21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਆਂਗਣਵਾੜੀ ਵਰਕਰਾਂ ਦੇ ਇਕ ਵਫ਼ਦ ਨੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਨਾਲ ਮੰਗਾਂ ਸੰਬੰਧੀ ਕੀਤੀ ਮੁਲਾਕਾਤ

ਅਜੀਤ ਡੈਸਕ 24-06-2026
ਚੰਡੀਗੜ੍ਹ, 23 ਜੂਨ (ਅਜਾਇਬ ਸਿੰਘ ਔਜਲਾ)- ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ ਚੰਡੀਗੜ੍ਹ ਦੇ ਵਫ਼ਦ ਨੇ ਸਮਾਜ ਭਲਾਈ ਵਿਭਾਗ, ਚੰਡੀਗੜ੍ਹ ਦੇ ਡਾਇਰੈਕਟਰ ਸ਼੍ਰੀ ਨਵੀਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਅਤੇ ਮੰਗਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਫ਼ਦ ਦੀ ਅਗਵਾਈ ਫੈਡਰੇਸ਼ਨ ਪ੍ਰਧਾਨ ਅਤੇ ਯੂਨੀਅਨ ਸਲਾਹਕਾਰ ਗੋਪਾਲ ਦੱਤ ਜੋਸ਼ੀ, ਉਪ ਪ੍ਰਧਾਨ ਰੇਖਾ ਗੋਰਾ ਅਤੇ ਯੂਨੀਅਨ ਜਨਰਲ ਸਕੱਤਰ ਰੇਣੂ ਨੇ ਕੀਤੀ। ਵਫ਼ਦ ਵਿਚ ਪੂਨਮ ਰਾਣਾ ਅਨੀਤਾ ਖਾਨ, ਪਰਮਜੀਤ ਕੌਰ, ਸਿਮਰਨ ਕੌਰ, ਸਿਮਰਜੀਤ ਕੌਰ, ਬਬੀਤਾ, ਪਰਮਜੀਤ ਕੌਰ ਵੀ ਸ਼ਾਮਲ ਸਨ। ਮੀਟਿੰਗ ਵਿਚ ਪੋਂਡੂਚੇਰੀ ਅਤੇ ਕੇਰਲ ਦੀ ਤਰਜ਼ ’ਤੇ ਆਂਗਣਵਾੜੀ ਵਰਕਰਾਂ ਨੂੰ ਡੀਸੀ ਰੇਟ ਦੇਣ ਅਤੇ ਉਦੋਂ ਤੱਕ ਕੇਂਦਰ ਅਤੇ ਰਾਜ ਪੱਧਰ ’ਤੇ ਤਨਖ਼ਾਹ ਵਿਚ ਤੁਰੰਤ ਵਾਧਾ ਕਰਨ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮੈਡੀਕਲ ਈ.ਐਸ.ਆਈ ਅਧੀਨ ਕਵਰ ਕਰਨ, ਪੰਜਾਬ ਦੀ ਤਰਜ਼ ’ਤੇ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਲਾਗੂ ਕਰਨ, ਸਮੇਂ ਸਿਰ ਮਾਣਭੱਤਾ ਦੇਣ, ਇੱਕ ਸਾਲ ਵਿਚ ਘੱਟੋ-ਘੱਟ 2 ਵਰਦੀਆਂ ਫੇਸ ਅਥਾਰਾਈਜ਼ੇਸ਼ਨ ਐਪ ਰਾਹੀਂ ਮੁਹੱਈਆ ਕਰਵਾਉਣ ਦੇ ਨਾਲ ਨਾਲ 7 ਕ੍ਰੈਚ ਵਰਕਰਾਂ ਅਤੇ ਹੈਲਪਰਾਂ ਨੂੰ ਬਰਖ਼ਾਸਤ ਕਰਨ ਦੇ ਹੁਕਮ ਨੂੰ ਰੱਦ ਕਰਨ ਅਤੇ 7 ਵਰਕਰਾਂ ਅਤੇ ਹੈਲਪਰਾਂ ਦੀ 60 ਸਾਲਾਂ ਵਿਚ ਸੇਵਾਮੁਕਤੀ ਦੇ ਹੁਕਮ ਨੂੰ ਰੱਦ ਕਰਨ ਅਤੇ ਆਈ.ਸੀ.ਡੀ.ਐਸ ਅਧੀਨ 65 ਸਾਲਾਂ ਵਿਚ ਸੇਵਾਮੁਕਤੀ ਲੈਣ, ਆਂਗਣਵਾੜੀ ਵਿਚ ਕੰਮ ਕਰਨ ਵਾਲੀਆਂ ਹੈਲਪਰਾਂ ਨੂੰ 100 ਪ੍ਰਤੀਸ਼ਤ ਤਰੱਕੀ ਦੇਣ ਅਤੇ ਅਪਾਹਜਾਂ ਨੂੰ ਸੁਪਰਵਾਈਜ਼ਰ ਬਣਾਉਣ ਆਦਿ ਮੰਗਾਂ ’ਤੇ ਲੰਬੀ ਚਰਚਾ ਹੋਈ। ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਨੇ ਵਫ਼ਦ ਵਲੋਂ ਉਠਾਈਆਂ ਮੰਗਾਂ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਯੂਨੀਅਨ ਨੂੰ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਉਨ੍ਹਾਂ ਨੂੰ ਨਿਰਧਾਰਤ ਢੰਗ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਵਫ਼ਦ ਨੇ 450 ਤੋਂ ਵੱਧ ਵਰਕਰਾਂ ਦੁਆਰਾ ਦਸਤਖ਼ਤ ਕੀਤੇ ਡੀਸੀ ਰੇਟ ਬਾਰੇ ਡਾਇਰੈਕਟਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਨੂੰ ਉਨ੍ਹਾਂ ਨੇ ਢੁਕਵੀਂ ਕਾਰਵਾਈ ਲਈ ਪ੍ਰਸ਼ਾਸਕ ਨੂੰ ਭੇਜਣ ਦਾ ਭਰੋਸਾ ਦਿੱਤਾ ਅਤੇ ਮਾਣ ਭੱਤਾ ਵਧਾਉਣ ਦੀ ਪ੍ਰਕਿਰਿਆ ਜਾਰੀ ਰੱਖਣ ਦਾ ਭਰੋਸਾ ਵੀ ਦਿੱਤਾ।
ਪਿਛਲੀ ਖ਼ਬਰ 91 ਸਾਲਾ ਬਜ਼ੁਰਗ ਦੇ ਘਰ ‘ਚੋਂ ਚੋਰੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ ਅਗਲੀ ਖ਼ਬਰ ਡਾ. ਮੁਖਰਜੀ ਸਿਰਫ਼ ਇਕ ਸਫ਼ਲ ਰਾਜਨੀਤਕ ਆਗੂ ਹੀ ਨਹੀਂ, ਸਗੋਂ ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ ਅਤੇ ਰਾਸ਼ਟਰ ਨਿਰਮਾਤਾ ਵੀ ਸਨ-ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।