07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅੰਡਰਪਾਥ ’ ਚੋਂ ਪਾਣੀ ਕੱਢਣ ਲਈ ਇਕ ਮੋਟਰ ਦਾ ਬੰਦੋਬਸਤ ਵੀ ਨਹੀਂ ਕਰ ਸਕਿਆ ਡੇਰਾਬੱਸੀ ਪ੍ਰਸ਼ਾਸਨ ਸੁਰੱਖਿਆ ਦੇ ਮੱਦੇਨਜ਼ਰ ਜਨੇਤਪੁਰ ਰੇਲਵੇ ਅੰਡਰਪਾਥ ਰਾਹੀਂ ਛੋਟੇ ਵਾਹਨਾਂ ਦੀ ਆਵਾਜਾਈ ਬੰਦ

ਡੇਰਾਬੱਸੀ, 6 ਸਤੰਬਰ (ਗੁਰਮੀਤ ਸਿੰਘ)-ਰੇਲਵੇ ਫਾਟਕ ਬੰਦ ਹੋਣ ਮੌਕੇ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਡੇਰਾਬੱਸੀ ‘ਚ ਤਿੰਨ ਰੇਲਵੇ ਫਾਟਕ ਬੰਦ ਕਰਕੇ ਅੰਡਰਪਾਥ ਬਣਾਏ ਗਏ ਸਨ। ਇਨ੍ਹਾਂ ਅੰਡਰਪਾਥ ‘ਤੇ ਕਰੋੜਾਂ ਰੁ.

ਅਜੀਤ ਡੈਸਕ 07-09-2026
ਡੇਰਾਬੱਸੀ, 6 ਸਤੰਬਰ (ਗੁਰਮੀਤ ਸਿੰਘ)-ਰੇਲਵੇ ਫਾਟਕ ਬੰਦ ਹੋਣ ਮੌਕੇ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਡੇਰਾਬੱਸੀ ‘ਚ ਤਿੰਨ ਰੇਲਵੇ ਫਾਟਕ ਬੰਦ ਕਰਕੇ ਅੰਡਰਪਾਥ ਬਣਾਏ ਗਏ ਸਨ। ਇਨ੍ਹਾਂ ਅੰਡਰਪਾਥ ‘ਤੇ ਕਰੋੜਾਂ ਰੁ. ਖ਼ਰਚੇ ਜਾਣ ਦੇ ਬਾਵਜੂਦ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਕਈ ਸਾਲ ਬਾਅਦ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਮਗਰੋਂ ਜਨੇਤਪੁਰ ਅਤੇ ਮੁਬਾਰਿਕਪੁਰ ਰੇਲਵੇ ਅੰਡਰਪਾਥਾਂ ‘ਚ ਪਾਣੀ ਭਰ ਗਿਆ ਸੀ, ਜੋ ਕਿ ਹਾਲੇ ਵੀ ਖੜ੍ਹਾ ਹੈ। ਜਨੇਤਪੁਰ ਅੰਡਰਪਾਥ ‘ਚ ਪਾਣੀ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਇਕ ਕਾਰ ਵੀ ਇਸ ‘ਚ ਫਸ ਗਈ ਸੀ। ਇਸ ਦੇ ਬਾਵਜੂਦ ਸ਼ੁਰੂਆਤੀ ਤੌਰ ‘ਤੇ ਪ੍ਰਸ਼ਾਸਨ ਵਲੋਂ ਆਵਾਜਾਈ ਰੋਕਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਲੋਕ ਆਪਣੀ ਜਾਨ ਜ਼ੋਖ਼ਮ ‘ਚ ਪਾ ਕੇ ਪਾਣੀ ‘ਚੋਂ ਲੰਘਦੇ ਰਹੇ। ਅੰਡਰਪਾਥਾਂ ‘ਚ ਪਾਣੀ ਭਰਨ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ ਸੁਰੱਖਿਆ ਦੇ ਮੱਦੇਨਜ਼ਰ ਜਨੇਤਪੁਰ ਰੇਲਵੇ ਅੰਡਰਪਾਥ ‘ਚ ਛੋਟੇ ਵਾਹਨਾਂ ਦੀ ਆਵਾਜਾਈ ਬੰਦ ਕਰਵਾ ਦਿੱਤੀ ਗਈ। ਇਸ ਤੋਂ ਇਲਾਵਾ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੰਡਰਪਾਥ ‘ਚ ਪਾਣੀ ਭਰਨ ਦੀ ਸਮੱਸਿਆ ਸ਼ੁਰੂ ਤੋਂ ਹੀ ਬਣੀ ਹੋਈ ਹੈ। ਸਾਲ 2017 ‘ਚ ਇਥੇ ਭਰੇ ਪਾਣੀ ‘ਚ ਡੁੱਬਣ ਕਾਰਨ ਇਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ। ਪਾਣੀ ਤੋਂ ਬਚਾਅ ਲਈ ਸ਼ੈੱਡ ਵੀ ਬਣਾਇਆ ਗਿਆ ਸੀ, ਪਰ ਸਮੱਸਿਆ ਸਥਾਈ ਤੌਰ ‘ਤੇ ਹੱਲ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਪਾਣੀ ਕੱਢਣ ਲਈ ਮੋਟਰ ਦਾ ਪੱਕਾ ਪ੍ਰਬੰਧ ਕਰਨਾ ਹੀ ਸਮੱਸਿਆ ਦਾ ਢੁਕਵਾਂ ਹੱਲ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਪੈਸੇ ਖ਼ਰਚ ਹੋਣ ਦੇ ਬਾਵਜੂਦ ਲੋਕਾਂ ਨੂੰ ਮੁਸ਼ਕਿਲ ਤੋਂ ਨਿਜਾਤ ਨਹੀਂ ਮਿਲ ਰਹੀ।
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਂਗਰਸ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ : ਸਿੱਧੂ / ਵੇਰਕਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਨੇ ਕਰਵਾਇਆ ਸਾਹਿਤਕ ਪ੍ਰੋਗਰਾਮ ਮਲਕੀਤ ਸਿੰਘ ਔਜਲਾ ਨੇ ਰੂਬਰੂ ਪ੍ਰੋਗਰਾਮ ਦੌਰਾਨ ਆਪਣੇ ਸਹਿਤਕ ਸਫ਼ਰ ਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।