬ ਸਿੰਘ ਔਜਲਾ) - ਸਾਂਝਾ ਮੁਲਾਜ਼ਮ ਮੰਚ, ਪੰਜਾਬ ਵਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਭਰ ਦੀਆਂ ਮੁਲਾਜ਼ਮ, ਪੈਨਸ਼ਨਰ, ਆਊਟਸੋਰਸ, ਠੇਕਾ ਅਤੇ ਕੱਚੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਅਤੇ ਹੋਰ ਸਾਂਝੀਆਂ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ | ਇਸੇ ਦੌਰਾਨ ਆਗੂਆਂ ਨੇ 'ਆਪ' ਸਰਕਾਰ ਵਲੋਂ ਮੁਲਾਜ਼ਮਾਂ ਉੱਤੇ ਕੀਤੇ ਜਾ ਰਹੇ ਤਸ਼ੱਦਦ ਦਾ ਗੰਭੀਰ ਨੋਟਿਸ ਲਿਆ | ਆਗੂਆਂ ਨੇ ਕਿਹਾ ਕਿ ਮੁਲਾਜ਼ਮ ਆਗੂਆਂ ਨੇ ਸਰਵ-ਸੰਮਤੀ ਨਾਲ ਫ਼ੈਸਲਾ ਕੀਤਾ ਕਿ ਇਸੇ ਮਹੀਨੇ ਦੇ ਅੰਤ ਤੱਕ ਪੰਜਾਬ ਬੰਦ (ਮਹਾਂਬੰਦ) ਕੀਤਾ ਜਾਵੇਗਾ, ਜਿਸ ਤਹਿਤ ਚੱਕਾ ਜਾਮ, ਪੈਨ ਡਾਊਨ, ਕੰਪਿਊਟਰ ਬੰਦ ਕਰਨ ਉਪਰੰਤ ਲੱਖਾਂ ਦਾ ਇਕੱਠ ਕਰਕੇ ਇਕ ਰੈਲੀ ਕੀਤੀ ਜਾਵੇਗੀ | ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਇਸ ਰੈਲੀ ਜਰੀਏ 'ਆਪ' ਸਰਕਾਰ ਨੂੰ ਵੋਟ ਦੀ ਚੋਟ ਵੀ ਦਿੱਤੀ ਜਾਵੇਗੀ | ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਕਿ ਇਸ ਐਕਸ਼ਨ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਲਈ ਮਿਤੀ 18 ਜੂਨ ਨੂੰ ਬਾਕੀ ਰਹਿੰਦੇ ਮੁਲਾਜ਼ਮ ਫ਼ਰੰਟ, ਐਕਸ਼ਨ ਕਮੇਟੀਆਂ ਅਤੇ ਮੁਲਾਜ਼ਮ ਐਸੋਸੀਏਸ਼ਨਾਂ ਨਾਲ ਲੁਧਿਆਣਾ ਵਿਖੇ ਇੱਕ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਵੱਡੇ ਪੱਧਰ ਦੀ ਲਾਮਬੰਦੀ ਕੀਤੀ ਜਾ ਸਕੇ | ਇਸੇ ਲੜ੍ਹੀ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜ਼ਿਲਿ੍ਹਆਂ ਵਿਚ ਵੀ ਇਸ ਐਕਸ਼ਨ ਲਈ ਲਾਮਬੰਦੀ ਕੀਤੀ ਜਾਵੇਗੀ | ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਿਨ੍ਹਾਂ ਵਿਚ 18% ਡੀ.ਏ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨੇ, 17 ਜੁਲਾਈ 2020 ਦਾ ਪੱਤਰ ਰੱਦ ਕਰਨਾ, 15 ਜਨਵਰੀ 2015 ਦਾ ਪੱਤਰ ਰੱਦ ਕਰਨਾ, 2.59 ਦਾ ਫੈਕਟਰ ਲਾਗੂ ਕਰਨਾ ਅਤੇ ਅਦਾਲਤ ਵਲੋਂ ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨਾ ਤੁਰੰਤ ਮੰਨਿਆ ਜਾਵੇ | ਸਾਂਝਾ ਮੁਲਾਜ਼ਮ ਮੰਚ ਦੇ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ 60 ਤੋਂ ਵੱਧ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਗਈ | ਜਿਨ੍ਹਾਂ ਵਿਚ ਮੁੱਖ ਤੌਰ 'ਤੇ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਿਵਲ ਸਕੱਤਰੇਤ,ਚੰਡੀਗੜ੍ਹ, ਪੰਜਾਬ ਸਟੇਟ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਪੰਜਾਬ/ਚੰਡੀਗੜ੍ਹ, ਆਂਕੜਾ ਵਿੰਗ ਯੂਨੀਅਨ, ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨ ਐਸੋਸੀਏਸ਼ਨ, ਜਲ ਸਰੋਤ ਵਿਭਾਗ, ਪੰਜਾਬ (ਮੁੱਖ ਦਫ਼ਤਰ) ਸੈਕਟਰ-18, ਚੰਡੀਗੜ੍ਹ, ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਅਧਿਕਾਰੀ ਅਤੇ ਕਰਮਚਾਰੀ ਐਸੋਸੀਏਸ਼ਨ, ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ, ਪੰਜਾਬ , ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਪੰਜਾਬ, ਪੰਜਾਬ ਰੋਡਵੇਜ਼ ਡਰਾਈਵਰ ਏਕਤਾ ਯੂਨੀਅਨ, ਸਰਵੇਅਰ ਐਸੋਸੀਏਸ਼ਨ, ਸੋਆਇਲ ਐਂਡ ਵਾਟਰ ਕੰਜਰਵੇਸ਼ਨ ਪੰਜਾਬ, ਡਾਇਰੈਕਟੋਰੇਟ ਹੈਲਥ ਇੰਪਲਾਈਜ਼ ਯੂਨੀਅਨ, ਪੰਜਾਬ, ਨਹਿਰੀ ਪਟਵਾਰ ਯੂਨੀਅਨ, ਪੰਜਾਬ,ਰੈਵੇਨਿਊ ਪਟਵਾਰ ਯੂਨੀਅਨ, ਪੰਜਾਬ, ਐਲੀਮੈਂਟਰੀ ਟੀਚਰਜ ਯੂਨੀਅਨ, ਪੰਜਾਬ, ਮਾਸਟਰ ਕੇਡਰ ਯੂਨੀਅਨ, ਪੰਜਾਬ,ਕੈਨਾਲ ਸਪੀਰੀਅਰ ਰੈਵੀਨਿਊ ਐਸਟੇਬਲਿਸ਼ਮੈਂਟ ਐਸੋਸੀਏਸ਼ਨ, ਪੰਜਾਬ ਰੈਵੇਨਿਊ ਯੂਨੀਅਨ ਜਲ ਸਰੋਤ ਵਿਭਾਗ, ਪੰਜਾਬ,ਪਲਾਂਟ ਡਾਕਟਰਜ ਸਰਵਿਸ ਐਸੋਸੀਏਸ਼ਨ ਪੰਜਾ,ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ(ਪੂਟਾ),ਪੰਜਾਬ ਰੋਡਵੇਜ਼ ਵਰਕਰਜ ਯੂਨੀਅਨ ਇੰਟਕ, ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ,25/11,ਪੈਨਸ਼ਨਰਜ਼ ਐਸੋਸੀਏਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਪੰਜਾਬ ਸਿਵਲ ਸਕੱਤਰੇਤ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ,ਜੇ.ਈ/ ਏ.ਈ ਐਂਡ ਪ੍ਰਮੋਟਡ ਐਸ.ਡੀ.ਓ ਆਦਿ ਦੇ ਆਗੂ ਵੀ ਸ਼ਾਮਿਲ ਹੋਏ |

ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 144ਵਾਂ ਦਿਨ ਪੰਜਾਬ ਪੁਲਿਸ ਵਲੋਂ 519 ਥਾਈਾ ਛਾਪੇਮਾਰੀ 249 ਗਿ੍ਫ਼ਤਾਰ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਮਿੱਟੀ ਦੇ ਘੜੇ ਦੀ ਪੇਂਟਿੰਗ ਵਰਕਸ਼ਾਪ 'ਚ 'ਸਮਰ ਫੈਸਟ-2026' ਕਲਾ ਅਤੇ ਕਰਾਫ਼ਟ ਲੜੀ ਸ਼ਾਨੋ-ਸ਼ੌਕਤ ਨਾਲ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।