ਕਿਸਾਨ ਯੂਨੀਅਨ ਉਗਰਾਹਾਂ ਨੇ ਕੌਮੀ ਹਾਈਵੇਅ ’ ਤੇ ਲਗਾਇਆ ਜਾਮ ਬਿਜਲੀ ਸਪਲਾਈ ਦੀ ਦਰੁਸਤੀ ਸੰਬੰਧੀ ਮਿਲੇ ਭਰੋਸੇ ਮਗਰੋਂ ਖੋਲ੍ਹਿਆ ਜਾਮ
ਲਾਲੜੂ, 1 ਸਤੰਬਰ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਵਲੋਂ ਪਾਵਰਕਾਮ ਵਿਭਾਗ ਦੇ ਲਾਲੜੂ ਸਥਿਤ ਐਕਸੀਅਨ ਦਫ਼ਤਰ ਦੇ ਸਾਹਮਣੇ ਅੱਜ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਲਖਵਿੰਦਰ ਸਿੰਘ ਮਲਕਪੁਰ, ਕਰਨੈਲ ਜੌਲਾ, ਧਰਮਿੰਦਰ ਜੌਲਾ, ਜਵਾਲਾ ਖੇੜੀ ਜੱਟਾਂ, ਬਲਦੇਵ ਰਾਮਗੜ੍ਹ ਰੁੜਕੀ ਅਤੇ ਲਖਵਿੰਦਰ ਲੱਖੀ ਸਾਧਾਂਪੁਰ ਨੇ ਦੋਸ਼ ਲਗਾਇਆ ਕਿ ਖੇਤਾਂ ਵਾਲੀਆਂ ਮੋਟਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਸਪਲਾਈ ਕਾਰਨ ਪ੍ਰਭਾਵਿਤ ਕਰੀਬ 10 ਮੋਟਰਾਂ ਦੇ ਫ਼ੀਡਰ ਬਦਲਣ ਸੰਬੰਧੀ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਨੂੰ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ।
ਲਾਲੜੂ, 1 ਸਤੰਬਰ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬੱਸੀ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਵਲੋਂ ਪਾਵਰਕਾਮ ਵਿਭਾਗ ਦੇ ਲਾਲੜੂ ਸਥਿਤ ਐਕਸੀਅਨ ਦਫ਼ਤਰ ਦੇ ਸਾਹਮਣੇ ਅੱਜ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਲਖਵਿੰਦਰ ਸਿੰਘ ਮਲਕਪੁਰ, ਕਰਨੈਲ ਜੌਲਾ, ਧਰਮਿੰਦਰ ਜੌਲਾ, ਜਵਾਲਾ ਖੇੜੀ ਜੱਟਾਂ, ਬਲਦੇਵ ਰਾਮਗੜ੍ਹ ਰੁੜਕੀ ਅਤੇ ਲਖਵਿੰਦਰ ਲੱਖੀ ਸਾਧਾਂਪੁਰ ਨੇ ਦੋਸ਼ ਲਗਾਇਆ ਕਿ ਖੇਤਾਂ ਵਾਲੀਆਂ ਮੋਟਰਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਸਪਲਾਈ ਕਾਰਨ ਪ੍ਰਭਾਵਿਤ ਕਰੀਬ 10 ਮੋਟਰਾਂ ਦੇ ਫ਼ੀਡਰ ਬਦਲਣ ਸੰਬੰਧੀ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਨੂੰ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀ ਵਲੋਂ ਬੀਤੀ 26 ਅਗਸਤ ਨੂੰ ਵੀ ਐਕਸੀਅਨ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਸੀ। ਇਸ ਦੌਰਾਨ ਲਾਲੜੂ ਦੇ ਐਕਸੀਅਨ ਨੇ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਨੂੰ ਅੱਗੇ ਤੋਂ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਰੀਬ 10 ਮੋਟਰਾਂ ਦੇ ਫ਼ੀਡਰ ਬਦਲਣ ਦਾ ਭਰੋਸਾ ਵੀ ਦਿੱਤਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਰੋਸੇ ਦੇ ਬਾਵਜੂਦ ਵਿਭਾਗ ਵਲੋਂ ਸਮੱਸਿਆ ਨੂੰ ਕਈ ਦਿਨਾਂ ਬਾਅਦ ਵੀ ਹੱਲ ਨਾ ਕਰਵਾਏ ਜਾਣ ਕਾਰਨ ਉਨ੍ਹਾਂ ਨੂੰ ਮੁੜ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੇ ਐਕਸੀਅਨ ਦਫ਼ਤਰ ਦੇ ਸਾਹਮਣੇ ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਦੋ ਵਾਰ ਕਰੀਬ 15-15 ਮਿੰਟ ਲਈ ਆਵਾਜਾਈ ਠੱਪ ਕੀਤੀ, ਜਿਸ ਕਾਰਨ ਕੌਮੀ ਮਾਰਗ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸਥਿਤੀ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਕੱਢਣ ਦਾ ਪ੍ਰਬੰਧ ਕੀਤਾ। ਜਾਮ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪਾਵਰਕਾਮ ਦੇ ਐਕਸੀਅਨ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮੰਗਾਂ ਸੰਬੰਧੀ ਲਿਖਤੀ ਭਰੋਸਾ ਦਿੱਤਾ, ਜਿਸ ਉਪਰੰਤ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕਿਸਾਨ ਜਥੇਬੰਦੀ ਉਗਰਾਹਾਂ ਨੂੰ ਜਾਰੀ ਕੀਤੇ ਗਏ ਲਿਖਤੀ ਭਰੋਸੇ ‘ਚ ਦੱਸਿਆ ਗਿਆ ਹੈ ਕਿ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ 15 ਸਤੰਬਰ ਤੱਕ ਹਮਾਂਯੂਪੁਰ, ਨਗਲਾ, ਮਲਕਪੁਰ, ਜਲਾਲਪੁਰ, ਮੀਆਂਪੁਰ, ਮੁਕੰਦਪੁਰ, ਜਾਸਤਨਾਂ, ਲਾਲੜੂ ਦਿਹਾਤੀ , ਧਰਮਗੜ੍ਹ ਅਤੇ ਸਰਸੀਣੀ ਕੰਢੀ ਏ. ਪੀ. ਫ਼ੀਡਰਾਂ ਨੂੰ ਕੰਢੀ ਮਿਕਸ ਫ਼ੀਡਰਾਂ ਦੀ ਤਰਜ ‘ਤੇ ਰੋਜ਼ਾਨਾ 18 ਤੋਂ 20 ਘੰਟੇ ਬਿਜਲੀ ਸਪਲਾਈ ਦਿਵਾਈ ਜਾਵੇਗੀ।