28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਿੰਜੌਰ ਬੁ ਟੀਕ ਸੰਚਾਲਿਕਾ ਕਤਲ ਮਾਮਲਾ ਅਫੇਅਰ ਦੀ ਚੈਟ ਤੋਂ ਖੁੱਲ੍ਹਿਆ ਕਤਲ ਦਾ ਰਾਜ 15 ਦਿਨ ਪਹਿਲਾਂ ਰਚੀ ਸਾ ਜਿ ਸ਼ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫ਼ਤਾਰ

ਪੰਚਕੂਲਾ, 27 ਅਗਸਤ (ਕਪਿਲ)- ਪਿੰਜੌਰ ਵਿਚ ਬੁਟੀਕ ਸੰਚਾਲਿਕਾ ਰਜਿੰਦਰ ਕੌਰ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਕਰੀਬ 15 ਦਿਨ ਪਹਿਲਾਂ ਰਚੀ ਗਈ ਸੀ।

ਅਜੀਤ ਡੈਸਕ 28-08-2026
ਪੰਚਕੂਲਾ, 27 ਅਗਸਤ (ਕਪਿਲ)- ਪਿੰਜੌਰ ਵਿਚ ਬੁਟੀਕ ਸੰਚਾਲਿਕਾ ਰਜਿੰਦਰ ਕੌਰ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਕਰੀਬ 15 ਦਿਨ ਪਹਿਲਾਂ ਰਚੀ ਗਈ ਸੀ। ਅਫੇਅਰ ਨਾਲ ਸੰਬੰਧਿਤ ਚੈਟ ਨੇ ਪੁਲਿਸ ਨੂੰ ਕਤਲ ਦੇ ਰਾਜ਼ ਤੱਕ ਪਹੁੰਚਣ ਵਿਚ ਅਹਿਮ ਸੁਰਾਗ ਦਿੱਤਾ। ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਪਿੰਜੌਰ ਦੇ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ’ਚ ਸਥਿਤ ਬੁਟੀਕ ਵਿਚ ਰਜਿੰਦਰ ਕੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਮਹਿਲਾ ਦਾ ਗਲਾ ਵੱਢਿਆ ਹੋਇਆ ਸੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਫੁਟੇਜ ਵਿਚ ਇਕ ਵਿਅਕਤੀ ਬੁਟੀਕ ਦੇ ਅੰਦਰ ਦਾਖ਼ਲ ਹੁੰਦਾ ਅਤੇ ਕੁਝ ਸਮੇਂ ਬਾਅਦ ਬਾਹਰ ਨਿਕਲ ਕੇ ਸ਼ਟਰ ਬੰਦ ਕਰਦਾ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ ਰਜਿੰਦਰ ਕੌਰ ਵਲੋਂ ਜ਼ਖ਼ਮੀ ਹਾਲਤ ਵਿਚ ਖੁਦ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਫੁਟੇਜ ਵਿਚ ਉਹ ਤੜਫਦੀ ਹੋਈ ਵੀ ਦਿਖਾਈ ਦਿੱਤੀ ਸੀ।ਡੱਬੀ ਲਈ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਾਂਝੀ ਤਾਲਮੇਲ ਕਮੇਟੀ... ਅਗਲੀ ਖ਼ਬਰ ਪ੍ਰਵਾਨਗੀ ਦੀ ਮਿਆਦ ਪੁੱਗਣ ਮਗਰੋਂ ਵੀ ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਮਾਈਨਿੰਗ ਦਾ ਕੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।