19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਚੰਡੀਗੜ੍ਹ ’ਚ ਮੌਨਸੂਨ ਰੁੱਤ ਦਾ ਜ਼ੋਰਦਾਰ ਅਤੇ ਰਿਕਾਰਡ ਤੋੜ 72.7 ਮਿਲੀਮੀਟਰ ਮੀਂਹ ਪਿਆ

ਚੰਡੀਗੜ੍ਹ ’ਚ ਮੌਨਸੂਨ ਰੁੱਤ ਦਾ ਜ਼ੋਰਦਾਰ ਅਤੇ ਰਿਕਾਰਡ ਤੋੜ 72.7 ਮਿਲੀਮੀਟਰ ਮੀਂਹ ਪਿਆ

ਅਜੀਤ ਡੈਸਕ 19-08-2026

ਚੰਡੀਗੜ੍ਹ, 18 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੀ ਰਾਜਧਾਨੀ ਤੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਵਿਚ ਮੌਨਸੂਨ ਰੁੱਤ ਦਾ ਜ਼ੋਰਦਾਰ ਅਤੇ ਰਿਕਾਰਡ ਤੋੜ  72.7 ਮਿਲੀਮੀਟਰ ਮੀਂਹ ਬਰਸਿਆ। ਭਾਰੀ ਮੀਂਹ ਕਾਰਨ ਸੜਕਾਂ, ਪਾਰਕ ਅਤੇ ਪਾਰਕਿੰਗ ਸਥਾਨ ਜਲਥਲ ਹੋ ਗਏ, ਉੱਥੇ ਹੀ ਵਿਸ਼ਵ ਪ੍ਰਸਿੱਧ ਸਿਹਤ ਅਦਾਰੇ ਪੋਸਟ ਗਰੈਜੂਏਟ (ਪੀ.ਜੀ.ਆਈ.) ਦੇ ਨਹਿਰੂ ਬਲਾਕ ਦੀ ਇਮਾਰਤ ਵਿਚ ਪਾਣੀ ਭਰ ਗਿਆ। ਸੜਕਾਂ ਅਤੇ ਲਾਇਟ ਪੁਆਇੰਟਾਂ ’ਤੇ ਭਾਰੀ ਜਾਮ ਲੱਗ ਗਏ ਅਤੇ ਗੱਡੀਆਂ ਦੀ ਰਫ਼ਤਾਰ ਧੀਮੀ ਹੋ ਗਈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਵੇਲੇ ਤੋਂ ਹੀ ਚੰਡੀਗੜ੍ਹ ਵਿਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਪਰ ਸ਼ਾਮ ਵੇਲੇ ਬਹੁਤ ਹੀ ਜ਼ੋਰਦਾਰ ਮੀਂਹ ਬਰਸਿਆ। ਭਾਰੀ ਮੀਂਹ ਕਾਰਨ ਸ਼ਹਿਰ ਦੇ ਬਹੁਤ ਸਾਰੇ ਰਿਹਾਇਸ਼ੀ ਖੇਤਰਾਂ ਤੇ ਬਾਜ਼ਾਰਾਂ ਵਿਚ ਪਾਣੀ ਜਮ੍ਹਾਂ ਹੋ ਗਿਆ ਹੈ ਅਤੇ ਸ਼ਹਿਰ ਦੀ ਸੀਵਰੇਜ਼ ਵਿਵਸਥਾ ਠੱਪ ਹੋ ਕੇ ਰਹਿ ਗਈ। ਸੈਕਟਰ 12 ਸਥਿਤ ਪੀ.ਜੀ.ਆਈ. ਦੇ ਨਹਿਰੂ ਬਲਾਕ ਵਿਚ ਵੜ੍ਹ ਗਿਆ ਅਤੇ ਪੀ.ਜੀ.ਆਈ ਪਾਰਕਿੰਗ ਰੋਡ ’ਤੇ ਕਾਰਾਂ, ਗੱਡੀਆਂ ਪਾਣੀ ਵਿਚ ਘਿਰ ਗਈਆਂ। ਇਸੇ ਤਰ੍ਹਾਂ ਸੈਕਟਰ 22 ਅਤੇ 40 ਵਿਚਲੀਆਂ ਪਾਰਕਿੰਗਾਂ ਨੇ ਟੋਭੇ ਦਾ ਰੂਪ ਧਾਰ ਲਿਆ। ਸੜਕਾਂ ’ਤੇ ਖੜ੍ਹੇ ਪਾਣੀ ਅਤੇ ਲੰਮੇ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਮੀਂਹ ਦੇ ਬਾਵਜੂਦ ਦਿਨ ਦੇ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਰਾਤ ਦਾ ਤਾਪਮਾਨ 23.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਵੱਲੋਂ 19 ਅਗਸਤ ਨੂੰ ਵੀ ਚੰਡੀਗੜ੍ਹ ਵਿਚ ਭਾਰੀ ਮੀਂਹ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪਿਛਲੀ ਖ਼ਬਰ ਮਾਮਲਾ ਲੋਹੇ ਦੇ ਕਾਰੋਬਾਰੀ ਨਾਲ ਹੋਈ ਲੁੱਟ ਦਾ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ - ਪੁਲਿਸ ਅਧਿਕਾਰੀ ਅਗਲੀ ਖ਼ਬਰ ਘਰ ’ਚ ਵੜ੍ਹ ਕੇ ਜੇ. ਈ. ਤੇ ਉਸ ਦੀ ਮਾਂ ਨਾਲ ਕੁੱਟਮਾਰ ਸਹੁਰੇ ਤੇ ਸਾਲੇ ਖਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।