28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹਰਿਆਣਾ ਵਿਚ ਮਾਂ ਤੇ ਬੱਚੇ ਦੀਆਂ ਸਿਹਤ ਸੇਵਾਵਾਂ ਨੂੰ ਮਿਲੇਗੀ ਮਜ਼ਬੂਤੀ-ਸਿਹਤ ਮੰਤਰੀ ਸਿਹਤ ਵਿਭਾਗ ਤੇ ਮੇਦਾਂਤਾ ਫਾਊਾਡੇਸ਼ਨ ਵਿਚਕਾਰ ਹੋਇਆ ਸਮਝੌਤਾ

ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਵਿਚ ਮਾਂ ਅਤੇ ਬੱਚੇ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਅੱਜ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ | ਸੂਬੇ ਦੇ ਸਿਹਤ ਵਿਭਾਗ ਨੇ ਅੱਜ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ) ਦੇ ਅਪਗ੍ਰੇਡੇਸ਼ਨ ਅਤੇ ਸੰਚਾਲਨ ਨੂੰ ਮਜ਼ਬੂਤ ਕਰਨ ਲਈ 'ਮੇਦਾਂਤਾ ਫਾਊਾਡੇਸ਼ਨ – ਪੂਅਰ ਐਂਡ ਨੀਡੀ ਪੇਸ਼ੈਂਟਸ ਵੈੱਲਫੇਅਰ ਟਰੱਸਟ' ਦੇ ਨਾਲ ਇੱਕ ਐਮ.ਓ.ਯੂ 'ਤੇ ਹਸਤਾਖ਼ਰ ਕੀਤੇ ਹਨ | ਐਮ.ਓ.ਯੂ. 'ਤੇ ਹਸਤਾਖਰ ਹੋਣ ਤੋਂ ਬਾਅਦ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਅਤੇ ਮੇਦਾਂਤਾ ਫਾਊਾਡੇਸ਼ਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਨਰੇਸ਼ ਤ੍ਰੇਹਨ ਨੇ ਇਸ ਐਮ.ਓ.ਯੂ. ਨੂੰ ਐਕਸਚੇਂਜ ਕੀਤਾ | ਇਸ ਮੌਕੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਨਿਰਦੇਸ਼ਕ ਯਸ਼ੇਂਦਰ ਸਿੰਘ, ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਮਨੋਜ ਕੁਮਾਰ, ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲ, ਨਿਰਦੇਸ਼ਕ ਡਾ. ਬ੍ਰਹਮਦੀਪ ਵੀ ਮੌਜੂਦ ਸਨ | ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਐਮ.ਓ.ਯੂ. ਨੂੰ ਸੂਬੇ ਦੇ ਸਿਹਤ ਖੇਤਰ ਲਈ ਇੱਕ ਇਤਿਹਾਸਕ ਕਦਮ ਦੱਸਿਆ | ਉਨ੍ਹਾਂ ਨੇ ਸਰਕਾਰ ਤੇ ਮੇਦਾਂਤਾ ਦੇ ਇਸ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਇਹ ਸਹਿਯੋਗ ਜਨਤਕ-ਨਿੱਜੀ ਸਾਝੇਦਾਰੀ (ਪੀ.ਪੀ.ਪੀ) ਰਾਹੀਂ ਦੂਰ-ਦੁਰਾਡੇ ਦੇ ਖੇਤਰਾਂ 'ਚ ਸਿਹਤ ਬੁਨਿਆਦੀ ਢਾਂਚੇ ਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਪਹਿਲਕਦਮੀ ਨਾਲ ਖੇਤਰ ਵਿਚ ਮਾਂ ਤੇ ਬੱਚੇ ਦੀ ਸਿਹਤ ਦੇ ਸੂਚਕਾਂ ਵਿਚ ਸ਼ਲਾਘਾਯੋਗ ਸੁਧਾਰ ਹੋਵੇਗਾ ਤੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰੀਨ ਸਿਹਤ ਸੇਵਾਵਾਂ ਮਿਲ ਸਕਣਗੀਆਂ | ਉਨ੍ਹਾਂ ਨੇ ਦੱਸਿਆ ਕਿ ਇਸ ਸਾਂਝੀਦਾਰੀ ਤਹਿਤ ਅਟੇਲੀ ਦੇ ਸਿਹਤ ਕੇਂਦਰ ਨੂੰ 50 ਬਿਸਤਰਿਆਂ ਵਾਲੇ ਸਬ-ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਣਾ ਪ੍ਰਸਤਾਵਿਤ ਹੈ, ਜਿਸ ਤੋਂ ਬਾਅਦ ਰੇਵਾੜੀ ਦੇ ਮੀਰਪੁਰ ਅਤੇ ਗੁਰੂਗ੍ਰਾਮ ਦੇ ਫ਼ਰੂਖਨਗਰ ਵਿਚ ਵੀ ਇਸੇ ਤਰ੍ਹਾਂ ਦੇ ਸੁਧਾਰ ਕੀਤੇ ਜਾਣਗੇ | ਇਸ ਰਣਨੀਤਕ ਸਾਂਝੀਦਾਰੀ ਦਾ ਮੁੱਖ ਉਦੇਸ਼ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾ ਕੇ, ਮਾਹਿਰ ਸਿਹਤ ਸੇਵਾਵਾਂ ਪ੍ਰਦਾਨ ਕਰਕੇ, ਸਿਹਤ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ ਰਾਹੀਂ ਮਹਿਲਾਵਾਂ, ਨਵਜੰਮੇ ਬੱਚਿਆਂ ਤੇ ਬੱਚਿਆਂ ਲਈ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਹੈ | ਮੇਦਾਂਤਾ ਫਾਊਾਡੇਸ਼ਨ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਮੇਦਾਂਤਾ ਫਾਊਾਡੇਸ਼ਨ ਅਟੇਲੀ ਵਿਚ ਇੱਕ ਸਮਰਪਿਤ ਸਿਜ਼ੇਰੀਅਨ ਸੈਕਸ਼ਨ ਆਪ੍ਰੇਸ਼ਨ ਥਿਏਟਰ ਦੀ ਸਥਾਪਨਾ, ਲੇਬਰ ਰੂਮ ਦਾ ਨਵੀਨੀਕਰਨ, ਅਲਟਰਾਸਾਊਾਡ ਤੇ ਡਾਇਗਨੌਸਟਿਕ ਉਪਕਰਨਾਂ ਦੀ ਸਥਾਪਨਾ ਦੇ ਨਾਲ-ਨਾਲ ਮਾਂ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਇੱਕ ਅਨੀਮੀਆ ਸਕ੍ਰੀਨਿੰਗ ਕਲੀਨਿਕ ਸਥਾਪਤ ਕਰਨ ਵਿਚ ਪੂਰਾ ਸਹਿਯੋਗ ਦੇਵੇਗਾ |
ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਹ ਫਾਊਾਡੇਸ਼ਨ ਇੱਕ ਪ੍ਰਵਾਨਿਤ ਸੇਵਾ ਪ੍ਰਦਾਤਾ ਰਾਹੀਂ ਇਸਤਰੀ ਰੋਗ ਮਾਹਿਰ, ਬਾਲ ਰੋਗ ਮਾਹਿਰ, ਐਨਸਥੀਟਿਸਟ ਅਤੇ ਰੇਡੀਓਲੋਜਿਸਟ ਸਮੇਤ ਮਾਹਿਰ ਮੈਡੀਕਲ ਮਨੁੱਖੀ ਸ਼ਕਤੀ ਦੀ ਉਪਲਬਧਤਾ ਵੀ ਯਕੀਨੀ ਬਣਾਏਗਾ | ਇਸ ਵਿਲੱਖਣ ਪਹਿਲਕਦਮੀ ਨਾਲ ਖੇਤਰ ਦੇ ਲੋਕਾਂ ਨੂੰ ਪਿ੍ਵੈਂਟਿਵ ਅਤੇ ਕਿਊਰੇਟਿਵ ਆਊਟਪੇਸ਼ੈਂਟ (ਓ.ਪੀ.ਡੀ) ਸੇਵਾਵਾਂ, ਮਹਿਲਾਵਾਂ ਲਈ ਕੈਂਸਰ ਸਕ੍ਰੀਨਿੰਗ, ਪੁਆਇੰਟ-ਆਫ਼-ਕੇਅਰ ਡਾਇਗਨੌਸਟਿਕ ਟੈਸਟਿੰਗ, ਨਵਜੰਮੇ ਬੱਚਿਆਂ ਲਈ 'ਕੰਗਾਰੂ ਮਦਰ ਕੇਅਰ' (ਕੇ.ਐਮ.ਸੀ) ਸਹੂਲਤਾਂ, ਐਂਬੂਲੈਂਸ ਸਹਾਇਤਾ ਤੇ ਭਾਈਚਾਰੇ ਵਿਚ ਨਿਯਮਤ ਸਿਹਤ ਆਊਟਰੀਚ ਕੈਂਪਾਂ ਵਰਗੀਆਂ ਮਹੱਤਵਪੂਰਨ ਸਹੂਲਤਾਂ ਮਿਲ ਸਕਣਗੀਆਂ | ਆਰਤੀ ਸਿੰਘ ਰਾਓ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਹਰਿਆਣਾ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਤੇ ਰਾਜ ਦੇ ਲੋਕਾਂ ਲਈ ਬਿਹਤਰ ਸਿਹਤ ਨਤੀਜੇ ਯਕੀਨੀ ਬਣਾਉਣ ਦੇ ਯਤਨਾਂ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ |
ਪਿਛਲੀ ਖ਼ਬਰ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ – ਜਤਿੰਦਰ ਪਾਲ ਮਲਹੋਤਰਾ <b... ਅਗਲੀ ਖ਼ਬਰ ਸਿਹਤ ਸਕੱਤਰ ਨੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਕੀਤੀ ਸਮੀਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।