03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

‘ ਮਨਜੀਤ ਸਿੰਘ ਮਲਕਪੁਰ ਦੀ ਨਿਯੁਕਤੀ ਦਾ ਹਲਕੇ ਦੇ ਅਕਾਲੀ ਆਗੂਆਂ ਵਲੋਂ ਸਵਾਗਤ

ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਕਾਰਨ ਡੇਰਾਬੱਸੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਤਰਨਬੀਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਤੇਜੀ ਸਿੱਧੂ, ਹਰਿੰਦਰ ਸਿੰਘ ਹਨੀ, ਹਰਦਮ ਸਿੰਘ ਜਾਸਤਨਾਂ, ਗੁਰਜੀਤ ਸਿੰਘ ਹਮਾਂਯੂਪੁਰ, ਲਖਬੀਰ ਸਿੰਘ ਲੱਖਾ, ਬਲਵਿੰਦਰ ਅੰਟਾਲ, ਮਨਪ੍ਰੀਤ ਵਿਰਕ, ਮਨਪ੍ਰੀਤ ਭੱਟੀ, ਆਸ਼ੂ ਗਰਗ, ਦਵਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਔਜਲਾ, ਚੰਦਨਦੀਪ ਸਿੰਘ, ਹਰਪਾਲ ਜਾਸਤਨਾਂ, ਜਗਜੀਤ ਸਿੰਘ ਚੌਂਦਹੇੜੀ, ਗੁਰਸੇਵਕ ਸਿੰਘ ਤਸਿੰਬਲੀ, ਦਵਿੰਦਰ ਹਮਾਂਯੂਪੁਰ, ਬ੍ਰਿਜੇਸ਼ ਰਾਣਾ, ਬਿਕਰਮ ਸਿੰਘ ਸਰਸੀਣੀ, ਗਗਨ ਜੜੌਤ ਅਤੇ ਗੁਰਜੀਤ ਕੁਰਲੀ ਨੇ ਇਸ ਨਿਯੁਕਤੀ ਬਦਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਾਬਕਾ ਵਿਧਾਇਕ ਐੱਨ.

ਅਜੀਤ ਡੈਸਕ 03-09-2026
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਕਾਰਨ ਡੇਰਾਬੱਸੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਤਰਨਬੀਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਤੇਜੀ ਸਿੱਧੂ, ਹਰਿੰਦਰ ਸਿੰਘ ਹਨੀ, ਹਰਦਮ ਸਿੰਘ ਜਾਸਤਨਾਂ, ਗੁਰਜੀਤ ਸਿੰਘ ਹਮਾਂਯੂਪੁਰ, ਲਖਬੀਰ ਸਿੰਘ ਲੱਖਾ, ਬਲਵਿੰਦਰ ਅੰਟਾਲ, ਮਨਪ੍ਰੀਤ ਵਿਰਕ, ਮਨਪ੍ਰੀਤ ਭੱਟੀ, ਆਸ਼ੂ ਗਰਗ, ਦਵਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਔਜਲਾ, ਚੰਦਨਦੀਪ ਸਿੰਘ, ਹਰਪਾਲ ਜਾਸਤਨਾਂ, ਜਗਜੀਤ ਸਿੰਘ ਚੌਂਦਹੇੜੀ, ਗੁਰਸੇਵਕ ਸਿੰਘ ਤਸਿੰਬਲੀ, ਦਵਿੰਦਰ ਹਮਾਂਯੂਪੁਰ, ਬ੍ਰਿਜੇਸ਼ ਰਾਣਾ, ਬਿਕਰਮ ਸਿੰਘ ਸਰਸੀਣੀ, ਗਗਨ ਜੜੌਤ ਅਤੇ ਗੁਰਜੀਤ ਕੁਰਲੀ ਨੇ ਇਸ ਨਿਯੁਕਤੀ ਬਦਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਮਨਜੀਤ ਸਿੰਘ ਮਲਕਪੁਰ ਨੂੰ ਸੌਂਪੀ ਗਈ ਇਹ ਅਹਿਮ ਜ਼ਿੰਮੇਵਾਰੀ ਸਮੁੱਚੇ ਡੇਰਾਬੱਸੀ ਹਲਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਲਕਪੁਰ ਦੀ ਸਰਗਰਮ ਭੂਮਿਕਾ ਨਾਲ ਹਲਕੇ ਅੰਦਰ ਯੂਥ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ, ਜੋ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦਾ ਜਿੱਤ ਦਾ ਆਧਾਰ ਬਣੇਗੀ। ਉਨ੍ਹਾਂ ਕਿਹਾ ਕਿ ਸਮੁੱਚੇ ਅਕਾਲੀ ਆਗੂਆਂ ਵਲੋਂ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਦੇ ਵਿਕਾਸ ਲਈ ਪਿਛਲੀ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਐੱਨ. ਕੇ. ਸ਼ਰਮਾ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੀ ਖ਼ਬਰ ਰੇਲਵੇ ਫਾਟਕ ਨੰ. 110 ਐੱਸ. ਪੀ. ਐੱਲ. 7 ਸਤੰਬਰ ਤੱਕ ਰਹੇਗਾ ਬੰਦ ਅਗਲੀ ਖ਼ਬਰ ਪਿੰਡ ਲੋਹਗੜ੍ਹ ’ ਚ ਲੱਗੇ ਕੂੜੇ ਦੇ ਢੇਰ ਹੋਰ ਥਾਂ ਤਬਦੀਲ ਕਰਨ ਦੀ ਤਜਵੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।