15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਿਸਤੌਲ ਦਿਖਾ ਕੇ ਵਿਦਿਆਰਥੀ ਤੋਂ ਸੋਨੇ ਦੀ ਮੁੰਦਰੀ ਖੋਹਣ ਉਪਰੰਤ ਗੋਲੀ ਮਾਰ ਕੇ ਕੀਤਾ ਜ਼ਖ਼ਮੀ

ਖਰੜ, 14 ਅਕਤੂਬਰ (ਜੰਡਪੁਰੀ)- ਪਿੰਡ ਖਾਨਪੁਰ ਦੇ ਓਵਰਬ੍ਰਿਜ ਥੱਲ੍ਹੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਪਿਸਤੌਲ ਦਿਖਾ ਕੇ ਇਕ ਵਿਦਿਆਰਥੀ ਤੋਂ ਸੋਨੇ ਦੀ ਮੁੰਦਰੀ ਖੋਹ ਲਈ ਗਈ ਅਤੇ ਬਾਅਦ ‘ਚ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਸ਼ਿਵਮ ਪੁੱਤਰ ਜਤਿੰਦਰ ਕੁਮਾਰ ਮੂਲ ਵਾਸੀ ਮੁਜਫ਼ਰਪੁਰ ਨਗਰ (ਬਿਹਾਰ) ਤੇ ਹਾਲ ਵਾਸੀ ਕਿਰਾਏਦਾਰ ਮਾਡਰਨ ਵੈਲੀ ਖਰੜ ਵਜੋਂ ਹੋਈ ਹੈ।

ਅਜੀਤ ਡੈਸਕ 15-10-2026
ਖਰੜ, 14 ਅਕਤੂਬਰ (ਜੰਡਪੁਰੀ)- ਪਿੰਡ ਖਾਨਪੁਰ ਦੇ ਓਵਰਬ੍ਰਿਜ ਥੱਲ੍ਹੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਪਿਸਤੌਲ ਦਿਖਾ ਕੇ ਇਕ ਵਿਦਿਆਰਥੀ ਤੋਂ ਸੋਨੇ ਦੀ ਮੁੰਦਰੀ ਖੋਹ ਲਈ ਗਈ ਅਤੇ ਬਾਅਦ ‘ਚ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਸ਼ਿਵਮ ਪੁੱਤਰ ਜਤਿੰਦਰ ਕੁਮਾਰ ਮੂਲ ਵਾਸੀ ਮੁਜਫ਼ਰਪੁਰ ਨਗਰ (ਬਿਹਾਰ) ਤੇ ਹਾਲ ਵਾਸੀ ਕਿਰਾਏਦਾਰ ਮਾਡਰਨ ਵੈਲੀ ਖਰੜ ਵਜੋਂ ਹੋਈ ਹੈ। ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤ ਨੇ ਦੱਸਿਆ ਕਿ ਉਹ ਸੀ. ਜੀ. ਸੀ. ਝੰਜੇੜੀ ਵਿਖੇ ਬੀ. ਟੈੱਕ. ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ ਤੇ ਰਾਤ ਨੂੰ ਉਹ ਆਪਣੇ ਦਰਪਣ ਗਰੀਨ ਵਿਖੇ ਰਹਿੰਦੇ ਦੋਸਤ ਨੂੰ ਮਿਲ ਕੇ ਪੈਦਲ ਹੀ ਆਪਣੇ ਕਮਰੇ ਵਿਖੇ ਆ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਪਿੰਡ ਖਾਨਪੁਰ ਦੇ ਓਵਰਬ੍ਰਿਜ ਥੱਲ੍ਹੇ ਪੁੱਜਿਆ ਤਾਂ ਉਸ ਨੂੰ ਅਚਾਨਕ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਵਲੋਂ ਜਬਰਦਸਤੀ ਰੋਕ ਲਿਆ ਗਿਆ ਤੇ ਉਸ ਦੇ ਹੱਥ ‘ਚ ਪਾਈ ਸੋਨੇ ਦੀ ਅੰਗੂਠੀ ਖੋਹ ਲਈ ਗਈ। ਇਸ ਤੋਂ ਬਾਅਦ ਉਸ ਤੋਂ ਹੋਰ ਸਾਮਾਨ ਦੇਣ ਦੀ ਮੰਗ ਕੀਤੀ ਗਈ ਅਤੇ ਇਸੇ ਦੌਰਾਨ ਜਦੋਂ ਉਸ ਵਲੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਵਿਅਕਤੀ ਵਲੋਂ ਉਸ ‘ਤੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਗਿਆ, ਜੋ ਕਿ ਉਸ ਦੀ ਸੱਜੀ ਲੱਤ ‘ਤੇ ਲੱਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਉਪਰੰਤ ਜ਼ਖ਼ਮੀ ਹਾਲਤ ‘ਚ ਸ਼ਿਵਮ ਨੂੰ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਖਰੜ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਘਟਨਾ ਸੰਬੰਧੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਦਹਾਕਾ ਬੀਤਣ ਦੇ ਬਾਵਜੂਦ ਨਹੀਂ ਮਿਲਿਆ ਇਨਸਾਫ਼- ਕਰਨਬੀਰ ਸਿੰਘ ਸਿੱਧੂ ਅਗਲੀ ਖ਼ਬਰ 6 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ , ਜਾਨੋਂ ਮਾਰਨ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਹੈ ਮਾਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।