ਸਵਰਾਜ ਟਰੈਕਟਰਜ਼ ਤੇ ਮਹਿੰਦਰਾ ਸਸਟੇਨ ਵਲੋਂ 42 ਮੈਗਾਵਾਟ ਦਾ ਸੋਲਰ ਪ੍ਰਾਜੈਕਟ ਸ਼ੁਰੂ
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਨਵਿਆਉਣਯੋਗ ਊਰਜਾ ਕੰਪਨੀ ਮਹਿੰਦਰਾ ਸਸਟੇਨ ਵਲੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਖੇਤਰ ਅਧੀਨ ਪੈਂਦੇ ਪਿੰਡ ਤੇਓਨਾ ਪੁਜਾਰੀਆਂ ਵਿਖੇ 42 ਮੈਗਾਵਾਟ ਪੀਕ ਸਮਰੱਥਾ ਵਾਲਾ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਬਾਬਤ ਸਥਾਨਕ ਪਲਾਂਟ ‘ਚ ਸੱਦੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਗਗਨਜੋਤ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ ਸਵਰਾਜ ਡਵੀਜ਼ਨ ਮਹਿੰਦਰਾ ਐਂਡ ਮਹਿੰਦਰਾ ਲਿ.
ਪ
ਪ੍ਰੈਸ ਕਾਨਫਰੰਸ ਦੌਰਾਨ ਸੋਲਰ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਗਗਨਜੋਤ ਸਿੰਘ ਤੇ ਅਵਿਨਾਸ਼ ਰਾਓ। ਤਸਵੀਰ : ਰਾਜਬੀਰ ਸਿੰਘ
03-09-2026
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਨਵਿਆਉਣਯੋਗ ਊਰਜਾ ਕੰਪਨੀ ਮਹਿੰਦਰਾ ਸਸਟੇਨ ਵਲੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਖੇਤਰ ਅਧੀਨ ਪੈਂਦੇ ਪਿੰਡ ਤੇਓਨਾ ਪੁਜਾਰੀਆਂ ਵਿਖੇ 42 ਮੈਗਾਵਾਟ ਪੀਕ ਸਮਰੱਥਾ ਵਾਲਾ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਬਾਬਤ ਸਥਾਨਕ ਪਲਾਂਟ ‘ਚ ਸੱਦੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਗਗਨਜੋਤ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ ਸਵਰਾਜ ਡਵੀਜ਼ਨ ਮਹਿੰਦਰਾ ਐਂਡ ਮਹਿੰਦਰਾ ਲਿ. ਅਤੇ ਅਵਿਨਾਸ਼ ਰਾਓ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਹਿੰਦਰਾ ਸਸਟੇਨ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਦੇ ਗਰੁੱਪ ਕੈਪਟਿਵ ਸੋਲਰ ਪ੍ਰਾਜੈਕਟਾਂ ‘ਚੋਂ ਇਕ ਹੈ। ਉਨ੍ਹਾਂ ਦੱਸਿਆ ਕਿ ਲਗਭਗ 141 ਏਕੜ ਰਕਬੇ ‘ਚ ਵਿਕਸਿਤ ਕੀਤੇ ਗਏ ਇਸ ਪ੍ਰਾਜੈਕਟ ਤੋਂ ਸਵਰਾਜ ਟਰੈਕਟਰਜ਼ ਦੀਆਂ ਮੁਹਾਲੀ ਸਥਿਤ ਮੈਨੂਫੈਕਚਰਿੰਗ, ਅਸੈਂਬਲੀ ਅਤੇ ਫਾਊਂਡਰੀ ਯੂਨਿਟਾਂ ਦੀ ਕਰੀਬ 50 ਫ਼ੀਸਦੀ ਬਿਜਲੀ ਦੀ ਲੋੜ ਪੂਰੀ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ‘ਚ ਵੱਧ ਬਿਜਲੀ ਉਤਪਾਦਨ ਸਮਰੱਥਾ ਵਾਲੇ ਐਨ-ਟਾਈਪ ਟੌਪਕੌਨ ਬਾਈਫੇਸ਼ੀਅਲ ਸੋਲਰ ਪੈਨਲ ਲਗਾਏ ਗਏ ਹਨ। ਇਸ ਤੋਂ ਹਰ ਸਾਲ ਲਗਭਗ 6.154 ਕਰੋੜ ਯੂਨਿਟ ਨਵਿਆਉਣਯੋਗ ਬਿਜਲੀ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮਹਿੰਦਰਾ ਸਸਟੇਨ ਅਨੁਸਾਰ ਇਸ ਪ੍ਰਾਜੈਕਟ ਨਾਲ ਹਰ ਸਾਲ 42 ਹਜ਼ਾਰ ਟਨ ਤੋਂ ਵੱਧ ਕਾਰਬਨ ਡਾਈਆਕਸਾਈਡ ਉਤਸਰਜਨ ਘਟਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ‘ਚ ਵਰਤੇ ਗਏ 97 ਫ਼ੀਸਦੀ ਤੋਂ ਵੱਧ ਉਪਕਰਨ ਤੇ ਸਮੱਗਰੀ ਭਾਰਤ ਤੋਂ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੋਲਰ ਪੈਨਲਾਂ ਦੀ ਸਫ਼ਾਈ ਲਈ ਸੈਮੀ-ਆਟੋਮੇਟਿਡ ਰੋਬੋਟਿਕ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਸਾਲਾਨਾ ਕਰੀਬ 19.2 ਲੱਖ ਲੀਟਰ ਪਾਣੀ ਦੀ ਬਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕੰਪਨੀ ਨੇ ਇਸ ਪ੍ਰਾਜੈਕਟ ਨੂੰ ਨਵਿਆਉਣਯੋਗ ਊਰਜਾ ਦੀ ਵਰਤੋਂ, ਊਰਜਾ ਆਤਮ-ਨਿਰਭਰਤਾ ਅਤੇ ਟਿਕਾਊ ਵਿਕਾਸ ਵੱਲ ਅਹਿਮ ਕਦਮ ਕਰਾਰ ਦਿੱਤਾ ਹੈ।