19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਦੀ ਕਥਿਤ ਧੋਖਾਧੜੀ ਮਾਮਲੇ ’ਚ ਸਾਬਕਾ ਮੈਨੇਜਰ ਦੀ ਜ਼ਮਾਨਤ ਰੱਦ

ਐੱਸ. ਏ.

ਅਜੀਤ ਡੈਸਕ 19-08-2026
ਐੱਸ. ਏ. ਐੱਸ. ਨਗਰ, 18 ਅਗਸਤ (ਕਪਿਲ ਵਧਵਾ)- ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ 44 ਮਰਲੇ ਜ਼ਮੀਨ ਦੀ ਕਥਿਤ ਧੋਖਾਧੜੀ ਨਾਲ ਵਿਕਰੀ ਅਤੇ ਕਰੀਬ 1.32 ਕਰੋੜ ਰੁਪਏ ਦੇ ਗਬਨ ਦੇ ਮਾਮਲੇ ‘ਚ ਅਦਾਲਤ ਨੇ ਸਾਬਕਾ ਮੈਨੇਜਰ ਰਾਜਿੰਦਰ ਸਿੰਘ ਤੋਹੜਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮ ‘ਤੇ ਲੱਗੇ ਦੋਸ਼ ਗੰਭੀਰ ਹਨ ਅਤੇ ਇਸ ਪੜਾਅ ‘ਤੇ ਜ਼ਮਾਨਤ ਦੇਣ ਨਾਲ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜਿੰਦਰ ਸਿੰਘ 12 ਮਾਰਚ 2026 ਤੋਂ ਜੇਲ੍ਹ ‘ਚ ਬੰਦ ਹੈ। ਸਰਕਾਰੀ ਪੱਖ ਮੁਤਾਬਕ ਮੁਲਜ਼ਮ ਨੇ ਗੁਰਦੁਆਰੇ ਦੀ ਕੀਮਤੀ ਜ਼ਮੀਨ ਵੇਚਣ ਲਈ ਕਥਿਤ ਤੌਰ ‘ਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦੇ ਜਾਅਲੀ ਦਸਤਖ਼ਤ ਕਰਕੇ ਫਰਜ਼ੀ ਅਥਾਰਟੀ ਲੈਟਰ ਤਿਆਰ ਕੀਤਾ। ਇਸ ਦੇ ਆਧਾਰ ‘ਤੇ ਪਿੰਡ ਸੈਣੀਮਾਜਰਾ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ 44 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਦੋਸ਼ ਹੈ। ਜਾਂਚ ਅਨੁਸਾਰ 2 ਦਸੰਬਰ 2025 ਨੂੰ ਜ਼ਮੀਨ ਦੀ ਰਜਿਸਟਰੀ ਕੁਝ ਵਿਅਕਤੀਆਂ ਦੇ ਨਾਂ ਕਰਵਾਈ ਗਈ ਅਤੇ ਸੌਦੇ ਦੀ ਕਰੀਬ 1.32 ਕਰੋੜ ਰੁਪਏ ਦੀ ਰਕਮ ਗੁਰਦੁਆਰੇ ਦੇ ਖਾਤੇ ‘ਚ ਜਾਣ ਦੀ ਬਜਾਏ ਮੁਲਜ਼ਮ ਦੇ ਨਿੱਜੀ ਬੈਂਕ ਖਾਤੇ ‘ਚ ਜਾਣ ਦਾ ਦੋਸ਼ ਹੈ। ਬਚਾਅ ਧਿਰ ਨੇ ਮੁਲਜ਼ਮ ਨੂੰ ਝੂਠਾ ਫਸਾਏ ਜਾਣ ਦੀ ਦਲੀਲ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ, ਜਿਸ ਦਾ ਸਰਕਾਰੀ ਪੱਖ ਵਲੋਂ ਵਿਰੋਧ ਕੀਤਾ ਗਿਆ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਡਾਂਸ ਸਮੇਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਅਗਲੀ ਖ਼ਬਰ ਜ਼ੋਨਲ ਟੂਰਨਾਮੈਂਟ ’ਚ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਮਾਜਰੀ ਦੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।