08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੀ. ਸੀ. ਪੀ-ਸੀ. ਜੀ. ਸੀ. ਲਾਂਡਰਾਂ ਨੂੰ ਪੀ. ਵੀ. ਪੀ. ਆਈ. ਅਧੀਨ ਏ. ਡੀ. ਆਰ. ਨਿਗਰਾਨੀ ਕੇਂਦਰ ਵਜੋਂ ਮਿਲੀ ਪ੍ਰਵਾਨਗੀ

ਅਜੀਤ ਡੈਸਕ 04-07-2026
ਐੱਸ. ਏ. ਐੱਸ. ਨਗਰ, 3 ਜੁਲਾਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀ. ਸੀ. ਪੀ.)-ਸੀ. ਜੀ. ਸੀ. ਲਾਂਡਰਾਂ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈ. ਪੀ. ਸੀ.) ਦੁਆਰਾ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ (ਪੀ. ਵੀ. ਪੀ. ਆਈ.) ਅਧੀਨ ਇਕ ਐਡਵਰਸ ਡਰੱਗ ਰਿਐਕਸ਼ਨ (ਏ. ਡੀ. ਆਰ.) ਮੌਨੀਟਰਿੰਗ ਸੈਂਟਰ ਵਜੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਰ੍ਹਾਂ ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਪੰਜਾਬ ਦਾ ਇਕਲੌਤਾ ਪ੍ਰਾਈਵੇਟ ਫਾਰਮੇਸੀ ਕਾਲਜ ਬਣ ਗਿਆ ਹੈ, ਜਿਸ ਨੇ ਇਹ ਵਕਾਰੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ। ਇਸ ਪ੍ਰਾਪਤੀ ਨਾਲ ਸੰਸਥਾ ਸਮੁੱਚੇ ਦੇਸ਼ ਦੇ ਫਾਰਮੇਸੀ ਕਾਲਜਾਂ ਦੇ ਇਕ ਅਜਿਹੇ ਚੋਣਵੇਂ ਸਮੂਹ ‘ਚ ਸ਼ਾਮਿਲ ਹੋ ਗਈ ਹੈ, ਜਿਸ ਨੂੰ ਦੇਸ਼ ਦੀਆਂ ਫਾਰਮਾਕੋਵਿਜੀਲੈਂਸ ਗਤੀਵਿਧੀਆਂ ਨੂੰ ਅੱਗੇ ਵਧਾਉਣ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ ਦਾ ਉਦੇਸ਼ ਦਵਾਈਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਡਵਰਸ ਡਰੱਗ ਰਿਐਕਸ਼ਨ (ਏ. ਡੀ. ਆਰ.) ਦੀ ਰਿਪੋਰਟਿੰਗ ਨੂੰ ਹੁਲਾਰਾ ਦੇਣਾ ਹੈ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ‘ਚ ਸੁਧਾਰ ਹੋਵੇ ਅਤੇ ਦਵਾਈਆਂ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹ ਮਿਲੇ। ਇਸ ਦੇ ਨਾਲ ਹੀ ਪੀ. ਵੀ. ਪੀ. ਆਈ. ਵਲੋਂ ਇਕੱਠਾ ਕੀਤਾ ਭਾਰਤ ਦਾ ਏ. ਡੀ. ਆਰ. ਡਾਟਾ ਵਿਸ਼ਵ ਸਿਹਤ ਸੰਸਥਾ (ਡਬਲਿਊ. ਐੱਚ. ਓ.) ਦੇ ਅੰਤਰਰਾਸ਼ਟਰੀ ਦਵਾਈ ਨਿਗਰਾਨੀ ਪ੍ਰੋਗਰਾਮ ‘ਚ ਵੀ ਯੋਗਦਾਨ ਪਾਉਂਦਾ ਹੈ, ਜਿਸ ਦਾ ਸੰਚਾਲਨ ਉਪਸਾਲਾ ਮੌਨੀਟਰਿੰਗ ਸੈਂਅਰ (ਯੂ ਐਮ. ਸੀ.) ਸਵੀਡਨ ਕਰਦਾ ਹੈ।
ਇਸ ਦੇ ਜ਼ਰੀਏ ਭਾਰਤ ਵਿਸ਼ਵ ਪੱਧਰ ‘ਤੇ ਦਵਾਈਆਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ‘ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਵਿਖੇ ਏ. ਡੀ. ਆਰ. ਨਿਗਰਾਨੀ ਕੇਂਦਰ ਦੀ ਸਥਾਪਨਾ ਸੰਸਥਾ ਦੀ ਸਿਹਤ ਸੰਭਾਲ ਸਿੱਖਿਆ ਅਤੇ ਮਰੀਜ਼ਾਂ ਦੀ ਭਲਾਈ ਪ੍ਰਤੀ ਵਚਨਬੱਧਤਾ ‘ਚ ਇਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗੀ। ਇਹ ਕੇਂਦਰ ਡਰੱਗ ਸੇਫ਼ਟੀ ਸਰਵੀਲੈਂਸ, ਏ. ਡੀ. ਆਰ. ਰਿਪੋਰਟਿੰਗ, ਫਾਰਮਾਕੋਵਿਜੀਲੈਂਸ ਖੋਜ, ਸਿੱਖਿਆ ਅਤੇ ਕਮਿਊਨਿਟੀ ਆਊਟਰੀਚ ਲਈ ਇਕ ਹੱਬ ਵਜੋਂ ਕੰਮ ਕਰੇਗਾ। ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਸੰਸਥਾ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਜਦਕਿ ਡਾ. ਰੁਪਿੰਦਰ ਸੋਢੀ ਡਾਇਰੈਕਟਰ ਪ੍ਰਿੰ. ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਇਹ ਵਕਾਰੀ ਮਨਜ਼ੂਰੀ ਸਮੁੱਚੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮਾਨਤਾ ਸੀ. ਸੀ. ਪੀ.-ਸੀ. ਜੀ. ਸੀ. ਲਾਂਡਰਾਂ ਦੀ ਅਕਾਦਮਿਕ ਉੱਤਮਤਾ, ਮਰੀਜ਼ਾਂ ਦੀ ਸੁਰੱਖਿਆ ਅਤੇ ਸਿਹਤ ਸੰਭਾਲ ਨਵੀਨਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫ਼ਾਰਮ ਭਰਨ ’ਚ ਦੇਰੀ ’ਤੇ ਆਂਗਣਵਾੜੀ ਵਰਕਰ ਨਾਲ ਕੁੱਟਮਾਰ ਅਗਲੀ ਖ਼ਬਰ ਮੁਹਾਲੀ ਅਟੈਚੀ ਮਰਡਰ ਕੇਸ ਸਿਆਸੀ ਪਿਛੋਕੜ ਵਾਲੀ ਸੀਰਤ ਕੌਰ ਨੂੰ ਪਤੀ ਏਕਮ ਸਿੰਘ ਢਿੱਲੋਂ ਦੀ ਹੱਤਿਆ ਦੇ ਮਾਮਲੇ ’ਚ ਸੁਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।