19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਵਰਾਜ ਇਨਕਲੇਵ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ

ਖਰੜ, 17 ਅਗਸਤ (ਜੰਡਪੁਰੀ)-ਸਵਰਾਜ ਇਨਕਲੇਵ ਵੂਮੈਨ ਵੈਲਫੇਅਰ ਸੁਸਾਇਟੀ ਵਲੋਂ ਸਵਰਾਜ ਇਨਕਲੇਵ (ਨਿਜ਼ਰ ਰੋਡ) ਸੈਕਟਰ 126 ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾ, ਜਨਰਲ ਸਕੱਤਰ ਰਿੰਕੂ ਕੁਮਾਰੀ, ਸੀ.

ਅਜੀਤ ਡੈਸਕ 18-08-2026
ਖਰੜ, 17 ਅਗਸਤ (ਜੰਡਪੁਰੀ)-ਸਵਰਾਜ ਇਨਕਲੇਵ ਵੂਮੈਨ ਵੈਲਫੇਅਰ ਸੁਸਾਇਟੀ ਵਲੋਂ ਸਵਰਾਜ ਇਨਕਲੇਵ (ਨਿਜ਼ਰ ਰੋਡ) ਸੈਕਟਰ 126 ਵਿਖੇ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਸੁਨੀਤਾ ਸ਼ਰਮਾ, ਜਨਰਲ ਸਕੱਤਰ ਰਿੰਕੂ ਕੁਮਾਰੀ, ਸੀ. ਮੀਤ ਪ੍ਰਧਾਨ ਕੁਸਮ ਰਾਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪ੍ਰਧਾਨ ਸ਼ਰਮਾ ਨੇ ਆਖਿਆ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਵੀ ਪੰਜਾਬੀ ਸੱਭਿਆਚਾਰ ਨਾਲ ਜੁੜ ਸਕੇ। ਇਸ ਦੌਰਾਨ ਮਹਿਲਾਵਾਂ ਨੇ ਡੀਜੇ ਫਲੋਰ ’ਤੇ ਗਿੱਧਾ ਅਤੇ ਬੋਲੀਆਂ ਨਾਲ ਖੂਬ ਧਮਾਲ ਮਚਾਈ। ਇਸ ਦੌਰਾਨ ਸੁਸਾਇਟੀ ਪ੍ਰਧਾਨ ਵਲੋਂ ਪ੍ਰੋਗਰਾਮ ਦੀ ਸ਼ਾਨ ਵਧਾਉਣ ਅਤੇ ਖ਼ੁਦ ਲਈ ਕੀਤੇ ਉਪਰਾਲੇ ਲਈ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਵੀ ਭੰਗੜਾ-ਗਿੱਧਾ ਪੇਸ਼ ਕਰਕੇ ਵਾਹ ਵਾਹ ਖੱਟੀ। ਇਸ ਮੌਕੇ ਤੰਬੋਲਾ ਅਤੇ ਹੋਰ ਗੇਮਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਲਾਹਕਾਰ ਪਰਮਜੀਤ ਕੌਰ, ਸਤਵਿੰਦਰ ਕੌਰ ਪੌਲ, ਪੂਜਾ ਸ਼ਰਮਾ, ਸ਼ੈਫਾਲੀ ਸ਼ਰਮਾ, ਸੀਮਾ ਠਾਕੁਰ, ਨੀਰੂ ਸ਼ਰਮਾ, ਕਵਿਤਾ, ਸ਼ਾਲੂ ਸਾਗਰ, ਪੂਜਾ ਸਾਗਰ, ਪਰਮਿੰਦਰ ਕੌਰ, ਪ੍ਰਿਯੰਕਾ ਚੋਪੜਾ, ਨੈਨਸੀ, ਜੱਸੀ, ਅੰਨੂ ਵਰਮਾ, ਸਵਿਤਾ ਧੀਮਾਨ, ਸੋਨੂੰ, ਕੁਲਵਿੰਦਰ ਕੌਰ, ਸ਼ਿਵਾਨੀ ਪੁਨੀ, ਮੌਨਾ, ਪੂਜਾ ਬਹਿਲ, ਸਵਿਤਾ ਸ਼ਰਮਾ, ਨਿਧੀ ਸ਼ਰਮਾ, ਤਮੰਨਾ, ਅਮਨ, ਮਨਜੀਤ ਕੌਰ, ਪਿੰਕੀ, ਸਾਬਕਾ ਪ੍ਰਧਾਨ ਦਿਨੇਸ਼ ਸ਼ਰਮਾ, ਸਾਬਕਾ ਪ੍ਰਧਾਨ ਸਰਦੇਵ ਸਾਹਦੜਾ ਸਮੇਤ ਸੁਸਾਇਟੀ ਦੀਆਂ ਵੱਡੀ ਗਿਣਤੀ ਮਹਿਲਾ ਮੈਂਬਰ ਅਤੇ ਪਰਿਵਾਰ ਹਾਜਰ ਸਨ।
ਪਿਛਲੀ ਖ਼ਬਰ ਏ. ਬੀ. ਵੀ. ਪੀ. ਪੰਜਾਬ ਯੂਨੀਵਰਸਿਟੀ ਨੇ ਖੋਜ ਵਿਦਵਾਨਾਂ ਨੂੰ ਸਮਰਪਿਤ ਮੈਨੀਫੈਸਟੋ ਕੀਤਾ ਜਾਰੀ ਅਗਲੀ ਖ਼ਬਰ ਡੇਰਾਬੱਸੀ ਦੇ ਕੂੜਾਂਵਾਲਾ ’ਚ ਗੈਰ-ਕਾਨੂੰਨੀ ਕਬਾੜ ਦੇ ਡੰਪ ਕਾਰਨ ਫੈਲ ਰਿਹਾ ਪ੍ਰਦੂਸ਼ਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।