06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਰੋਹਤਕ ਤੇ ਅੰਬਾਲਾ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ

ਚੰਡੀਗੜ੍ਹ, 6 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਹਰਿਆਣਾ ਸਰਕਾਰ ਨੇ ਪ੍ਰਸਾਸ਼ਨਿਕ ਫੇਰਬਦਲ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਦੋ ਆਈ. ਏ.

ਅਜੀਤ ਡੈਸਕ 07-08-2026
ਚੰਡੀਗੜ੍ਹ, 6 ਅਗਸਤ (ਵਿਸ਼ੇਸ਼ ਪ੍ਰਤੀਨਿਧੀ)- ਹਰਿਆਣਾ ਸਰਕਾਰ ਨੇ ਪ੍ਰਸਾਸ਼ਨਿਕ ਫੇਰਬਦਲ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਦੋ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਆਦੇਸ਼ ਜਾਰੀ ਕੀਤੇ। ਜਾਰੀ ਆਦੇਸ਼ਾਂ ਅਨੁਸਾਰ, ਪ੍ਰਦੀਪ ਦਹੀਆ, ਜੋ ਹੁਣ ਤੱਕ ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਅਤੇ ਜਿਲ੍ਹ ਨਗਰ ਕਮਿਸ਼ਨਰ, ਗੁਰੂਗ੍ਰਾਮ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ, ਨੂੰ ਰੋਹਤਕ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ, ਸਚਿਨ ਗੁਪਤਾ, ਜੋ, ਰੋਹਤਕ ਦੇ ਡਿਪਟੀ ਕਮਿਸਨਰ ਦੇ ਨਾਲ-ਨਾਲ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਰੋਹਤਕ ਦੇ ਪ੍ਰਸਾਸ਼ਕ ਤੇ ਵਧੀਕ ਨਿਦੇਸ਼ਕ, ਅਰਬਨ ਏਸਟੇਟਸ, ਰੋਹਤਕ ਦਾ ਕਾਰਜਭਾਰ ਵੀ ਸੰਭਾਲ ਰਹੇ ਸਨ, ਨੂੰ ਅੰਬਾਲਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਦੋਨੋਂ ਅਧਿਕਾਰੀਆਂ ਦੀ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਹਰਿਆਣਾ ਸਰਕਾਰ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਆਈਏਐਸ ਅਧਿਕਾਰੀ ਅਜੈ ਸਿੰਘ ਤੋਮਰ ਦੀ ਸੇਵਾਵਾਂ ਭਾਰਤ ਸਰਕਾਰ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਦੀ ਨਿਯੁਕਤੀ ਨਵੀਂ ਦਿੱਲੀ ਸਥਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਡਾਇਰੈਕਟਰ ਦੇ ਅਹੁਦੇ ’ਤੇ ਹੋਣ ਦੇ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ।
ਪਿਛਲੀ ਖ਼ਬਰ ਸਰਕਾਰੀ ਮਾਡਲ ਸਕੂਲ ਦੀ ਟੀਮ ਨੇ ਜਿੱਤੀ ਕ੍ਰਿਕਟ ਚੈਂਪੀਅਨ ਟਰਾਫ਼ੀ ਰਿਸ਼ਵਤ ਲੈਂਦਾ ਪ੍ਰਾਈਵੇਟ ਡਰਾਈਵਰ ਵਿਜੀਲੈਂਸ ਵਲੋਂ ਕਾਬ... ਅਗਲੀ ਖ਼ਬਰ ਮਹਿਲਾਵਾਂ ਤੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਰਾਈਸ ਮਿੱਲਰਜ਼ ਨੂੰ ਦਿੱਤਾ ਜਾਵੇਗਾ 30 ਜੂਨ 2025 ਤੱਕ ਦਾ ਬੋਨਸ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।