18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨੌਜਵਾਨ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਦੋ ਦਿਨ ਪਹਿਲਾਂ ਸ਼ਾਮ ਨੂੰ ਘਰੋਂ ਗਿਆ ਸੀ, ਦੋਸਤ ਨੂੰ ਫੋਨ ਕਰਕੇ ਕਹੀ ਸੀ ‘ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਨਾ’

ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)- ਪਿੰਡ ਮਾਹੀਵਾਲਾ ਨੇੜੇ ਪੈਂਦੀ ਬੀੜ ਵਿਚੋਂ ਅੱਜ ਇਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਗਣੇਸ਼ ਦੀ ਪੁਰਾਣੀ ਤਸਵੀਰ। 18-09-2026
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)- ਪਿੰਡ ਮਾਹੀਵਾਲਾ ਨੇੜੇ ਪੈਂਦੀ ਬੀੜ ਵਿਚੋਂ ਅੱਜ ਇਕ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗਣੇਸ਼ ਵਜੋਂ ਹੋਈ ਹੈ, ਜੋ ਡੇਰਾਬੱਸੀ ਦੀ ਗੁਲਾਬਗੜ੍ਹ ਸੜਕ ’ਤੇ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦਾ ਸੀ। ਉਹ ਬਰਵਾਲਾ ਸੜਕ ’ਤੇ ਮੋਮੋਜ਼ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰਦਾ ਸੀ ਅਤੇ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਗਣੇਸ਼ ਦੋ ਦਿਨ ਪਹਿਲਾਂ ਸ਼ਾਮ ਕਰੀਬ 4 ਵਜੇ ਘਰੋਂ ਗਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਲੜਕੀ ਨਾਲ ਪ੍ਰੇਮ ਸੰਬੰਧਾਂ ਵਿਚ ਸੀ ਅਤੇ ਉਸ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਕਾਰਨ ਉਹ ਪਿਛਲੇ 5-7 ਦਿਨਾਂ ਤੋਂ ਤਣਾਅ ਵਿਚ ਰਹਿਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਘਰੋਂ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਇਕ ਦੋਸਤ ਨੂੰ ਫੋਨ ਕਰਕੇ ਕਿਹਾ ਸੀ ਕਿ ਇਹ ਉਸ ਦੀ ਆਖਰੀ ਕਾਲ ਹੈ ਅਤੇ ‘ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ’ ਜਿਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਪਿਛਲੀ ਖ਼ਬਰ ਖੁੱਡਾ ਅਲੀਸ਼ੇਰ ’ ਚ ਸ਼ਰਾਬ ਦੇ ਠੇਕੇ ’ ਤੇ ਸੁੱਟਿਆ ਪਟਾਖਾ ਬੰਬ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਕਰਤੂਤ ਸੀ.ਸੀ.ਟੀ.ਵੀ.... ਅਗਲੀ ਖ਼ਬਰ ਅਡਾਨੀ ਗੈਸ ਦੀ ਏ . ਪੀ . ਕੇ ਫਾਈਲ ਭੇਜ ਕੇ ਸਾਬਕਾ ਫੌਜੀ ਅਧਿਕਾਰੀ ਨਾਲ 3.26 ਲੱਖ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।