21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਾਈਵੇਅ ’ਤੇ ਟਰੱਕ ਚਾਲਕ ਤੋਂ 30 ਹਜ਼ਾਰ ਰੁਪਏ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਡੇਰਾਬੱਸੀ ਨਗਰ ਕੌਂਸਲ ਦੀ ਪਾਬੰਦੀ ਦੇ ਬਾਵਜੂਦ ਡੇਰਾਬੱਸੀ ’ਚ ਨਾਜਾਇਜ਼ ਉਸਾਰੀਆਂ ਜਾਰੀ ਤਿੰਨ-ਤਿੰਨ ਮੰਜ਼ਿਲਾਂ ਦੇ ਸ਼ੋਅਰੂਮ ਬਣਾਉਣ ਦੇ ਦੋਸ਼, ਲੋਕਾਂ ਨੇ ਕਾਰਵਾਈ ਦੀ ਕੀਤੀ ਮੰਗ

ਡੇਰਾਬੱਸੀ, 20 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਤਹਿਸੀਲ ਰੋਡ ‘ਤੇ ਰੇਲਵੇ ਫਾਟਕ ਪਾਰ ਪੁਰਾਣੀ ਪੰਜਾਬ ਫਾਰਮ ਦੀ ਜ਼ਮੀਨ ‘ਤੇ ਕਥਿਤ ਨਾਜਾਇਜ਼ ਉਸਾਰੀਆਂ ਦਾ ਕੰਮ ਨਗਰ ਕੌਂਸਲ ਵਲੋਂ ਰੋਕ ਲਗਾਏ ਜਾਣ ਦੇ ਬਾਵਜੂਦ ਜ਼ੋਰਾਂ-ਸ਼ੋਰਾਂ ਨਾਲ ਚੱਲਣ ਕਾਰਨ ਆਸ-ਪਾਸ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਉਸਾਰੀਆਂ ਦਾ ਕੰਮ ਤੁਰੰਤ ਬੰਦ ਕਰਵਾਉਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਸ਼ੋਅਰੂਮਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

ਡੇਰਾਬੱਸੀ ਦੀ ਤਹਿਸੀਲ ਰੋਡ ‘ਤੇ ਰੇਲਵੇ ਫਾਟਕ ਨੇੜੇ ਚੱਲ ਰਹੀਆਂ ਕਥਿਤ ਨਾਜਾਇਜ਼ ਉਸਾਰੀਆਂ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ 21-08-2026
ਡੇਰਾਬੱਸੀ, 20 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਤਹਿਸੀਲ ਰੋਡ ‘ਤੇ ਰੇਲਵੇ ਫਾਟਕ ਪਾਰ ਪੁਰਾਣੀ ਪੰਜਾਬ ਫਾਰਮ ਦੀ ਜ਼ਮੀਨ ‘ਤੇ ਕਥਿਤ ਨਾਜਾਇਜ਼ ਉਸਾਰੀਆਂ ਦਾ ਕੰਮ ਨਗਰ ਕੌਂਸਲ ਵਲੋਂ ਰੋਕ ਲਗਾਏ ਜਾਣ ਦੇ ਬਾਵਜੂਦ ਜ਼ੋਰਾਂ-ਸ਼ੋਰਾਂ ਨਾਲ ਚੱਲਣ ਕਾਰਨ ਆਸ-ਪਾਸ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਉਸਾਰੀਆਂ ਦਾ ਕੰਮ ਤੁਰੰਤ ਬੰਦ ਕਰਵਾਉਣ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਸ਼ੋਅਰੂਮਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਹਾਸਿਲ ਜਾਣਕਾਰੀ ਅਨੁਸਾਰ ਤਹਿਸੀਲ ਰੋਡ ‘ਤੇ ਰੇਲਵੇ ਫਾਟਕ ਪਾਰ ਪੁਰਾਣੀ ਪੰਜਾਬ ਫਾਰਮ ਦੀ ਜ਼ਮੀਨ ‘ਤੇ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਉਸਾਰੀਆਂ ਦਾ ਕੰਮ ਚੱਲ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਕੋਲ ਸ਼ਿਕਾਇਤਾਂ ਪਹੁੰਚਣ ਅਤੇ ਨਿਰਮਾਣ ਕਾਰਜ ਰੋਕਣ ਸੰਬੰਧੀ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਮੌਕੇ ‘ਤੇ ਉਸਾਰੀ ਦਾ ਕੰਮ ਲਗਾਤਾਰ ਜਾਰੀ ਰਿਹਾ। ਇਸ ਕਾਰਨ ਇਥੇ ਹੁਣ ਕਈ ਨਵੀਆਂ ਵਪਾਰਕ ਇਮਾਰਤਾਂ ਅਤੇ ਸ਼ੋਅਰੂਮ ਤਿਆਰ ਹੋ ਗਏ ਹਨ। ਲੋਕਾਂ ਅਨੁਸਾਰ ਜਿਥੇ ਕਥਿਤ ਤੌਰ ‘ਤੇ ਸਿਰਫ਼ ਇਕ ਮੰਜ਼ਿਲ ਦਾ ਨਕਸ਼ਾ ਪਾਸ ਹੋਇਆ ਹੈ, ਉਥੇ ਕੁਝ ਇਮਾਰਤਾਂ ਨੂੰ ਤਿੰਨ-ਤਿੰਨ ਮੰਜ਼ਿਲਾਂ ਤੱਕ ਉਸਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਥਾਵਾਂ ‘ਤੇ ਬਿਨਾਂ ਨਕਸ਼ਾ ਪਾਸ ਕਰਵਾਏ ਹੀ ਇਮਾਰਤੀ ਉਸਾਰੀਆਂ ਕੀਤੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ‘ਚ ਇਹ ਮਾਮਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਉਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਪ੍ਰਾਪਰਟੀ ਆਈ.ਡੀ. ਨੂੰ ਲੈ ਕੇ ਕੋਈ ਵੀ ਸਮੱਸਿਆ ਸੀ.ਐਮ ਦਫ਼ਤਰ ਨਾ ਆਵੇ-ਮੁੱਖ ਮੰਤਰੀ ਪੀ.ਆਈ.ਡੀ ਨਾਲ ਸੰਬੰਧਿਤ ਸਮੱਸਿਆਵਾ... ਅਗਲੀ ਖ਼ਬਰ ਬਿਜਲੀ ਵਿਭਾਗ ਜ਼ੀਰਕਪੁਰ ਦੇ ਐਸ. ਈ. ਅਮਨਦੀਪ ਸਿੰਘ ਤੇ ਸਰਕਲ ਅਸਿਸਟੈਂਟ ਬਲਜਿੰਦਰ ਸਿੰਘ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।