ਰਣਜੀਤ ਸਿੰਘ ਗਿੱਲ ਟੈਗੋਰ ਨਿਕੇਤਨ ਮਾਡਲ .ਹਾਈ.ਸਕੂਲ ਖਰੜ ਵਲੋਂ ਕਰਵਾਇਆ ਸਾਲਾਨਾ ਸਮਾਗਮ
ਖਰੜ, 28 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚੇ 10-15 ਸਾਲ ਦੀ ਮਿਹਨਤ ਕਰਕੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਸਿੱਖਿਆ ਖੇਤਰ ਵਿਚ ਆਪਣਾ ਯੋਗਦਾਨ ਪਾ ਕੇ ਆਪਣੀ ਸਫਲ ਜਿੰਦਗੀ ਦੀ ਮੰਜ਼ਿਲ ਤੇ ਜਾ ਸਕਦੇ ਹਨ। ਉਹ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਲੋਂ ‘ਓਮੰਗ-2026’ ਦੇ ਬੈਨਰ ਥੱਲੇ ਕਰਵਾਏ ਸਾਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਟੈਗੋਰ ਨਿਕੇਤਨ ਸਕੂਲ ਦੇ ਸਮਾਗਮ ਦੀ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਤਸਵੀਰ ਸਾਂਝੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਹੋਰ । ਤਸਵੀਰ: ਗੁਰਮੁੱਖ ਸਿੰਘ ਮਾਨ
29-10-2026