ਚੰਡੀਗੜ੍ਹ ’ਚ ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦੀ ਸਿਫ਼ਾਰਸ਼, ਪੇਂਡੂ ਖੇਤਰਾਂ ’ਚ ਸ਼ਾਮ ਦੀਆਂ ਓ.ਪੀ.ਡੀਜ਼ ਨੂੰ ਤਰਜੀਹ ਦੇਣ ਦੀ ਮੰਗ
ਅਜੀਤ ਡੈਸਕ
24-06-2026
ਮੀਟਿੰਗ ’ਚ ਜਾਣਕਾਰੀ ਦਿੱਤੀ ਗਈ ਕਿ ਸੈਕਟਰ 16 ਸਿਵਲ ਹਸਪਤਾਲ ਅਤੇ ਮਨੀਮਾਜਰਾ ਹਸਪਤਾਲ ਵਿਚ ਸ਼ਾਮ ਦੀਆਂ ਓ.ਪੀ.ਡੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਜਦਕਿ ਸੈਕਟਰ 22 ਅਤੇ ਸੈਕਟਰ 45 ਦੀਆਂ ਡਿਸਪੈਂਸਰੀਆਂ ਵਿਚ ਵੀ ਇਹ ਸੇਵਾਵਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਕਮੇਟੀ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਲਾਭ ਸਭ ਤੋਂ ਪਹਿਲਾਂ ਲੋੜਵੰਦ ਵਰਗਾਂ ਤੱਕ ਪਹੁੰਚਣਾ ਚਾਹੀਦਾ ਹੈ। ਕਮੇਟੀ ਨੇ ਸੈਕਟਰ 44 ਸਥਿਤ ਮੌਜੂਦਾ ਲੇਬਰ ਚੌਂਕ ਵਾਲੀ ਥਾਂ ’ਤੇ ਮਜ਼ਦੂਰ ਭਵਨ ਬਣਾਉਣ ਦੀ ਸਿਫ਼ਾਰਸ਼ ਨੂੰ ਵੀ ਮਨਜ਼ੂਰੀ ਦਿੱਤੀ। ਇਸ ਸਬੰਧੀ ਪਹਿਲਾਂ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਵਿਚ ਇਸ ਸਥਾਨ ਨੂੰ ਮਜ਼ਦੂਰ ਭਵਨ ਲਈ ਸਭ ਤੋਂ ਉਚਿਤ ਕਰਾਰ ਦਿੱਤਾ ਗਿਆ ਸੀ। ਮੀਟਿੰਗ ਦੌਰਾਨ ਲਾਪਤਾ ਬੱਚਿਆਂ ਦੇ ਮਾਮਲੇ ਦੀ ਵੀ ਸਮੀਖਿਆ ਕੀਤੀ ਗਈ। ਕਮੇਟੀ ਨੂੰ ਦੱਸਿਆ ਗਿਆ ਕਿ ਚੰਡੀਗੜ੍ਹ ’ਚ ਲਾਪਤਾ ਹੋਏ 63 ਬੱਚਿਆਂ ਵਿਚੋਂ 54 ਬੱਚਿਆਂ ਦਾ ਪਤਾ ਲਗਾ ਲਿਆ ਗਿਆ ਹੈ, ਜਦਕਿ ਬਾਕੀ 9 ਬੱਚਿਆਂ ਦੀ ਭਾਲ ਲਈ ਯਤਨ ਜਾਰੀ ਹਨ। ਕਮੇਟੀ ਨੇ ਪੁਲਿਸ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਇਸੇ ਤਰਾਂ ਭੀਖ ਮੰਗਣ ਵਾਲੇ ਬੱਚਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ 56 ਬੱਚਿਆਂ ਨੂੰ ਬਚਾ ਕੇ ਯੂ.ਟੀ. ਚੰਡੀਗੜ੍ਹ ਦੇ ਬਾਲ ਸੰਭਾਲ ਸੰਸਥਾਨਾਂ ਵਿਚ ਰੱਖਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ, ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਮੇਟੀ ਨੇ ਮਲੋਆ ਸਥਿਤ ਸਨੇਹਾਲਿਆ ਦੇ ਨੇੜੇ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਦਾ ਸੁਝਾਅ ਵੀ ਦਿੱਤਾ। ਕਮੇਟੀ ਦਾ ਮੰਨਣਾ (ਬਾਕੀ ਸਫ਼ਾ 8 ’ਤੇ)