09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐੱਸ. ਐੱਸ. ਜੈਨ ਸਕੂਲ ਡੇਰਾਬੱਸੀ ਵਿਖੇ ‘ਸਿਰਜਣ’ ਥੀਮ ਤਹਿਤ ਵਿਗਿਆਨ ਪ੍ਰਦਰਸ਼ਨੀ ਲਗਾਈ

ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਐੱਸ. ਐੱਸ.

ਅਜੀਤ ਡੈਸਕ 09-08-2026
ਡੇਰਾਬੱਸੀ, 8 ਅਗਸਤ (ਗੁਰਮੀਤ ਸਿੰਘ)-ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਡੇਰਾਬੱਸੀ ਵਿਖੇ ‘ਸਿਰਜਣ’ ਵਿਸ਼ੇ ‘ਤੇ ਆਧਾਰਿਤ ਵਿਗਿਆਨ ਪ੍ਰਦਰਸ਼ਨੀ ਅਤੇ ਮਾਪੇ-ਅਧਿਆਪਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਸਕੂਲ ਦੇ ਪ੍ਰਧਾਨ ਸੰਜੇ ਜੈਨ, ਮੈਨੇਜਰ ਰਾਜੇਸ਼ ਜੈਨ, ਸਕੱਤਰ ਅਸ਼ਵਨੀ ਜੈਨ ਅਤੇ ਪ੍ਰਿੰ. ਡਾ. ਗਰੀਮਾ ਧਾਰੀਵਾਲ ਦੀ ਅਗਵਾਈ ਹੇਠ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਦਿਲਚਸਪ ਅਤੇ ਰਚਨਾਤਮਿਕ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਦੇ ਮੁੱਖ ਆਕਰਸ਼ਣਾਂ ‘ਚ ਆਦਿੱਤਿਆ ਐੱਲ-1 ਮਾਡਲ, ਜਵਾਲਾਮੁਖੀ ਮਾਡਲ, ਹਾਈਡ੍ਰੋਲਿਕ ਰਾਕੇਟ, ਹੋਲੋਗ੍ਰਾਮ, ਚੰਦਰਯਾਨ ਮਾਡਲ, ਮੈਜਿਕ ਬੱਲਬ ਅਤੇ ਫਾਇਰ ਮੈਜਿਕ ਆਦਿ ਮਾਡਲ ਸ਼ਾਮਿਲ ਸਨ। ਇਸ ਦੌਰਾਨ ਪ੍ਰਦਰਸ਼ਨੀ ਦੇਖਣ ਪਹੁੰਚੇ ਮਾਪਿਆਂ ਅਤੇ ਹੋਰਨਾਂ ਪਤਵੰਤਿਆਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ‘ਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ‘ਚ ਵਿਗਿਆਨਕ ਸੋਚ, ਨਵੀਂ ਖੋਜ ਦੀ ਭਾਵਨਾ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਕੌਂਸਲ ਪ੍ਰਧਾਨ ਓ. ਕੇ. ਵਲੋਂ ਸਬਜੀ ਮੰਡੀ ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲੈਣ ਖ਼ਿਲਾਫ਼ ਮਾਜਰੀ ਬਲਾਕ ਵਿਖੇ ਰੋਡ ਜਾਮ ਕਰਨ ਦਾ ਪ੍ਰੋਗਰਾਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।