27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਜ਼ਰਦੇ ਦੀ ਪੁੜੀ ਨੂੰ ਲੈ ਕੇ ਖ਼ੂਨੀ ਹਮਲਾ, ਨਿਹੰਗ ਬਾਣੇ ’ਚ ਵਿਅਕਤੀ ਨੇ ਕਿਰਪਾਨ ਨਾਲ ਕੀਤਾ ਵਾਰ

ਅਜੀਤ ਡੈਸਕ 07-07-2026
ਐਸ ਏ ਐਸ ਨਗਰ, 6 ਜੁਲਾਈ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-11 ਥਾਣਾ ਖੇਤਰ ਵਿਚ ਸੜਕ ‘ਤੇ ਜ਼ਰਦੇ ਦੀ ਖਾਲੀ ਪੁੜੀ ਸੁੱਟਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਕੁਝ ਹੀ ਪਲਾਂ ਵਿਚ ਖੂਨੀ ਹਮਲੇ ਵਿਚ ਤਬਦੀਲ ਹੋ ਗਈ। ਨਿਹੰਗ ਬਾਣੇ ਵਿਚ ਆਏ ਇਕ ਵਿਅਕਤੀ ਨੇ ਪਹਿਲਾਂ ਬਾਈਕ ਸਵਾਰ ਨੌਜਵਾਨ ਨੂੰ ਥੱਪੜ ਮਾਰਿਆ ਅਤੇ ਬਾਅਦ ਵਿਚ ਕਿਰਪਾਨ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਨੌਜਵਾਨ ਦਾ ਸੱਜਾ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸੈਕਟਰ-16 ਸਰਕਾਰੀ ਹਸਪਤਾਲ ਅਤੇ ਬਾਅਦ ਵਿਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਹੱਥ ਵਿਚ ਰਾਡ ਪਾਈ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਪੁਰਾ ਨਿਵਾਸੀ ਅਤੇ ਮੂਲ ਰੂਪ ਵਿਚ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਤਰੁਣ ਤਿਆਗੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਰੋਹਿਤ ਨਾਲ ਬਾਈਕ ‘ਤੇ ਕੰਮ ਲਈ ਜਾ ਰਿਹਾ ਸੀ। ਰਸਤੇ ਵਿਚ ਜ਼ਰਦਾ ਖਾਣ ਤੋਂ ਬਾਅਦ ਉਸ ਨੇ ਖਾਲੀ ਪੁੜੀ ਸੜਕ ‘ਤੇ ਸੁੱਟ ਦਿੱਤੀ, ਜੋ ਪਿੱਛੇ ਆ ਰਹੇ ਨਿਹੰਗ ਬਾਣੇ ਵਿਚ ਇਕ ਵਿਅਕਤੀ ਨੂੰ ਜਾ ਲੱਗੀ। ਇਸ ਗੱਲ ‘ਤੇ ਉਸ ਵਿਅਕਤੀ ਨੇ ਸੜਕ ‘ਤੇ ਕੂੜਾ ਸੁੱਟਣ ‘ਤੇ ਇਤਰਾਜ਼ ਜਤਾਇਆ। ਤਰੁਣ ਅਤੇ ਉਸ ਦੇ ਦੋਸਤ ਨੇ ਤੁਰੰਤ ਮਾਫ਼ੀ ਵੀ ਮੰਗ ਲਈ, ਪਰ ਇਸ ਦੇ ਬਾਵਜੂਦ ਉਹ ਨਹੀਂ ਮੰਨਿਆ। ਆਲੇ-ਦੁਆਲੇ ਲੋਕ ਇਕੱਠੇ ਹੁੰਦੇ ਦੇਖ ਮੁਲਜ਼ਮ ਮੌਕੇ ਤੋਂ ਬਾਈਕ ‘ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਤਰੁਣ ਨੂੰ ਪਹਿਲਾਂ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਹਾਲੇ ਤੱਕ ਮੁਲਜ਼ਮ ਦੀ ਪਛਾਣ ਨਹੀਂ ਕਰ ਸਕੀ।
ਪਿਛਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 167ਵਾਂ ਦਿਨ ਪੰਜਾਬ ਪੁਲਿਸ ਵਲੋਂ 840 ਥਾਈਂ ਛਾਪੇਮਾਰੀ, 564 ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਪੰਜਾਬ ਦੇ ਖੇਤੀਬਾੜੀ ਸਕੱਤਰ ਨਾਲ ਦੁਆਬਾ ਕਿਸਾਨ ਕਮੇਟੀ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।