20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਨੇ ਪ੍ਰਭਾਤ ਫੇਰੀ ਕੱਢੀ

ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)- ਸ੍ਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਵਲੋਂ ਰਾਧਾ ਅਸ਼ਟਮੀ ਉਤਸਵ ਦੇ ਸੰਬੰਧ ਵਿਚ ਅੱਜ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ। ਇਹ ਪ੍ਰਭਾਤ ਫੇਰੀ ਆਦਰਸ਼ ਨਗਰ ਤੋਂ ਆਰੰਭ ਹੋ ਕੇ ਆਨੰਦ ਨਗਰ ਖਰੜ ਤੱਕ ਗਈ।

ਅਜੀਤ ਡੈਸਕ 20-09-2026
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)- ਸ੍ਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸਮਿਤੀ ਖਰੜ ਵਲੋਂ ਰਾਧਾ ਅਸ਼ਟਮੀ ਉਤਸਵ ਦੇ ਸੰਬੰਧ ਵਿਚ ਅੱਜ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ। ਇਹ ਪ੍ਰਭਾਤ ਫੇਰੀ ਆਦਰਸ਼ ਨਗਰ ਤੋਂ ਆਰੰਭ ਹੋ ਕੇ ਆਨੰਦ ਨਗਰ ਖਰੜ ਤੱਕ ਗਈ। ਪ੍ਰਭਾਤ ਫੇਰੀ ਦੌਰਾਨ ਕੀਰਤਨ ਮੰਡਲੀ ਵਲੋਂ ਭਜਨਾਂ ਦਾ ਗੁਣਗਾਨ ਕੀਤਾ ਗਿਆ। ਭਗਤਾਂ ਅਤੇ ਸ਼ਰਧਾਲੂਆਂ ਨੇ ਭਜਨਾਂ ਦਾ ਆਨੰਦ ਮਾਣਦੇ ਹੋਏ ਭਗਤੀ ਵਿਚ ਝੂਮ ਕੇ ਹਾਜ਼ਰੀ ਲਗਵਾਈ। ਕੀਰਤਨ ਮੰਡਲੀ ਵਿਚ ਮੀਨਾਕਸ਼ੀ ਤਾਂਗੜੀ, ਸੁਨੀਤਾ ਰਾਣਾ, ਊਸ਼ਾ ਧੀਮਾਨ, ਰਜਨੀ ਬੱਟੂ, ਲਤਾ ਅਤੇ ਦੀਪਤੀ ਨੇ ਸੁੰਦਰ ਭਜਨਾਂ ਦਾ ਗੁਣਗਾਨ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਭਗਤੀਮਈ ਬਣਾ ਦਿੱਤਾ। ਇਸ ਦੌਰਾਨ ਸੁਪਨਾ, ਸੀਮਾ, ਮਿੱਤਲ, ਮੋਨਿਕਾ ਸ਼ਰਮਾ, ਵੇਦ ਪ੍ਰਕਾਸ਼ ਪੱਪੂ, ਸੁਸ਼ਮਾ, ਸਮਤਾ, ਊਸ਼ਾ ਧੀਮਾਨ, ਪੰਕਜ ਪੰਡਿਤ, ਰਾਜ ਲਾਈਟ, ਇੰਦੂ ਜੈਨ, ਸੰਜੀਵ ਗਰਗ, ਲੱਭੂ ਸਵੀਟਸ ਤੇ ਅਨਮੋਲ ਫੀਡ ਆਦਿ ਦੇ ਘਰਾਂ ਵਿਚ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ। ਸਾਰੇ ਸਥਾਨਾਂ ’ਤੇ ਸ਼ਰਧਾਲੂਆਂ ਲਈ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਭੁਪਿੰਦਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮੋਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਰਾਕੇਸ਼ ਭੱਲਾ, ਕਰਨ, ਗੌਰਵ, ਸੁਸ਼ੀਲ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ’ ਚ ‘ ਸਵੱਛਤਾ ਹੀ ਸੇਵਾ -2026’ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਦੁੱਖ ਸਾਂਝਾ ਕਰਨ ਲਈ ਇੰਗਲੈਂਡ ਤੋਂ ਰਵਿੰਦਰ ਪੁਰੀ ਦੇ ਗ੍ਰਹਿ ਪੁੱਜੇ ਨੱਥੂ ਰਾਮ ਪੁਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।