13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ ’ ਚ ਇਕ ਵਿਅਕਤੀ ਗ੍ਰਿਫ਼ਤਾਰ

ਜ਼ੀਰਕਪੁਰ, 12 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਤੋਂ ਇਕ ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਬੀ. ਐਨ.

ਅਜੀਤ ਡੈਸਕ 13-09-2026
ਜ਼ੀਰਕਪੁਰ, 12 ਸਤੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਤੋਂ ਇਕ ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਵਿਸ਼ੂ ਕੁਮਾਰ ਤੇ ਰਾਮ ਸਿੰਘ ਤੋਂ ਇਲਾਵਾ ਉਨ੍ਹਾਂ ਦੇ 6-7 ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਇਹ ਜਾਣਕਾਰੀ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਅਜੇ ਖਰਬੰਦਾ ਵਾਸੀ ਪੰਚਕੂਲਾ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਅਤੇ ਬੀਤੀ 11 ਸਤੰਬਰ ਨੂੰ ਪੰਚਕੂਲਾ ਤੋਂ ਆਪਣੀ ਕਾਰ ਰਾਹੀਂ ਆਪਣੇ ਦੋਸਤ ਨੂੰ ਮਿਲਣ ਲਈ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਸਥਿਤ ਰਾਇਲ ਅਸਟੇਟ ਸੁਸਾਇਟੀ ‘ਚ ਆਇਆ ਸੀ। ਜਦੋਂ ਉਹ ਆਪਣੇ ਦੋਸਤ ਨਾਲ ਗੱਡੀ ‘ਚ ਕਿਸੇ ਕੰਮ ਲਈ ਜਾ ਰਹੇ ਸਨ ਤਾਂ ਅੰਬਾਲਾ ਰੋਡ ‘ਤੇ ਸਥਿਤ ਐਡਵਾਮੇਡ ਹਸਪਤਾਲ ਸਾਹਮਣੇ ਇਕ ਮੋਟਰਸਾਈਕਲ ਚਾਲਕ ਨੇ ਆਪਣਾ ਮੋਟਰਸਾਈਕਲ ਉਸ ਦੀ ਗੱਡੀ ਅੱਗੇ ਸੁੱਟ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ 3 ਹੋਰਨਾਂ ਕਾਰਾਂ ਨੇ ਘੇਰ ਲਿਆ। ਇਸ ਮੌਕੇ ਕਾਰ ‘ਚੋਂ ਵਿਸ਼ੂ ਕੁਮਾਰ ਵਾਸੀ ਮੂਲ ਵਾਸੀ ਗੁਰੂ ਹਰਿਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਤੇ ਹਾਲ ਵਾਸੀ ਔਰਾ ਗਜਾਨੀਆ ਹਾਈ ਗਰਾਊਂਡ ਰੋਡ ਭਬਾਤ ਆਪਣੇ ਸਾਥੀ ਰਾਮ ਸਿੰਘ ਅਤੇ 6-7 ਹੋਰਨਾਂ ਅਣਪਛਾਤੇ ਵਿਅਕਤੀਆਂ ਨਾਲ ਹੇਠ ਉਤਰਿਆ ਅਤੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਆਪਣੀ ਇਨੋਵਾ ਗੱਡੀ ‘ਚ ਬਿਠਾ ਕੇ ਸਿੰਘਪੁਰਾ ਚੌਕ ਤੋਂ ਯੂ ਟਰਨ ਲੈ ਕੇ ਭਬਾਤ ਵਿਖੇ ਲੈ ਗਿਆ। ਉਸ ਨੇ ਕਿਸੇ ਤਰ੍ਹਾਂ ਆਪਣੀ ਪਤਨੀ ਨੂੰ ਫ਼ੋਨ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਆ ਕੇ ਉਸ ਨੂੰ ਛੁਡਾਇਆ। ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।­
ਪਿਛਲੀ ਖ਼ਬਰ ਬ੍ਰਿਕਸ ਦੇਸ਼ਾਂ ਨੂੰ ਇਕ ਮੰਚ ’ ਤੇ ਲਿਆਉਣ ’ ਚ ਭਾਰਤ ਨਿਭਾਅ ਸਕਦਾ ਹੈ ਅਹਿਮ ਭੂਮਿਕਾ - ਗੌਰੀ ਸ਼ੰਕਰ ਗੁਪਤਾ ਸਾਬਕਾ ਡਿਪਲੋਮ... ਅਗਲੀ ਖ਼ਬਰ 25 ਸਾਲਾਂ ਤੋਂ ਵੱਧ ਸਮਰਪਿਤ ਸੇਵਾਵਾਂ ਲਈ ਨਿਵੇਦਿਤਾ ਸ਼ਰਮਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।