19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਨੂੰ ਕੰਗਾਲ ਬਣਾ ਕੇ ਛੱਡੇਗੀ ਭਗਵੰਤ ਮਾਨ ਸਰਕਾਰ-ਸਿੱਧੂ ਕਿਹਾ, 191 ਕਰੋੜ ਦਾ ‘ਕਮਿਸ਼ਨ’ ਵੱਡਾ ਘਪਲਾ ਸਾਬਿਤ ਹੋਵੇਗਾ

ਐੱਸ. ਏ.

ਅਜੀਤ ਡੈਸਕ 19-08-2026
ਐੱਸ. ਏ. ਐੱਸ. ਨਗਰ, 18 ਅਗਸਤ (ਪ੍ਰੋ. ਅਵਤਾਰ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਗਮਾਡਾ ਨੂੰ 15 ਹਜ਼ਾਰ ਕਰੋੜ ਰੁ. ਦਾ ਭਾਰੀ ਕਰਜ਼ਾ ਲੈਣ ਤੇ ਕਰਜ਼ਾ ਲੈਣ ਲਈ ਗੁਜਰਾਤ ਦੀ ਇਕ ਨਿੱਜੀ ਫਰਮ ਨੂੰ 191.16 ਕਰੋੜ ਰੁਪਏ ਦੀ ਮੋਟੀ ‘ਦਲਾਲੀ’ ਦੇਣ ਦੇ ਰਾਹ ‘ਤੇ ਤੋਰਨ ਦੇ ਤੁਗ਼ਲਕੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ‘ਦਿੱਲੀ ਵਾਲਿਆਂ’ ਵਲੋਂ ਪੰਜਾਬ ਦੇ ਸ੍ਰੋਤਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਵਿਚ ਭਗਵੰਤ ਮਾਨ ਸਰਕਾਰ ਮੋਹਰਾ ਬਣੀ ਹੋਈ ਹੈ। ਉਨ੍ਹਾਂ ਮੌਜੂਦਾ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਦੇ ਪੰਜਾਬ ਦੀ ਸਭ ਤੋਂ ਅਮੀਰ ਅਤੇ ਮੁਨਾਫ਼ਾ ਕਮਾਉਣ ਵਾਲੀ ਸੰਸਥਾ ਰਹੀ ਗਮਾਡਾ ਅੱਜ ਮਾਨ ਸਰਕਾਰ ਦੀ ਅੰਨ੍ਹੀ ਲੁੱਟ ਅਤੇ ਨਾਕਾਮੀਆਂ ਕਾਰਨ ਵੈਂਟੀਲੇਟਰ ‘ਤੇ ਆ ਗਈ ਹੈ। ਪਹਿਲਾਂ ਹੀ ਤਕਰੀਬਨ 8000 ਕਰੋੜ ਰੁ. ਦੇ ਕਰਜ਼ੇ ਹੇਠ ਦਬੀ ਇਸ ਸੰਸਥਾ ਦੇ ਸਿਰ 15,000 ਕਰੋੜ ਰੁ. ਦਾ ਹੋਰ ਭਾਰੀ ਕਰਜ਼ਾ ਮੜ੍ਹਨਾ ਗਮਾਡਾ ਦੀ ਹੋਂਦ ਨੂੰ ਮਿਟਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਆੜ ‘ਚ ਅਥਾਰਟੀਆਂ ਤੋਂ ਜ਼ਬਰਦਸਤੀ 10,000 ਕਰੋੜ ਰੁ. ਤੋਂ ਵੱਧ ਦੀ ਰਕਮ ਹੜੱਪ ਕੇ ਵਿੱਤ ਵਿਭਾਗ ਦੇ ਖਾਤੇ ‘ਚ ਪੁਆਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਪੈਸਾ ਸੂਬੇ ਦੇ ਵਿਕਾਸ ਲਈ ਖਰਚਣ ਦੀ ਬਜਾਏ ਭਗਵੰਤ ਮਾਨ ਸਰਕਾਰ ਆਪਣੀਆਂ ਸਿਆਸੀ ਸਕੀਮਾਂ, ਇਸ਼ਤਿਹਾਰਬਾਜ਼ੀ ਅਤੇ ਦਿੱਲੀ ਦੇ ਸਿਆਸੀ ਆਕਾਵਾਂ ਦੇ ਸੈਰ-ਸਪਾਟਿਆਂ ‘ਤੇ ਉਡਾ ਰਹੀ ਹੈ। ਉਨ੍ਹਾਂ ਗੁਜਰਾਤ ਦੀ ਫਰਮ ‘ਟਿਪਸਨ ਕੰਸਲਟੈਂਸੀ’ ਨੂੰ ਦਿੱਤੀ ਜਾ ਰਹੀ 191 ਕਰੋੜ ਰੁ. ਦੀ ਭਾਰੀ ਰਕਮ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸਰਕਾਰੀ ਬੈਂਕ ਤੇ ਅਧਿਕਾਰੀ ਇਹ ਫ਼ੰਡ ਆਸਾਨੀ ਨਾਲ ਜੁਟਾ ਸਕਦੇ ਹਨ ਤਾਂ ਗੁਜਰਾਤੀ ਫਰਮ ਨੂੰ ਕਰੋੜਾਂ ਰੁ. ਲੁਟਾਉਣ ਪਿੱਛੇ ਕਿਸ ਦਾ ‘ਕਮਿਸ਼ਨ’ ਸੈੱਟ ਹੋਇਆ ਹੈ। ਅੰਤ ‘ਚ ਸਾਬਕਾ ਮੰਤਰੀ ਸਿੱਧੂ ਨੇ ਚਿਤਾਵਨੀ ਦ ਿੱਤੀ ਕਿ ਕਾਂਗਰਸ ਪਾਰਟੀ ਪੰਜਾਬ ਦੇ ਅਸਾਸਿਆਂ ਦੀ ਇਸ ਕੰਗਾਲੀ ਅਤੇ ਕਾਨੂੰਨ ਦੀ ਆੜ ‘ਚ ਹੋ ਰਹੀ ਲੁੱਟ-ਖਸੁੱਟ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੰਜਾਬ-ਵਿਰੋਧੀ ਫ਼ੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਇਸ ਵੱਡੇ ਘੁਟਾਲੇ ਪ੍ਰਤੀ ਹਰ ਸੰਭਵ ਢੰਗ ਨਾਲ ਜਾਗਰੂਕ ਕਰੇਗੀ।
ਪਿਛਲੀ ਖ਼ਬਰ ਹਿੰਦੂ ਨੇਤਾ ਰੋਹਿਤ ਸ਼ਰਮਾ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਮਸ਼ਾਲ ਮਾਰਚ ਦਾ ਮੁਹਾਲੀ ਵਿਖੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।