29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ

ਚੰਡੀਗੜ੍ਹ, 28 ਅਗਸਤ (ਕਪਿਲ ਵਧਵਾ)- ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਮੋਰਿੰਡਾ ਦੇ ਜੰਗਲਾਂ ਵਿਚ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜਨ ਤੇ ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋਣ ਦੇ ਮਾਮਲੇ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ 3 ਜੁਲਾਈ ਦੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ, ਜਦਕਿ ਮਨਜੀਤ ਕੌਰ ਦੀ 26 ਅਗਸਤ ਨੂੰ ਪੀ.

ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਪੁਰਾਣੀ ਤਸਵੀਰ ਅਤੇ ਵਕੀਲ ਜੇ. ਐੱਸ. ਸੰਧੂ 29-08-2026
ਚੰਡੀਗੜ੍ਹ, 28 ਅਗਸਤ (ਕਪਿਲ ਵਧਵਾ)- ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਮੋਰਿੰਡਾ ਦੇ ਜੰਗਲਾਂ ਵਿਚ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜਨ ਤੇ ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋਣ ਦੇ ਮਾਮਲੇ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ 3 ਜੁਲਾਈ ਦੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ, ਜਦਕਿ ਮਨਜੀਤ ਕੌਰ ਦੀ 26 ਅਗਸਤ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਸ ਦੀ ਮਾਤਾ ਕਾਂਤਾ ਦੇਵੀ ਦੇ ਬਿਆਨਾਂ ’ਤੇ ਅਗਵਾ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੀ ਮਾਤਾ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਮਨਜੀਤ ਕੌਰ ਨੂੰ ਉਸ ਦੇ ਦੋ ਜਾਣਕਾਰ ਸ਼ੁਭੀ ਤੇ ਪਿੰਦਾ ਨੇ ਸੈਕਟਰ-34 ਵਿਖੇ ਸ਼ਰਾਬ ਦੇ ਠੇਕੇ ਨੇੜੇ ਬੁਲਾ ਲਿਆ ਸੀ। ਦੋਸ਼ ਹੈ ਕਿ 3 ਅਤੇ 4 ਜੁਲਾਈ ਦੀ ਦਰਮਿਆਨੀ ਰਾਤ ਦੋਵਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਗੱਡੀ ਵਿਚ ਅਗਵਾ ਕਰਕੇ ਮੋਰਿੰਡਾ ਦੇ ਜੰਗਲੀ ਖੇਤਰ ਵਿਚ ਲੈ ਗਏ। ਉੱਥੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਇਕ ਜਾਣਕਾਰ ਵਲੋਂ ਮੌਕੇ ’ਤੇ ਪਹੁੰਚ ਕੇ ਕੰਬਲ ਪਾ ਕੇ ਅੱਗ ਬੁਝਾਈ ਗਈ ਅਤੇ ਮਨਜੀਤ ਨੂੰ ਪਹਿਲਾਂ ਮੋਰਿੰਡਾ ਹਸਪਤਾਲ, ਫਿਰ ਮੁਹਾਲੀ ਦੇ ਮੈਕਸ ਹਸਪਤਾਲ ਅਤੇ ਬਾਅਦ ਵਿਚ ਪੀ.ਜੀ.ਆਈ ਰੈਫ਼ਰ ਕੀਤਾ ਗਿਆ। ਹੋਸ਼ ਆਉਣ ਦੇ ਬਾਵਜੂਦ ਨਹੀਂ ਦਰਜ ਕੀਤੇ ਬਿਆਨ- ਮਾਮਲੇ ਵਿਚ ਸਭ ਤੋਂ ਗੰਭੀਰ ਸਵਾਲ ਇਹ ਉੱਠ ਰਿਹਾ ਹੈ ਕਿ ਮਨਜੀਤ ਕੌਰ ਦੇ ਹੋਸ਼ ਵਿਚ ਆਉਣ ਤੋਂ ਬਾਅਦ ਵੀ ਉਸ ਦੇ ਬਿਆਨ ਦਰਜ ਨਹੀਂ ਕੀਤੇ ਗਏ। ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਉਸ ਨੂੰ ਪੀ.ਜੀ.ਆਈ ਦਾਖਲ ਕਰਵਾਇਆ ਗਿਆ ਸੀ ਅਤੇ 5 ਅਗਸਤ ਨੂੰ ਉਸ ਨੂੰ ਹੋਸ਼ ਆ ਗਿਆ ਸੀ। ਦੋਸ਼ ਹੈ ਕਿ ਮਨਜੀਤ ਨੇ ਆਪਣੇ ਬਿਆਨ ਦਰਜ ਕਰਵਾਉਣ ਲਈ ਪੁਲਿਸ ਨੂੰ ਬੁਲਾਉਣ ਦੀ ਮੰਗ ਕੀਤੀ ਸੀ। ਮਨਜੀਤ ਕੌਰ ਦੀ ਮੌਤ ਤੋਂ ਬਾਅਦ ਪੀ.ਜੀ.ਆਈ ਚੌਕੀ ਵਲੋਂ ਰੁੱਕਾ ਭੇਜੇ ਜਾਣ ਉਪਰੰਤ ਖਰੜ ਪੁਲਿਸ ਦੇ ਅਧਿਕਾਰੀ ਪੀ.ਜੀ.ਆਈ ਪੁੱਜੇ। ਇਸ ਤੋਂ ਬਾਅਦ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ’ਤੇ ਚੰਡੀਗੜ੍ਹ ਦੇ ਸੈਕਟਰ-34 ਥਾਣੇ ਵਿਚ ਅਗਵਾ ਕਰਕੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ।ਮਾਮਲਾ ਦਰਜ ਹੋਣ ਤੋਂ ਬਾਅਦ ਵੀ ਮੁੱਖ ਮੁਲਜ਼ਮ ਦੱਸੇ ਜਾ ਰਹੇ ਸ਼ੁਭੀ ਤੇ ਪਿੰਦਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਪਛਾਣ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਚੰਡੀਗੜ੍ਹ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਮੇਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੀ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਮ੍ਰਿਤਕਾ ਦੀ ਮਾਤਾ ਦੀ ਸ਼ਿਕਾਇਤ ਮਿਲਦੇ ਹੀ ਅਗਵਾ ਕਰਕੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਤਾ ਨੇ ਦੋ ਵਿਅਕਤੀਆਂ ’ਤੇ ਮਨਜੀਤ ਨੂੰ ਸੈਕਟਰ-34 ਤੋਂ ਅਗਵਾ ਕਰਕੇ ਮੋਰਿੰਡਾ ਲਿਜਾਉਣ ਤੇ ਅੱਗ ਲਗਾਉਣ ਦੇ ਦੋਸ਼ ਲਗਾਏ ਹਨ। ਮੁਲਜ਼ਮ ਕੌਣ ਸਨ ਅਤੇ ਘਟਨਾ ਪਿੱਛੇ ਕੀ ਕਾਰਨ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਸਮੇਤ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਵਕੀਲ ਜੇ. ਐੱਸ. ਸੰਧੂ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿ nk ਸਬੰਧਤ ਪੁਲਿਸ ਸਟੇਸ਼ਨ ਦਾ ਫਰਜ਼ ਸੀ ਕਿ ਉਹ ਅਪਰਾਧ ਦੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਐਫ. ਆਈ. ਆਰ. ਦਰਜ ਕਰੇ। ਜੇਕਰ 3 ਅਗਸਤ ਤੋਂ ਲੜਕੀ ਦੇ ਹੋਸ਼ ਵਿਚ ਆਉਣ ਤੋਂ ਪੁਲਿਸ ਨੂੰ ਸੂਚਨਾ ਮਿਲਣ ਦੇ ਇੰਨੇ ਦਿਨਾਂ ਤੱਕ ਖਰੜ ਦੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਇਕ ਬਹੁਤ ਵੱਡੀ ਲਾਪਰਵਾਹੀ ਹੈ।
ਪਿਛਲੀ ਖ਼ਬਰ ਸਕੂਲ ਰਾਜ ਖੇਡ ਟੂਰਨਾਮੈਂਟ ’ਚ ਯੋਗ ਆਸਣ, ਬੇਸਬਾਲ, ਨੈੱਟਬਾਲ ਤੇ ਟੇਬਲ ਟੈਨਿਸ ਦੇ ਫਾਈਨਲ ਮੈਚ ਖੇਡੇ ਅਗਲੀ ਖ਼ਬਰ ਗੈਂਗਸਟਰਾਂ ’ਤੇ ਵਾਰ ਦਾ 220ਵਾਂ ਦਿਨ : ਪੰਜਾਬ ਪੁਲਿਸ ਵਲੋਂ 572 ਥਾਈਂ ਛਾਪੇਮਾਰੀ, 330 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।