10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੈਨੇਡਾ ਵਲੋਂ 2027 ਵਿਚ 5.80 ਲੱਖ ਲੋਕਾਂ ਨੂੰ ਪੀ. ਆਰ. ਦੇਣ ਦੀ ਯੋਜਨਾ ਦਾ ਡਬਲਿਊ. ਡਬਲਿਊ. ਆਈ. ਸੀ. ਐਸ. ਨੇ ਕੀਤਾ ਸਵਾਗਤ

ਚੰਡੀਗੜ੍ਹ, 10 ਨਵੰਬਰ (ਅ. ਬ.)

ਅਜੀਤ ਡੈਸਕ 11-11-2026
ਚੰਡੀਗੜ੍ਹ, 10 ਨਵੰਬਰ (ਅ.ਬ.)-ਕੈਨੇਡਾ ਸਰਕਾਰ ਵਲੋਂ 2027-2029 ਦੀ ਇਮੀਗ੍ਰੇਸ਼ਨ ਲੈਵਲਜ਼ ਯੋਜਨਾ ਦੇ ਐਲਾਨ ਦਾ ਸਵਾਗਤ ਕਰਦਿਆਂ ਡਬਲਿਊ. ਡਬਲਿਊ. ਆਈ. ਸੀ. ਐਸ. ( WWICS ) ਦੇ ਸੀ. ਐਮ. ਡੀ. ਕਰਨਲ ਬੀ. ਐਸ. ਸੰਧੂ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਦਮਾਂ ਨਾਲ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਯੋਗ ਲੋਕਾਂ ਨੂੰ ਸਥਾਈ ਨਿਵਾਸ (ਪੀ. ਆਰ.) ਹਾਸਿਲ ਕਰਨ ਦਾ ਵੱਡਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਦੇਸ਼ ਦੇ ਕਾਰਜਬਲ ਨੂੰ ਮਜ਼ਬੂਤੀ ਮਿਲੇਗੀ ਤੇ ਮਾਨਵੀ ਵਚਨਬੱਧਤਾਵਾਂ ਨੂੰ ਵੀ ਪੂਰਾ ਕੀਤਾ ਜਾ ਸਕੇਗਾ। ਇਸ ਯੋਜਨਾ ਤਹਿਤ ਕੈਨੇਡਾ 2027 ਲਈ ਸਥਾਈ ਨਿਵਾਸ (ਪੀ. ਆਰ.) ਦੇਣ ਦਾ ਸਾਲਾਨਾ ਟੀਚਾ 3.80 ਲੱਖ ਬਰਕਰਾਰ ਰੱਖੇਗਾ। ਇਸ ਤੋਂ ਇਲਾਵਾ ਸਰਕਾਰ ਨੇ 2027 ਵਿਚ ਸੀਮਤ ਸਮੇਂ ਲਈ 2 ਲੱਖ ਵਾਧੂ ਪੀ. ਆਰ. ਸਥਾਨ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਯੋਗ ਮੁਲਾਜ਼ਮਾਂ ਲਈ ਵੱਧ ਤੋਂ ਵੱਧ 1 ਲੱਖ ਅਤੇ ਨਿਰਧਾਰਤ ਮਾਨਵੀ ਸ਼੍ਰੇਣੀਆਂ ਦੇ ਬਿਨੈਕਾਰਾਂ ਲਈ ਵੱਧ ਤੋਂ ਵੱਧ 1 ਲੱਖ ਸਥਾਨ ਸ਼ਾਮਿਲ ਹਨ। ਇਸ ਤਰ੍ਹਾਂ ਕੁਲ ਸੰਭਾਵਿਤ ਪੀ. ਆਰ. ਦਾਖਲਿਆਂ ਦਾ ਅੰਕੜਾ 5.80 ਲੱਖ ਤੱਕ ਪਹੁੰਚ ਜਾਵੇਗਾ।ਕਰਨਲ ਬੀ. ਐਸ. ਸੰਧੂ ਨੇ ਕਿਹਾ ਕਿ “ਇਹ ਉਨ੍ਹਾਂ ਲੋਕਾਂ ਨੂੰ ਵਧੇਰੇ ਸਥਿਰਤਾ ਤੇ ਸਪੱਸ਼ਟਤਾ ਦੇਣ ਵੱਲ ਇਕ ਸਵਾਗਤਯੋਗ ਤੇ ਵਿਹਾਰਕ ਕਦਮ ਹੈ, ਜਿਨ੍ਹਾਂ ਨੇ ਪਹਿਲਾਂ ਹੀ ਕੈਨੇਡਾ ਵਿਚ ਆਪਣਾ ਜੀਵਨ, ਕਰੀਅਰ ਤੇ ਪਰਿਵਾਰ ਵਸਾ ਲਿਆ ਹੈ। ਇਸ ਦੇ ਨਾਲ ਹੀ ਯੋਗ ਮੁਲਾਜ਼ਮਾਂ ਨੂੰ ਸਥਾਈ ਨਿਵਾਸ ਵਿਚ ਤਬਦੀਲ ਹੋਣ ਦੀ ਸਹੂਲਤ ਦੇ ਕੇ ਅਤੇ ਲੰਬੇ ਸਮੇਂ ਤੋਂ ਲਟਕੀਆਂ ਮਾਨਵੀ ਤੇ ਪਰਿਵਾਰਕ ਅਰਜ਼ੀਆਂ ਵੱਲ ਧਿਆਨ ਦੇ ਕੇ ਸਰਕਾਰ ਕੈਨੇਡੀਅਨ ਸਮਾਜ ਅਤੇ ਅਰਥ ਵਿਵਸਥਾ ਵਿਚ ਇਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਮਾਨਤਾ ਦੇ ਰਹੀ ਹੈ।”
ਪਿਛਲੀ ਖ਼ਬਰ ਰਾਜ ਪੱਧਰੀ ਕਪਾਲਮੋਚਨ ਮੇਲੇ ਨੂੰ ਦਿੱਤਾ ਜਾਵੇ ਭਵ ਤੇ ਦਿਵਯ ਸਰੂਪ-ਮੁੱਖ ਮੰਤਰੀ ਅਗਲੀ ਖ਼ਬਰ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਵਲੋਂ ਕੌਮੀ ਪ੍ਰਧਾਨ ਆਲਕਾ ਲਾਂਬਾ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।