27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਚੌਧਰੀ ਅਰਜਨ ਕਾਂਸਲ ਦੀ ਅਗਵਾਈ 'ਚ ਗੁੱਜਰ ਭਾਈਚਾਰੇ ਦੀ ਹੋਈ ਭਰਵੀਂ ਮੀਟਿੰਗ <br/>

ਕਸਬਾ ਨਵਾਂਗਰਾਓਾ ਵਿਖੇ ਸੱਦੀ ਗਈ ਮੀਟਿੰਗ ਦੌਰਾਨ ਜੇਤੂ ਕੌਂਸਲਰਾਂ ਦਾ ਸਨਮਾਨ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਚੌਧਰੀ ਅਰਜਨ ਸਿੰਘ ਕਾਂਸਲ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 15-06-2026
ਮੁੱਲਾਂਪੁਰ ਗਰੀਬਦਾਸ, 14 ਜੂਨ (ਦਿਲਬਰ ਸਿੰਘ ਖੈਰਪੁਰ)-ਭਾਜਪਾ ਦੇ ਸੀਨੀਅਰ ਆਗੂ ਚੌ. ਅਰਜਨ ਸਿੰਘ ਕਾਂਸਲ ਦੀ ਰਹਿਨੁਮਾਈ ਹੇਠ ਗੁੱਜਰ ਭਾਈਚਾਰੇ ਦੇ ਪਤਵੰਤਿਆਂ ਤੇ ਕਸਬਾ ਨਵਾਂਗਰਾਓਾ ਦੇ ਵਸਨੀਕਾਂ ਦੀ ਭਰਵੀਂ ਮੀਟਿੰਗ ਹੋਈ | ਇਸ ਮੌਕੇ ਭਾਜਪਾ ਦੇ ਜਿੱਤੇ ਚਾਰ ਕੌਂਸਲਰਾਂ ਸਮੇਤ ਦੋ ਆਜ਼ਾਦ ਕੌਂਸਲਰਾਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਚੰਡੀਗੜ੍ਹ ਨਾਲ ਲੱਗਦੇ ਮਿੰਨੀ ਹਿੰਦੁਸਤਾਨ ਬਨਾਮ ਕਸਬਾ ਨਵਾਂਗਰਾਓਾ ਦੇ ਵਿਕਾਸ ਲਈ ਵਿਚਾਰ-ਚਰਚਾ ਕੀਤੀ ਗਈ ਤਾਂ ਕਸਬੇ ਦਾ ਸਰਬਪੱਖੀ ਵਿਕਾਸ ਹੋ ਸਕੇ | ਮੀਟਿੰਗ ਦੌਰਾਨ ਪਤਵੰਤਿਆਂ ਨੇ ਆਪੋ ਆਪਣੇ ਸੰਬੋਧਨ 'ਚ ਕਿਹਾ ਕਿ ਨਵਾਂਗਰਾਓਾ ਨਗਰ ਕੌਂਸਲ ਨਾਲ ਸੰਬੰਧਿਤ ਖੇਤਰ ਦੀ ਪਿਛਲੇ ਲੰਮੇ ਸਮੇਂ ਤੋਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਇਸ ਖੇਤਰ ਦੀ ਕਦੇ ਸਾਰ ਨਹੀਂ ਲਈ | ਇਸੇ ਦੌਰਾਨ ਚੌ. ਕਾਂਸਲ ਵਲੋਂ ਜਿੱਤੇ ਹੋਏ ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੀਟਿੰਗ 'ਚ ਰਾਜਵੀਰ ਸਿੰਘ ਲਾਲੀ, ਜੋਗਿੰਦਰ ਪਾਲ, ਬਲਬੀਰ ਸਿੰਘ ਬੀਰਾ, ਸ਼ਾਮ ਲਾਲ ਗੁੱਜਰ, ਮੱਖਣ, ਹਰਮੇਸ਼ ਕੁਮਾਰ ਨੱਟੁ, ਸੀਨੀਅਰ ਭਾਜਪਾ ਆਗੂ ਗੁਰਵਿੰਦਰ ਸਿੰਘ ਲਾਡੀ, ਨਰੇਸ਼ ਕੁਮਾਰ ਗੱੁਜਰ, ਅਸ਼ੋਕ ਕੁਮਾਰ ਗੁੱਜਰ, ਜੱਗਾ ਨਾਡਾ, ਸੁਸ਼ੀਲ ਕੁਮਾਰ, ਨਾਇਬ ਸਿੰਘ ਤੇ ਸਤਵਿੰਦਰ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਚ.ਪੀ.ਵੀ ਟੀਕਾਕਰਨ 'ਤੇ ਇਕ ਮੈਗਾ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਮੌਨਸੂਨ ਤੋਂ ਪਹਿਲਾਂ ਹਰਿਆਣਾ ਦੇ ਸਿਹਤ ਸੰਸਥਾਨਾਂ ਨੂੰ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।