ਪੰਚਾਇਤੀ ਕਾਮਿਆਂ ਦਾ ਵਫ਼ਦ ਪੈਨਸ਼ਨ ਸੈੱਲ ਦੇ ਮੁਖੀ ਨੂੰ ਮਿਲਿਆ
ਲਾਲੜੂ, 26 ਅਗਸਤ (ਰਾਜਬੀਰ ਸਿੰਘ)- ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਵਫ਼ਦ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਦੀ ਅਗਵਾਈ ‘ਚ ਵਿਕਾਸ ਭਵਨ ਵਿਖੇ ਪੈਨਸ਼ਨ ਸੈੱਲ ਦੇ ਮੁਖੀ ਹਰਮਨਪ੍ਰੀਤ ਸਿੰਘ ਨੂੰ ਪੰਚਾਇਤ ਸੰਮਤੀਆਂ-ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਦੇ ਬਕਾਇਆਂ ਸੰਬੰਧੀ ਮਿਲਿਆ। ਇਸ ਮੌਕੇ ਪੈਨਸ਼ਨ ਸੈੱਲ ਦੇ ਮੁਖੀ ਨੇ ਦੱਸਿਆ ਕਿ ਪੰਚਾਇਤ ਸੰਮਤੀਆਂ-ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨੂੰ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਜੂਨ 2024 ਤੋਂ ਪੈਨਸ਼ਨ ਵਾਧਾ ਦੇਣਾ ਲਾਗੂ ਕੀਤਾ ਗਿਆ ਸੀ, ਪਰ ਜਨਵਰੀ 2016 ਤੋਂ ਲੈ ਕੇ ਜੂਨ 2021 ਤੱਕ ਸਾਰੇ ਹੀ ਪੈਨਸ਼ਨਰਾਂ ਦਾ ਬਣਦਾ ਬਕਾਇਆ ਹਾਲੇ ਪੈਂਡਿੰਗ ਹੈ।
ਲਾਲੜੂ, 26 ਅਗਸਤ (ਰਾਜਬੀਰ ਸਿੰਘ)- ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਵਫ਼ਦ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਦੀ ਅਗਵਾਈ ‘ਚ ਵਿਕਾਸ ਭਵਨ ਵਿਖੇ ਪੈਨਸ਼ਨ ਸੈੱਲ ਦੇ ਮੁਖੀ ਹਰਮਨਪ੍ਰੀਤ ਸਿੰਘ ਨੂੰ ਪੰਚਾਇਤ ਸੰਮਤੀਆਂ-ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਦੇ ਬਕਾਇਆਂ ਸੰਬੰਧੀ ਮਿਲਿਆ। ਇਸ ਮੌਕੇ ਪੈਨਸ਼ਨ ਸੈੱਲ ਦੇ ਮੁਖੀ ਨੇ ਦੱਸਿਆ ਕਿ ਪੰਚਾਇਤ ਸੰਮਤੀਆਂ-ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨੂੰ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਜੂਨ 2024 ਤੋਂ ਪੈਨਸ਼ਨ ਵਾਧਾ ਦੇਣਾ ਲਾਗੂ ਕੀਤਾ ਗਿਆ ਸੀ, ਪਰ ਜਨਵਰੀ 2016 ਤੋਂ ਲੈ ਕੇ ਜੂਨ 2021 ਤੱਕ ਸਾਰੇ ਹੀ ਪੈਨਸ਼ਨਰਾਂ ਦਾ ਬਣਦਾ ਬਕਾਇਆ ਹਾਲੇ ਪੈਂਡਿੰਗ ਹੈ। ਉਨ੍ਹਾਂ ਕਿਹਾ ਕਿ ਜੁਲਾਈ 2021 ਤੋਂ 2024 ਤੱਕ ਦੇ ਅਰਸੇ ਦਾ ਬਕਾਇਆ ਲਗਭਗ 50 ਫ਼ੀਸਦੀ ਪੈਨਸ਼ਨਰਾਂ ਨੂੰ 2026 ‘ਚ ਜਾਰੀ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਪੈਨਸ਼ਨਰਾਂ ਦਾ ਬਕਾਇਆ ਦੇਣਾ ਬਾਕੀ ਰਹਿੰਦਾ ਹੈ। ਇਸ ਮੌਕੇ ਵਫ਼ਦ ਵਲੋਂ ਪੈਨਸ਼ਨ ਸੈੱਲ ਦੇ ਮੁਖੀ ਨੂੰ ਦੱਸਿਆ ਗਿਆ ਕਿ ਪੰਚਾਇਤ ਸੰਮਤੀਆਂ - ਜ਼ਿਲ੍ਹਾ ਪ੍ਰੀਸ਼ਦ ਦੇ ਪੈਨਸ਼ਨਰਾਂ ‘ਚ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਪ੍ਰਤੀ ਪੱਖਪਾਤੀ ਰਵੱਈਆ ਧਾਰਨ ਕਰਨ ਉਪਰੰਤ ਇਸ ਰੋਸ ਨੂੰ ਬਾਕੀ ਰਹਿੰਦੇ ਪੈਨਸ਼ਨਰਾਂ ਦਾ ਬਕਾਇਆ ਤੁਰੰਤ ਜਾਰੀ ਕਰਕੇ ਹੀ ਠੱਲ੍ਹਿਆ ਜਾ ਸਕਦਾ ਹੈ। ਅੱਜ ਦੇ ਵਫ਼ਦ ‘ਚ ਜਗੀਰ ਸਿੰਘ ਢਿੱਲੋਂ, ਦਰਸ਼ਨ ਸਿੰਘ ਮੁਹਾਲੀ, ਪਰਮਜੀਤ ਸਿੰਘ ਮਾਛੀਵਾੜਾ ਤੇ ਰੀਤ ਬਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।