24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕਾਰ ਨਾਲ ਫੇਟ ਵੱਜਣ ਤੋਂ ਬਾਅਦ ਬੱਸ ਚਾਲਕ ਨੇ ਪਤੀ-ਪਤਨੀ ’ਤੇ ਕੀਤਾ ਲੋਹੇ ਦੀ ਰਾਡ ਨਾਲ ਹਮਲਾ

ਜ਼ੀਰਕਪੁਰ, 23 ਅਗਸਤ (ਮਨਿੰਦਰ ਸਿੰਘ)- ਕਾਲਕਾ ਚੌਕ ਨੇੜੇ ਪੀ. ਆਰ.

ਅਜੀਤ ਡੈਸਕ 24-08-2026
ਜ਼ੀਰਕਪੁਰ, 23 ਅਗਸਤ (ਮਨਿੰਦਰ ਸਿੰਘ)- ਕਾਲਕਾ ਚੌਕ ਨੇੜੇ ਪੀ. ਆਰ. ਟੀ. ਸੀ. ਬੱਸ ਦੀ ਕਾਰ ਨੂੰ ਟੱਕਰ ਲੱਗਣ ਤੋਂ ਬਾਅਦ ਹੋਏ ਝਗੜੇ ਵਿਚ ਇਕ ਪਤੀ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬੱਸ ਚਾਲਕ ਨੇ ਕਾਰ ਸਵਾਰ ਵਿਅਕਤੀ ਅਤੇ ਉਸ ਦੀ ਪਤਨੀ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਘਟਨਾ ਵਿਚ ਮਹਿਲਾ ਦੇ ਹੱਥ ਦੀ ਹੱਡੀ ਟੁੱਟ ਗਈ। ਪੁਲਿਸ ਨੇ ਮੈਡੀਕਲ ਰਿਪੋਰਟ ਤੇ ਸ਼ਿਕਾਇਤ ਦੇ ਆਧਾਰ ’ਤੇ ਪੀ. ਆਰ. ਟੀ. ਸੀ. ਬੱਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਮਜੀਤ ਸਿੰਘ ਵਾਸੀ ਸੈਕਟਰ-29 ਚੰਡੀਗੜ੍ਹ ਨੇ ਦੱਸਿਆ ਕਿ 14 ਅਗਸਤ ਦੀ ਸ਼ਾਮ ਕਰੀਬ 4.30 ਵਜੇ ਉਹ ਆਪਣੀ ਪਤਨੀ ਮਨਦੀਪ ਕੌਰ ਨਾਲ ਮਹਿੰਦਰਾ ਐਕਸ. ਯੂ. ਵੀ-300 ਕਾਰ ਰਾਹੀਂ ਬਠਿੰਡਾ ਜਾ ਰਹੇ ਸਨ। ਕਾਲਕਾ ਚੌਕ ਪਾਰ ਕਰਦੇ ਸਮੇਂ ਪੀ. ਆਰ. ਟੀ. ਸੀ. ਬੱਸ ਨੇ ਉਨ੍ਹਾਂ ਦੀ ਕਾਰ ਦੇ ਖੱਬੇ ਪਾਸੇ ਟੱਕਰ ਮਾਰ ਦਿੱਤੀ। ਪਰਮਜੀਤ ਨੇ ਦੋਸ਼ ਲਾਇਆ ਕਿ ਉਸ ਸਮੇਂ ਬੱਸ ਚਾਲਕ ਮੋਬਾਈਲ ਫ਼ੋਨ ਸੁਣ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਪਟਿਆਲਾ ਚੌਕ ’ਤੇ ਟ੍ਰੈਫਿਕ ਜਾਮ ਤੇ ਲਾਲ ਬੱਤੀ ਕਾਰਨ ਬੱਸ ਰੁਕੀ, ਤਾਂ ਉਹ ਚਾਲਕ ਨਾਲ ਗੱਲ ਕਰਨ ਲਈ ਉਸ ਕੋਲ ਗਿਆ। ਦੋਸ਼ ਹੈ ਕਿ ਚਾਲਕ ਨੇ ਉਸ ਨਾਲ ਗਾਲੀ-ਗਲੋਚ ਤੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਬੱਸ ਵਿਚੋਂ ਲੋਹੇ ਦੀ ਰਾਡ ਕੱਢ ਕੇ ਪਰਮਜੀਤ ਦੇ ਸੱਜੇ ਮੋਢੇ ’ਤੇ ਵਾਰ ਕੀਤਾ ਤੇ ਸਿਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰਮਜੀਤ ਨੇ ਦੱਸਿਆ ਕਿ ਬਚਾਅ ਦੌਰਾਨ ਦੋਵਾਂ ਵਿਚਕਾਰ ਰਾਡ ਨੂੰ ਲੈ ਕੇ ਖਿੱਚੋਤਾਣ ਹੋਈ। ਇਸੇ ਦੌਰਾਨ ਉਸ ਦੀ ਪਤਨੀ ਮਨਦੀਪ ਕੌਰ ਵਿਚ-ਬਚਾਅ ਲਈ ਪਹੁੰਚੀ ਤਾਂ ਬੱਸ ਚਾਲਕ ਨੇ ਉਸ ਦੇ ਮੋਢੇ ਅਤੇ ਹੱਥ ’ਤੇ ਵੀ ਰਾਡ ਨਾਲ ਵਾਰ ਕਰ ਦਿੱਤਾ। ਰੌਲਾ ਸੁਣ ਕੇ ਰਾਹਗੀਰਾਂ ਨੇ ਬਚਾਅ ਕਰਦਿਆਂ ਦੋਵਾਂ ਨੂੰ ਵੱਖ ਕੀਤਾ, ਜਿਸ ਤੋਂ ਬਾਅਦ ਬੱਸ ਚਾਲਕ ਬੱਸ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਜੋੜੇ ਨੂੰ ਪਹਿਲਾਂ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਢਕੌਲੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਮੈਡੀਕਲ ਰਿਪੋਰਟ ਤੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਬੱਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਮਰਸਤਾ ਪਛਾਣ ਮਿਟਾਉਣਾ ਨਹੀਂ, ਸਮਾਨ ਸਨਮਾਨ ਦੇ ਨਾਲ ਸਮਾਜ ਤੇ ਰਾਸ਼ਟਰ ਦੀ ਏਕਤਾ ਮਜ਼ਬੂਤ ਕਰਨ ਦਾ ਸਸਕਾਰ-ਨਾਇਬ ਸਿੰਘ ਸੈ... ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 215ਵਾਂ ਦਿਨ ਪੰਜਾਬ ਪੁਲਿਸ ਵਲੋਂ 584 ਥਾਈਂ ਛਾਪੇਮਾਰੀ, 341 ਕਾਬੂ ਯੁੱਧ ਨਸ਼ਿਆਂ ਵਿਰੁੱਧ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।