ਚੰਡੀਗੜ੍ਹ ਟ੍ਰਾਈਸਿਟੀ ਦੀ ਗੀਤਾਂਜਲੀ ਅਰੋੜਾ ਨੇ ਕੌਮਾਂਤਰੀ ਪੱਧਰ ’ ਤੇ ਵਧਾਇਆ ਭਾਰਤ ਦਾ ਮਾਣ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-2026’ ਦੀ ਫ਼ਸਟ ਰਨਰ-ਅੱਪ ਬਣੀ
ਚੰਡੀਗੜ੍ਹ, 14 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਟ੍ਰਾਈਸਿਟੀ ਦੀ ਰਹਿਣ ਵਾਲੀ ਗੀਤਾਂਜਲੀ ਅਰੋੜਾ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਹਾਲ ਹੀ ਵਿਚ ਹੋਏ ਮਿਸਿਜ਼ ਇੰਟਰਨੈਸ਼ਨਲ ਗਲੋਬਲ 2026 ਮੁਕਾਬਲੇ ਵਿਚ ਫ਼ਸਟ ਰਨਰ-ਅੱਪ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਬੈਂਕਿੰਗ ਖੇਤਰ ਵਿਚ ਕੰਮ ਕਰ ਰਹੀ ਅਤੇ ਨੌਂ ਸਾਲ ਦੇ ਬੱਚੇ ਦੀ ਮਾਂ ਗੀਤਾਂਜਲੀ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਲਈ ‘ਕੁਈਨ ਆਫ਼ ਫਿਲੈਂਥਰੋਪੀ’ ਦੇ ਵਿਸ਼ੇਸ਼ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਮਿਸਿਜ਼ ਇੰਟਰਨੈਸ਼ਨਲ ਗਲੋਬਲ-2026’ ’ਚ ਪਹਿਲੀ ਰਨਰਜ਼ਅੱਪ ਬਣੀ ਗੀਤਾਂਜਲੀ ਅਰੋੜਾ ਆਪਣੇ ਇਕ ਦਿਲਕਸ਼ ਅੰਦਾਜ਼ ’ਚ। ਤਸਵੀਰ : ਕਮਲਜੀਤ ਸਿੰਘ
15-10-2026