09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐਮ . ਸੀ . ਐਮ. ਕਾਲਜ ’ ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 8 ਅਗਸਤ (ਮਾਰਕੰਡਾ)- ਮੇਹਰ ਚੰਦ ਮਹਾਜਨ (ਐਮ. ਸੀ.

ਅਜੀਤ ਡੈਸਕ 09-08-2026
ਚੰਡੀਗੜ੍ਹ, 8 ਅਗਸਤ (ਮਾਰਕੰਡਾ)- ਮੇਹਰ ਚੰਦ ਮਹਾਜਨ (ਐਮ.ਸੀ.ਐਮ) ਲੜਕੀਆਂ ਦੇ ਕਾਲਜ ਵਿਖੇ ਨਵੀਆ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਕਾਲਜ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਲਈ ਹਫ਼ਤਾ ਭਰ ਚੱਲਣ ਵਾਲਾ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੀ ਤੌਰ ’ਤੇ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ.) ਦੇ ਖੇਤਰੀ ਪਾਸਪੋਰਟ ਅਧਿਕਾਰੀ ਜੂਹੀ ਜਲੋਟਾ ਚੰਡੀਗੜ੍ਹ ਸ਼ਾਮਲ ਹੋਏ। ਜਿਨ੍ਹਾਂ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਵਿਦਿਆਰਥਣਾਂ ਨੂੰ ਜ਼ਿੰਮੇਵਾਰ ਫੈਸਲੇ ਲੈਣ, ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ, ਨਵੇਂ ਹੁਨਰ ਹਾਸਲ ਕਰਨ ਅਤੇ ਅਰਥਪੂਰਨ ਪੜ੍ਹਨ ਦੀਆਂ ਆਦਤਾਂ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਵੱਖ-ਵੱਖ ਕਮੇਟੀਆਂ ਅਤੇ ਕਲੱਬਾਂ ਦੇ ਡੀਨ ਅਤੇ ਕੋਆਰਡੀਨੇਟਰਾਂ ਨੂੰ ਨਵੇਂ ਵਿਦਿਆਰਥੀਆਂ ਨਾਲ ਜਾਣੂ ਕਰਵਾਇਆ ਗਿਆ। ਇਸ ਸਮਾਗਮ ਵਿਚ ਡਾਂਸ ਪ੍ਰਦਰਸ਼ਨ, ਮਿਸ ਫਰੈਸ਼ਰ ਮੁਕਾਬਲਾ ਅਤੇ ਨਵੀਆਂ ਵਿਦਿਆਰਥਣਾਂ ਨੇ ਰੈਂਪ ’ਤੇ ਵਾਕ ਕੀਤਾ ਗਿਆ। ਕਾਰਜਕਾਰੀ ਪ੍ਰਿੰਸੀਪਲ ਨੀਨਾ ਸ਼ਰਮਾ ਨੇ ਨਵੀਆਂ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗਰਾਮ ਵਿਚ ਮਿਸ ਰੇਡੀਅੰਟ ਸਮਾਈਲ ਵਿਚੋਂ ਜਪੁਜੀ ਕੌਰ ਬੀ.ਏ.-ਪਹਿਲਾ ਸਾਲ, ਮਿਸ ਐਲੀਗੈਂਟ ਵਾਕ ਚਾਰਵੀ ਬੀ.ਕਾਮ.-ਪਹਿਲਾ ਸਾਲ, ਦੂਜੀ ਰਨਰ-ਅੱਪ ਗੌਰੀ ਬੀ.ਕਾਮ.-ਪਹਿਲਾ ਸਾਲ, ਪਹਿਲੀ ਰਨਰ-ਅੱਪ ਨੈਨੀਕਾ ਗੁਪਤਾ ਬੀ.ਏ.-ਪਹਿਲਾ ਸਾਲ, ਮਿਸ ਫਰੈਸ਼ਰ 2026 ਵੰਸ਼ਿਕਾ ਸੂਦ ਬੀ . ਏ.-ਪਹਿਲਾ ਸਾਲ ਨੂੰ ਚੁਣਿਆ ਗਿਆ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਖੋਜੀ ਵਿਦਿਆਰਥਣ ਸਵ.ਜੋਤੀ ਦੀ ਯਾਦ ’ਚ ਹਵਨ ਅਤੇ ਪ੍ਰਾਰਥਨਾ ਸਭਾ ਕਰਵਾਈ ਅਗਲੀ ਖ਼ਬਰ ਇੰਟੈਕਸ ਨੇ ਹੋਮ ਅਪਲਾਇੰਸ ਪੋਰਟਫੋਲਿਓ ਦਾ ਕੀਤਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।