ਰਸਤੇ ’ਚ ਰੋਕ ਕੇ ਦਿੱਤੀਆਂ ਧਮਕੀਆਂ, ਪੁਲਿਸ ਨੇ ਮਾਮਲਾ ਕੀਤਾ ਦਰਜ
ਚੰਡੀਗੜ੍ਹ, 1 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-36 ਥਾਣਾ ਪੁਲੀਸ ਨੇ ਰਸਤੇ ’ਚ ਰੋਕ ਕੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਏਮਨ ਆਯੁਸ਼ ਅੰਗਰਿਸ਼ , ਵਾਸੀ ਚੰਡੀਗੜ੍ਹ ਨੇ ਦੋਸ਼ ਲਗਾਇਆ ਕਿ ਭਾਗਯੇਸ਼ ਗਰਗ ਵਾਸੀ ਮੋਨਾਰਕ ਅਪਾਰਟਮੈਂਟ, ਜ਼ੀਰਕਪੁਰ ਨੇ ਉਸ ਨੂੰ ਰਸਤੇ ਵਿਚ ਕਥਿਤ ਤੌਰ ’ਤੇ ਰੋਕ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਅਜੀਤ ਡੈਸਕ
02-09-2026