ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਲੁਧਿਆਣਾ ਸ਼ਹਿਰ ਦੇ ਦੋ ਪ੍ਰਮੁੱਖ ਕਾਂਗਰਸੀ ਆਗੂਆਂ ਕਮਲਜੀਤ ਕੜਵਲ ਅਤੇ ਸਿਮਰਨਜੀਤ ਸਿੰਘ ਬੈਂਸ ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਉਪਰੰਤ ਦੋਵਾਂ ਆਗੂਆਂ ਨੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨੂੰ ਗਲੇ ਲਗਾਇਆ। ਇਸ ਪਹਿਲਕਦਮੀ ਦੀ ਅਗਵਾਈ ਇਕ ਉੱਘੇ, ਸਮਰਪਿਤ ਤੇ ਬੁੱਧੀਜੀਵੀ ਵਲੋਂ ਕੀਤੀ ਗਈ, ਜੋ ਕਿ ਲੁਧਿਆਣਾ ਇੰਡਸਟਰੀਜ਼ ਦੇ ਪ੍ਰਧਾਨ, ਕਾਂਗਰਸ ਪਾਰਟੀ ਦੇ ਓ. ਬੀ. ਸੀ. ਸੈੱਲ ਦੇ ਸੂਬਾਈ ਸੀਨੀਅਰ ਵਾਈਸ ਚੇਅਰਮੈਨ, ਪੰਜਾਬ ਦੇ ਸਵਰਨਕਾਰ ਸਮਾਜ ਦੇ ਚੀਫ਼ ਐਡਵਾਈਜਰ ਅਤੇ ਸਟੇਟ ਰਾਜਪੂਤ ਸਭਾ ਦੇ ਪ੍ਰਦੇਸ਼ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਲੁਧਿਆਣਾ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਚੌਹਾਨ ਅਤੇ ਜ਼ਿਲ੍ਹਾ ਰਾਜਪੂਤ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਜੋੜਾ ਦੇ ਅਣਥੱਕ ਯਤਨਾਂ ਸਦਕਾ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਗਿਆ ਹੈ ਅਤੇ ਕਮਲਜੀਤ ਕੜਵਲ ਅਤੇ ਸਿਮਰਨਜੀਤ ਸਿੰਘ ਬੈਂਸ ਨੇ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨੂੰ ਗਲੇ ਲਗਾਇਆ। ਹੁਣ ਤੋਂ ਦੋਵੇਂ ਆਗੂ ਇਕ-ਦੂਜੇ ਨਾਲ ਭਰਾਵਾਂ ਵਾਂਗ ਵਰਤਾਓ ਕਰਨਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸਵਰਨਕਾਰ ਸਮਾਜ ਪੰਜਾਬ ਦੇ ਸੂਬਾ ਜਨਰਲ ਸਕੱਤਰ ਅੰਮ੍ਰਿਤ ਵਰਮਾ ਨੇ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਕਜੁੱਟ ਕਰਨ ਦੀ ਨੇਕ ਪਹਿਲਕਦਮੀ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮੁੱਚਾ ਸਵਰਨਕਾਰ ਭਾਈਚਾਰਾ ਕੁਲਵੰਤ ਸਿੰਘ ਚੌਹਾਨ ਦਾ ਸਦਾ ਰਿਣੀ ਰਹੇਗਾ।