19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੀ.ਐੱਮ.ਓ. ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਐੱਸ. ਏ.

ਅਜੀਤ ਡੈਸਕ 19-09-2026
ਐੱਸ. ਏ. ਐੱਸ. ਨਗਰ, 18 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਵੀ.ਐੱਮ.ਓ. ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੀ.ਐੱਮ.ਓ. ਕੰਸਲਟੈਂਟਸ ਫਰਮ (ਐੱਸ.ਸੀ.ਐੱਫ. ਨੰ1 106 ਦੂਜੀ ਤੇ ਤੀਜੀ ਮੰਜ਼ਿਲ ਫੇਜ਼-10 ਮੁਹਾਲੀ) ਦੇ ਮਾਲਕ ਸਾਜਨ ਸਿੰਘ ਮੂਲ ਵਾਸੀ ਡੇਰਾ ਸੱਚਾ ਸੌਦਾ ਕਾਲੋਨੀ ਫ਼ਾਜ਼ਿਲਕਾ ਤੇ ਹਾਲ ਵਾਸੀ ਹਾਊਸ ਨੰ. 6 ਗਰਾਊਂਡ ਫਲੌਰ ਫੇਜ਼-9 ਮੁਹਾਲੀ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 6 ਮਾਰਚ 2029 ਤੱਕ ਸੀ। ਉਨ੍ਹਾਂ ਦੱਸਿਆ ਕਿ ਦਫ਼ਤਰੀ ਰਿਕਾਰਡ ਅਨੁਸਾਰ ਵੀ. ਐੱਮ. ਓ. ਕੰਸਲਟੈਂਟਸ ਫਰਮ ਦੇ ਖ਼ਿਲਾਫ਼ ਦੀਪਕ ਬਯਾਲਕੋਟੀ ਵਾਸੀ ਨਿਪਾਲ ਵਲੋਂ 28 ਜੂਨ 2025 ਨੂੰ ਈ-ਮੇਲ ਰਾਹੀਂ ਇਕ ਸ਼ਿਕਾਇਤ ਦਿੱਤੀ ਗਈ ਸੀ, ਜੋ ਕਿ ਪੜਤਾਲ ਅਤੇ ਰਿਪੋਰਟ ਲਈ ਉਪ ਮੰਡਲ ਮੈਜਿਸਟ੍ਰੇਟ ਮੁਹਾਲੀ ਨੂੰ ਭੇਜੀ ਗਈ ਸੀ। ਇਸ ਤੋਂ ਬਾਅਦ ਲਾਇਸੰਸੀ ਵਲੋਂ 24 ਦਸੰਬਰ 2025 ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣਾ ਲਾਇਸੰਸ ਸਿਰੰਡਰ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ‘ਚ ਲਾਇਸੰਸੀ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਦੇ ਖ਼ਿਲਾਫ਼ ਕੋਈ ਸ਼ਿਕਾਇਤ ਜਾਂ ਮਾਮਲਾ ਦਰਜ ਨਹੀਂ ਹੈ ਅਤੇ ਕਿਸੇ ਕਲਾਇੰਟ ਦਾ ਕੋਈ ਪੈਸਾ ਬਕਾਇਆ ਨਹੀਂ ਹੈ, ਜਦਕਿ ਦਫ਼ਤਰੀ ਰਿਕਾਰਡ ‘ਚ ਫਰਮ ਦੇ ਖ਼ਿਲਾਫ਼ ਪਹਿਲਾਂ ਹੀ ਇਕ ਸ਼ਿਕਾਇਤ ਲੰਬਿਤ ਸੀ। ਇਸ ਮਾਮਲੇ ਸੰਬੰਧੀ ਦਫ਼ਤਰ ਵਲੋਂ 4 ਫਰਵਰੀ 2026 ਨੂੰ ਲਾਇਸੰਸੀ ਨੂੰ ਨੋਟਿਸ ਜਾਰੀ ਕਰਕੇ ਸ਼ਿਕਾਇਤ ਸੰਬੰਧੀ ਸਪੱਸ਼ਟੀਕਰਨ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਉਪ ਮੰਡਲ ਮੈਜਿਸਟ੍ਰੇਟ ਮੁਹਾਲੀ ਨੂੰ ਵੀ ਸ਼ਿਕਾਇਤ ਦੀ ਪੜਤਾਲ ਕਰਕੇ ਰਿਪੋਰਟ ਭੇਜਣ ਲਈ ਯਾਦ ਪੱਤਰ ਜਾਰੀ ਕੀਤਾ ਗਿਆ ਸੀ। ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਲਾਇਸੰਸੀ ਵਲੋਂ ਨੋਟਿਸ ਦਾ ਕੋਈ ਜਵਾਬ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਸ਼ਿਕਾਇਤ ਸੰਬੰਧੀ ਪੜਤਾਲ ਰਿਪੋਰਟ ਇਸ ਦਫ਼ਤਰ ਨੂੰ ਪ੍ਰਾਪਤ ਹੋਈ। ਉਕਤ ਤੱਥਾਂ ਦੇ ਸਨਮੁੱਖ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਤਹਿਤ ਕਾਰਵਾਈ ਕਰਦਿਆਂ ਵੀ. ਐੱਮ. ਓ. ਕੰਸਲਟੈਂਟਸ ਫਰਮ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ। ਵਧੀਕ ਜ਼ਿਲ੍ਹਾ ਮੈਜਿਸਟ੍ਰੈ ਨੇ ਸਪੱਸ਼ਟ ਕੀਤਾ ਕਿ ਐਕਟ/ਰੂਲਜ਼ ਮੁਤਾਬਿਕ ਜੇਕਰ ਭਵਿੱਖ ‘ਚ ਉਕਤ ਫਰਮ/ਲਾਇਸੰਸੀ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮ/ਲਾਇਸੰਸੀ ਹੀ ਜ਼ਿੰਮੇਵਾਰ ਹੋਵੇਗਾ।
ਪਿਛਲੀ ਖ਼ਬਰ ਪੰਜਾਬ ਵਿਚ ਮੌਸਮ ਲੈਣ ਲੱਗਾ ਕਰਵਟ, 20 ਤੋਂ 24 ਸਤੰਬਰ ਤੱਕ ਨਹੀਂ ਪਵੇਗਾ ਮੀਂਹ ਅਗਲੀ ਖ਼ਬਰ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ ਨੂੰ ਮਿਲੇਗੀ ਮਜ਼ਬੂਤੀ, 6.20 ਕਰੋੜ ਦੇ ਵਿਕਾਸ ਕਾਰਜਾਂ ’ਤੇ ਵਿੱਤ ਤੇ ਠੇਕਾ ਕਮੇਟੀ ਦੀ ਮੋਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।