15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੀ . ਐੱਮ . ਡੀ . ਏ . ਵਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਵੱਡੀ ਕਾਰਵਾਈ , ਦੋ ਫਾਰਮ ਹਾਊਸ ਅਤੇ ਇਕ ਗੋਦਾਮ ਢਾਹਿਆ

ਪੰਚਕੂਲਾ, 14 ਅਕਤੂਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ ਵਿਕਰਮ ਕੁਮਾਰ ਦੀ ਅਗਵਾਈ ਵਿਚ ਪੰਚਕੂਲਾ ਮਹਾਨਗਰ ਵਿਕਾਸ ਅਥਾਰਟੀ (ਪੀ. ਐੱਮ.

ਅਜੀਤ ਡੈਸਕ 15-10-2026
ਪੰਚਕੂਲਾ, 14 ਅਕਤੂਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ ਵਿਕਰਮ ਕੁਮਾਰ ਦੀ ਅਗਵਾਈ ਵਿਚ ਪੰਚਕੂਲਾ ਮਹਾਨਗਰ ਵਿਕਾਸ ਅਥਾਰਟੀ (ਪੀ.ਐੱਮ.ਡੀ.ਏ.) ਵਲੋਂ ਬਰਵਾਲਾ ਦੇ ਨਿਯੰਤਰਿਤ ਖੇਤਰ ਵਿਚ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਫਾਰਮ ਹਾਊਸ ਅਤੇ ਇਕ ਗੋਦਾਮ ਢਾਹ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨਗਰ ਯੋਜਨਾਕਾਰ ਵਿਕਰਮ ਕੁਮਾਰ ਨੇ ਦੱਸਿਆ ਕਿ ਪਿੰਡ ਰੇਹੌੜ ਵਿਚ ਉਸਾਰੀ ਅਧੀਨ ਦੋ ਫਾਰਮ ਹਾਊਸਾਂ ਅਤੇ ਪਿੰਡ ਬਰਵਾਲਾ ਵਿਚ ਇਕ ਗੋਦਾਮ ਨੂੰ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਯੰਤਰਿਤ ਖੇਤਰ ਵਿਚ ਬਿਨਾਂ ਮਨਜ਼ੂਰੀ ਹੋਣ ਵਾਲੀਆਂ ਉਸਾਰੀਆਂ ਨੂੰ ਰੋਕਣ ਦੇ ਉਦੇਸ਼ ਨਾਲ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਰਾਕੇਸ਼ ਕੁਮਾਰ, ਐੱਸ. ਡੀ. ਓ. ਐੱਚ. ਐੱਸ. ਏ. ਐੱਮ. ਬੀ. ਮੋਹਿਤ ਸ਼ਰਮਾ, ਐੱਫ. ਆਈ. ਅਤੇ ਪੀ. ਐੱਮ. ਡੀ. ਏ. ਦੇ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਬਲ ਮੌਜੂਦ ਸੀ। ਜ਼ਿਲ੍ਹਾ ਨਗਰ ਯੋਜਨਾਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਿਯੰਤਰਿਤ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਮਰੱਥ ਅਧਿਕਾਰੀ ਤੋਂ ਲੋੜੀਂਦੀ ਮਨਜ਼ੂਰੀ ਜ਼ਰੂਰ ਲਈ ਜਾਵੇ। ਬਿਨਾਂ ਮਨਜ਼ੂਰੀ ਕੀਤੀਆਂ ਉਸਾਰੀਆਂ ਨੂੰ ਨਾਜਾਇਜ਼ ਮੰਨਿਆ ਜਾਵੇਗਾ ਅਤੇ ਸੰਬੰਧਿਤ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ‘ ਸਾਂਝ ਦੀ ਜੋਤ ਯਾਤਰਾ ’ ਸੰਬੰਧੀ ਲਾਲੜੂ ਦੇ ਪਿੰਡਾਂ ’ ਚ ਵੱਡਾ ਉਤਸ਼ਾਹ ਅਗਲੀ ਖ਼ਬਰ ਠਾਕੁਰ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਉਪ ਚੇਅਰਮੈਨ ਨੇ ਮੁਹਾਲੀ ਵਿਖੇ ਵਪਾਰੀਆਂ ਦੀਆਂ ਲੰਬਿਤ ਸ਼ਿਕਾਇਤਾਂ ਦਾਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।