22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਲਵਾਰਸ ਕੁੱਤਿਆਂ ਨੇ ਹਮਲਾ ਕਰ ਨੌਜਵਾਨ ਦਾ ਪੈਰ ਬੁਰੀ ਤਰ੍ਹਾਂ ਕੀਤਾ ਜ਼ਖਮੀ

ਜ਼ੀਰਕਪੁਰ, 21 ਅਗਸਤ (ਮਨਿੰਦਰ ਸਿੰਘ)- ਸ਼ਹਿਰ ਵਿਚ ਲਵਾਰਸ ਕੁੱਤਿਆਂ ਦਾ ਆਤੰਕ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਸਵੇਰੇ ਵਾਰਡ ਨੰਬਰ 29 ਗੁਰਦੇਵ ਨਗਰ ਭਬਾਤ ਵਿਖੇ ਅਵਾਰਾ ਕੁੱਤੇ ਨੇ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ।

ਚੰਡੀਗੜ੍ਹ ’ਚ ਪ੍ਰਾਚੀਨ ਕਲਾ ਕੇਂਦਰ ਵਲੋਂ ਕਰਵਾਏ ‘ਮਲਹਾਰ ਉਤਸਵ’ ਦੌਰਾਨ ਪੇਸ਼ਕਾਰੀ ਦਿੰਦੀ ਹੋਈ ਕਲਾਕਾਰ ਸੁਧਾ ਰਘੂਰਾਮਨ। ਤਸਵੀਰ : ਗੁਰਿੰਦਰ ਸਿੰਘ ਪ੍ਰਾਚੀਨ ਕਲਾ ਕੇਂਦਰ ਨੇ ‘ਮਲਹਾਰ ਉਤਸਵ’ਕਰਵਾਇਆ 22-08-2026
ਜ਼ੀਰਕਪੁਰ, 21 ਅਗਸਤ (ਮਨਿੰਦਰ ਸਿੰਘ)- ਸ਼ਹਿਰ ਵਿਚ ਲਵਾਰਸ ਕੁੱਤਿਆਂ ਦਾ ਆਤੰਕ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਸਵੇਰੇ ਵਾਰਡ ਨੰਬਰ 29 ਗੁਰਦੇਵ ਨਗਰ ਭਬਾਤ ਵਿਖੇ ਅਵਾਰਾ ਕੁੱਤੇ ਨੇ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਆਪਣੇ ਘਰ ਦੇ ਨੇੜੇ ਖੜ੍ਹਾ ਸੀ। ਇਸ ਦੌਰਾਨ ਅਚਾਨਕ ਅਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਕੁੱਤਿਆਂ ਨੇ ਉਸ ਦੀ ਲੱਤ ‘ਤੇ ਹਮਲਾ ਕਰ ਲਹੂ-ਲੁਹਾਣ ਕਰ ਦਿੱਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੂੰ ਕੁੱਤੇ ਤੋਂ ਬਚਾਇਆ ਅਤੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਪੂਰੇ ਗੁਰਦੇਵ ਨਗਰ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਅਵ ਾਰਾ ਕੁੱਤਿਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਉਹ ਨਗਰ ਕੌਂਸਲ ਨੂੰ ਇਸ ਦੀ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਵਾਰਾ ਕੁੱਤੇ ਗਲੀਆਂ ਵਿਚ ਝੂੰਡ ਬਣਾ ਕੇ ਫਿਰਦੇ ਹਨ, ਜਿਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਸਮੂਹ ਗੁਰਦੇਵ ਨਗਰ ਦੇ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਜਲਦ ਤੋਂ ਜਲਦ ਫੜਨ ਤੇ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ‘ਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਸਟੱਡੀਜ਼ ’ਚ ਤੀਆਂ ਦਾ ਤਿਉਹਾਰ ਮਨਾਇਆ ਪੰਜਾਬ ਬੰਦ ਦੇ ਪ੍ਰੋਗਰਾਮ ਦੌਰਾਨ ਸਹਿਯੋਗ ਦੇਣ ਬਦ... ਅਗਲੀ ਖ਼ਬਰ ਚੰਡੀਗੜ੍ਹ ਦੇ ਖਿਡਾਰੀ ਲਕਸ਼ਯ ਨੇ ਉੱਤਰੀ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਦੀ ਕੀਤੀ ਨੁਮਾਇੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।