14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਸ਼ਵਨੀ ਗੁਪਤਾ ਮੈਮੋਰੀਅਲ ਟਰੱਸਟ ਦੀ ਸੇਵਾ ਤੇ ਜਨ - ਕਲਿਆਣ ਦੇ 20 ਸਾਲ ਪੂਰੇ ਹੋਣ ’ ਤੇ 20 ਸਤੰਬਰ ਨੂੰ ਸਮਾਗਮ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਹੋਣਗੇ ਮੁੱਖ ਮਹਿਮਾਨ

ਪੰਚਕੂਲਾ, 13 ਸਿਤੰਬਰ (ਕਪਿਲ)- ਅਸ਼ਵਿਨੀ ਗੁਪਤਾ ਮੈਮੋਰੀਅਲ ਟਰੱਸਟ ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਦੇ ਮੌਕੇ ’ਤੇ 20 ਸਤੰਬਰ ਨੂੰ ਪੀ. ਡਬਲਯੂ.

ਪੰਚਕੂਲਾ ਵਿਚ ਕਰਵਾਏ ਪ੍ਰੈੱਸ ਕਾਨਫਰੰਸ ਦੌਰਾਨ ਅਸ਼ਵਨੀ ਗੁਪਤਾ ਮੈਮੋਰੀਅਲ ਟਰੱਸਟ ਦੇ 20 ਸਾਲ ਪੂਰੇ ਹੋਣ ਉਤੇ ਕਰਵਾਏ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਜਰਨਲ ਸੈਕਟਰੀ ਪਾਰਥ ਗੁਪਤਾ। ਤਸਵੀਰ-ਕਪਿਲ 14-09-2026
ਪੰਚਕੂਲਾ, 13 ਸਿਤੰਬਰ (ਕਪਿਲ)- ਅਸ਼ਵਿਨੀ ਗੁਪਤਾ ਮੈਮੋਰੀਅਲ ਟਰੱਸਟ ਦੀ ਸਥਾਪਨਾ ਦੇ 20 ਸਾਲ ਪੂਰੇ ਹੋਣ ਦੇ ਮੌਕੇ ’ਤੇ 20 ਸਤੰਬਰ ਨੂੰ ਪੀ. ਡਬਲਯੂ. ਡੀ. ਰੈਸਟ ਹਾਊਸ ਸੈਕਟਰ-1 ਪੰਚਕੂਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਹੋਣਗੇ। ਇਸ ਮੌਕੇ ਰਾਸ਼ਟਰੀ ਸਵੈਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਪ੍ਰੇਮ ਚੰਦ ਗੋਇਲ ਦਾ ਸਾਨਿਧ ਵੀ ਰਹੇਗਾ। ਪੰਚਕੂਲਾ ਦੇ ਮੇਅਰ ਸ਼ਿਆਮ ਲਾਲ ਬਾਂਸਲ ਅਤੇ ਡਾ. ਅੰਮ੍ਰਿਤਾ ਦੀਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਟਰੱਸਟ ਦੇ ਮਹਾਂਸਚਿਵ ਪਾਰਥ ਗੁਪਤਾ ਨੇ ਦੱਸਿਆ ਕਿ ਸਮਾਗਮ ਦੌਰਾਨ ਪਿਛਲੇ 20 ਸਾਲਾਂ ਵਿਚ ਟਰੱਸਟ ਵਲੋਂ ਕੀਤੇ ਜਨ-ਕਲਿਆਣਕਾਰੀ ਕੰਮਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤੇ ਯਤਨਾਂ ’ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਟਰੱਸਟ ਦੀ 20 ਸਾਲਾਂ ਦੀ ਜਨਸੇਵਾ ਯਾਤਰਾ ’ਤੇ ਤਿਆਰ ਕੀਤੀ ਸਮਾਰਿਕਾ ਦਾ ਰਾਜਪਾਲ ਵਲੋਂ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ ਪੰਚਕੂਲਾ, ਹਰਿਆਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਪੰਜ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਲਈ ‘ਪ੍ਰੇਰਣਾਪੁੰਜ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਰੱਖਿਆ ਸੇਵਾਵਾਂ ਲਈ ਜਨਰਲ ਵੀ. ਪੀ. ਮਲਿਕ, ਸਮਾਜ ਸੇਵਾ ਲਈ ਰਮਾਕਾਂਤ ਭਾਰਦਵਾਜ, ਸਿੱਖਿਆ ਤੇ ਅਕਾਦਮਿਕ ਖੇਤਰ ਲਈ ਆਕਾਂਸ਼ ਡੁਲ, ਰਾਸ਼ਟਰ ਨਿਰਮਾਣ ਲਈ ਐਸ. ਪੀ. ਸਿੰਗਲਾ ਅਤੇ ਖੂਨਦਾਨ ਦੇ ਖੇਤਰ ਲਈ ਰਾਕੇਸ਼ ਸੇਂਗਰ ਸ਼ਾਮਿਲ ਹਨ। ਅਸ਼ਵਿਨੀ ਗੁਪਤਾ ਮੈਮੋਰੀਅਲ ਟਰੱਸਟ ਪਿਛਲੇ 20 ਸਾਲਾਂ ਤੋਂ ਸਮਾਜ ਸੇਵਾ, ਨੌਜਵਾਨਾਂ ਦੇ ਵਿਕਾਸ ਅਤੇ ਜਨ-ਕਲਿਆਣ ਦੇ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਸਮਾਗਮ ਰਾਹੀਂ ਟਰੱਸਟ ਦੀ ਸੇਵਾ ਯਾਤਰਾ ਨੂੰ ਯਾਦ ਕਰਨ ਦੇ ਨਾਲ-ਨਾਲ ਸਮਾਜ ਲਈ ਪ੍ਰੇਰਣਾਦਾਇਕ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਜਾਤ - ਵਰਗ ਦੇ ਭੇਦ ਤੋਂ ਉੱਪਰ ਉੱਠ ਕੇ ਏਕਤਾ ਦਾ ਸੰਦੇਸ਼ ਦੇਵੇਗਾ ਸਨਾਤਨ ਸਮਾਰੋਹ - ਅਸ਼ਵਨੀ ਸੇਖੜੀ ਅਗਲੀ ਖ਼ਬਰ ਪਿੰਡ ਚੰਦਪੁਰ ਵਾਸੀਆਂ ਵਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗਾ - ਰਾਣਾ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।