09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਹਰਚਰਨ ਸਿੰਘ ਗਿੱਲ ਲਾਂਡਰਾਂ

ਐੱਸ. ਏ.

ਅਜੀਤ ਡੈਸਕ 09-08-2026
ਐੱਸ. ਏ. ਐੱਸ. ਨਗਰ/ ਚੰਡੀਗੜ੍ਹ - ਕਈ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਇਸ ਸੰਸਾਰ ਤੋਂ ਰੁਖਸਤ ਹੋਣ ਤੋਂ ਬਾਅਦ ਇਕੱਲੇ ਪਰਿਵਾਰ ਨੂੰ ਹੀ ਨਹੀਂ, ਬਲਕਿ ਪੂਰੇ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ। ਕੁਝ ਇਹੋ ਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਸਨ ਸ. ਹਰਚਰਨ ਸਿੰਘ ਗਿੱਲ, ਜਿਨ੍ਹਾਂ ਨੂੰ ਲੋਕੀਂ ਪਿਆਰ ਤੇ ਸਤਿਕਾਰ ਨਾਲ ਚੰਨਾ ਬਾਬੂ ਆਖ ਕੇ ਵੀ ਸੰਬੋਧਨ ਕਰਦੇ ਸਨ। ਪਿੰਡ ਲਾਂਡਰਾਂ ਵਿਖੇ ਪਿਤਾ ਸ. ਬਲਵੰਤ ਸਿੰਘ ਗਿੱਲ ਤੇ ਮਾਤਾ ਹਰਚੰਦ ਕੌਰ ਦੇ ਗ੍ਰਹਿ ਵਿਖੇ 15 ਜੂਨ 1944 ਨੂੰ ਜਨਮੇ ਹਰਚਰਨ ਸਿੰਘ ਗਿੱਲ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਆਪਣੀ ਨੇਕ-ਨੀਤੀ ਤੇ ਸਾਫਗੋਈ ਲਈ ਮਸ਼ਹੂਰ ਹਰਚਰਨ ਸਿੰਘ ਗਿੱਲ ਆਪਣੇ ਚਾਰ-ਭੈਣ ਭਰਾਵਾਂ ‘ਚੋਂ ਸਭ ਤੋਂ ਛੋਟੇ ਸਨ। ਉਹ ਆਪਣੀ ਕਹਿਣੀ ਤੇ ਕਰਨੀ ਦੇ ਪੱਕੇ ਸਨ, ਜੋ ਗੱਲ ਉਨ੍ਹਾਂ ਦੇ ਦਿਲ ਵਿਚ ਹੁੰਦੀ ਉਹੀ ਗੱਲ ਜੁਬਾਨ ‘ਤੇ ਹੁੰਦੀ। ਆਪਣੀ ਧਰਮ ਪਤਨੀ ਗੁਰਦੇਵ ਕੌਰ ਨਾਲ ਮਿਲ ਕੇ ਉਨ੍ਹਾਂ ਨੇ ਆਪਣੀਆਂ ਤਿੰਨ ਧੀਆਂ ਤੇ ਇਕ ਪੁੱਤਰ ਨੂੰ ਹਮੇਸ਼ਾ ਹੱਕ-ਸੱਚ ‘ਤੇ ਪਹਿਰਾ ਦੇਣ ਦੀ ਸਿੱਖਿਆ ਦਿੱਤੀ। ਹਰਿਆਣਾ ਦੇ ਪਿੰਡ ਛਛਰੌਲੀ ਤੋਂ ਕਲਰਕ ਦੀ ਨੌਕਰੀ ਤੋਂ ਉਨ੍ਹਾਂ ਦੀ ਸਰਕਾਰੀ ਸੇਵਾ ਦਾ ਸਫ਼ਰ ਸ਼ੁਰੂ ਹੋਇਆ, ਜਿਸ ਤੋਂ ਬਾਅਦ ਉਹ ਪਦਉੱਨਤ ਹੋ ਕੇ ਸਹਿਕਾਰੀ ਸਭਾਵਾਂ ਚੰਡੀਗੜ੍ਹ ਦੇ ਸਹਾਇਕ ਰਜਿਸਟਰਾਰ ਅਤੇ ਫ਼ਿਰ ਬੀ. ਡੀ. ਪੀ. ਓ. ਚੰਡੀਗੜ੍ਹ ਦੇ ਅਹੁਦੇ ‘ਤੇ ਪੁੱਜੇ, ਜਿਥੋਂ 30 ਜੂਨ 2002 ਨੂੰ ਸੇਵਾ-ਮੁਕਤ ਹੋਏ। ਆਪਣੀ ਸਰਕਾਰੀ ਸੇਵਾ ਦੌਰਾਨ ਉਨ੍ਹਾਂ ਨੇ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦਾ ਪੱਖ ਪੂਰਿਆ ਤੇ ਆਪਣੀ ਚਾਦਰ ਹਮੇਸ਼ਾ ਪਾਕ-ਸਾਫ਼ ਰੱਖੀ। ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਮਗਰੋਂ ਉਨ੍ਹਾਂ ਨੂੰ ਸਾਲ 2003 ਦੌਰਾਨ ਪਿੰਡ ਦਾ ਸਰਪੰਚ ਚੁਣਿਆ ਗਿਆ। ਕਾਂਗਰਸ ਪਾਰਟੀ ਨਾਲ ਜੁੜੇ ਹਰਚਰਨ ਸਿੰਘ ਗਿੱਲ ਦੀ ਗਿਣਤੀ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਤਿ-ਕਰੀਬੀਆਂ ‘ਚ ਹੁੰਦੀ ਰਹੀ ਅਤੇ ਸਾਲ 2018 ਦੌਰਾਨ ਉਨ੍ਹਾਂ ਨੂੰ ਦੁਬਾਰਾ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹ ਸਬ-ਡਵੀਜ਼ਨ ਮੁਹਾਲੀ ਦੀ ਸ਼ਿਕਾਇਤ ਨਿਵਾਰਨ ਕਮੇਟੀ ਦੇ ਵੀ ਲੰਮਾ ਸਮਾਂ ਮੈਂਬਰ ਰਹੇ ਅਤੇ ਲੋਕ ਮਸਲੇ ਉਭਾਰ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਂਦੇ ਰਹੇ। ਹਰਚਰਨ ਸਿੰਘ ਗਿੱਲ ਨੇ ਜਿਥੇ ਆਪਣੇ ਪਿੰਡ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ, ਉਥੇ ਹੀ ਪਿੰਡ ਦੇ ਨੌਜਵਾਨਾਂ ਨੂੰ ਚੰਡੀਗੜ੍ਹ ਵਿਖੇ ਨੌਕਰੀ ਲਗਵਾਇਆ। ਉਨ੍ਹਾਂ ਦਾ ਪੁੱਤਰ ਗੁਰਜੰਟ ਸਿੰਘ ਗਿੱਲ ਵੀ ਅੱਜ ਚੰਡੀਗੜ੍ਹ ਵਿਖੇ ਸਰਕਾਰੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਜਦਕਿ ਨੂੰਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਸੁਪਰਡੈਂਟ ਵਜੋਂ ਕੰਮ ਕਰ ਰਹੀ ਹੈ। ਸਵ. ਹਰਚਰਨ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਅੱਜ 9 ਅਗਸਤ ਦਿਨ ਐਤਵਾਰ ਨੂੰ ਪਿੰਡ ਲਾਂਡਰਾਂ (ਮੁਹਾਲੀ) ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ ਲੈ ਕੇ 1 ਵਜੇ ਦੇ ਵਿਚਕਾਰ ਹੋਵੇਗੀ । -ਪੇਸ਼ਕਸ਼ : ਪ੍ਰੋ. ਅਵਤਾਰ ਸਿੰਘ , - ਅਜਾਇਬ ਸਿੰਘ ਔਜਲਾ
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੀਜ਼ਾ ਪੈਲੇਸ ਫਰਮ ਦਾ ਲਾਇਸੰਸ ਰੱਦ ਅਗਲੀ ਖ਼ਬਰ ਕੌਂਸਲ ਪ੍ਰਧਾਨ ਓ. ਕੇ. ਵਲੋਂ ਸਬਜੀ ਮੰਡੀ ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।