02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੰਡੀਗੜ੍ਹ ’ਚ ਸਮਕਾਲੀ ਪੰਜਾਬੀ ਕਵਿਤਾ: ਰੂਪ ਤੇ ਸੰਵੇਦਨਾ ’ਤੇ ਵਿਚਾਰ-ਚਰਚਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਕਵਿਤਾ ਨੂੰ ਹੁਣ ਵਿਚਾਰਧਾਰਕ ਚੋਖਦੇ ਵਿਚ ਨਹੀਂ ਬੰਨ੍ਹਿਆ ਜਾ ਸਕਦਾ - ਡਾ . ਮਨਮੋਹਨ

ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ, ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਵਿਖੇ ਲਿਟਰੇਰੀ ਫੌਰਮ ਤਹਿਤ, ਸਮਕਾਲੀ ਪੰਜਾਬੀ ਕਵਿਤਾ : ‘ਰੂਪ ਅਤੇ ਸੰਵੇਦਨਾ’ ’ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ ਯਾਦਗਾਰੀ ਹੋ ਨਿੱਬੜਿਆ। ਸਮਾਰੋਹ ਦੌਰਾਨ ਡਾ.

ਚੰਡੀਗੜ੍ਹ ’ਚ ਸਮਕਾਲੀ ਪੰਜਾਬੀ ਕਵਿਤਾ: ‘ਰੂਪ ਤੇ ਸੰਵੇਦਨਾ’ ‘ਤੇ ਵਿਚਾਰ ਚਰਚਾ ਸਮਾਰੋਹ ਦੌਰਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ, ਜਗਦੀਪ ਸਿੱਧੂ, ਸੁਭਾਸ਼ ਭਾਸਕਰ, ਡਾ. ਹਰਮੇਲ ਸਿੰਘ ਤੇ ਹਰਵਿੰਦਰ ਸਿੰਘ। ਤਸਵੀਰ : ਗੁਰਿੰਦਰ ਸਿੰਘ 02-11-2026
ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਚੰਡੀਗੜ੍ਹ ਸਾਹਿਤ ਅਕਾਦਮੀ, ਦੇ ਸਹਿਯੋਗ ਨਾਲ ਰਾਣੀ ਲਕਸ਼ਮੀ ਬਾਈ ਭਵਨ ਸੈਕਟਰ 38 ਵਿਖੇ ਲਿਟਰੇਰੀ ਫੌਰਮ ਤਹਿਤ, ਸਮਕਾਲੀ ਪੰਜਾਬੀ ਕਵਿਤਾ : ‘ਰੂਪ ਅਤੇ ਸੰਵੇਦਨਾ’ ’ਤੇ ਵਿਚਾਰ ਚਰਚਾ ਸਮਾਰੋਹ ਕਰਵਾਇਆ ਯਾਦਗਾਰੀ ਹੋ ਨਿੱਬੜਿਆ। ਸਮਾਰੋਹ ਦੌਰਾਨ ਡਾ. ਹਰਮੇਲ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੀ ਕਵਿਤਾ ਦਾ ਰੂਪ ਸਵੈ ਜਾਂ ਨਿੱਜ ਨਾਲ ਸੰਬੰਧਿਤ ਹੈ ਅਤੇ ਸਵੈ ਕਟਾਖ਼ਸ਼ ਕਰਦਾ ਹੈ। ਉਨ੍ਹਾਂ ਨੇ ਜਸਵੰਤ ਦੀਦ ਦੀ ਕਵਿਤਾ ਦੀ ਉਦਾਹਰਨ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਕਵੀ ਆਪਣੀਆਂ ਪ੍ਰਸਥਿਤੀਆਂ ਤੋਂ ਪਾਰ ਜਾਂਦੇ ਨੇ ਤੇ ਉਨ੍ਹਾਂ ਅੰਬਰੀਸ਼ ਦੀ ਕਵਿਤਾ ਨੂੰ ਬ੍ਰਹਿਮੰਡੀ ਪਸਾਰ ਦਾ ਰੂਪ ਮੰਨਿਆ ਅਤੇ ਕਿਹਾ ਨਵੀਂ ਕਵਿਤਾ ਸਵਾਲੀਆ ਹੈ, ਜਿਸ ’ਤੇ ਸਵਾਲ ਉਠਾਏ ਜਾਂਦੇ ਹਨ। ਡਾ. ਹਰਮੇਲ ਸਿੰਘ ਨੇ ਸਮਕਾਲੀ ਪੰਜਾਬੀ ਕਵਿਤਾ ਅਧੀਨ, ਗ਼ਜ਼ਲ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਪ੍ਰਤਿਰੋਧ ਦੀ ਕਵਿਤਾ ਨੂੰ ਵੀ ਇਕ ਰੂਪ ਤੇ ਸੰਵੇਦਨਾ ਮੰਨਿਆ ਹੈ ਅਤੇ ਡਾ. ਮਨਮੋਹਨ ਦੀ ਕਵਿਤਾ ਨੂੰ ਬੌਧਿਕ ਰੂਪ ਦੀ ਕਵਿਤਾ ਕਹਿ ਕੇ ਬਿਆਨਿਆ। ਪ੍ਰੋ. ਹਰਵਿੰਦਰ ਸਿੰਘ ਨੇ ਸਮਕਾਲੀ ਪੰਜਾਬੀ ਕਵਿਤਾ : ਰੂਪ ਅਤੇ ਸੰਵੇਦਨਾ ਬਾਰੇ ਸਵਾਲ ਉਠਾਏ ਕਿ ਸਮਕਾਲ ਦੀ ਪਰਿਭਾਸ਼ਾ ਕੀ ਹੈ ਤੇ ਅਸੀਂ ਅਜੇ ਇਹ ਨਿਰਧਾਰਿਤ ਨਹੀਂ ਕਰ ਸਕੇ ਕਿ ਸਾਡਾ ਸਮਕਾਲ ਕਿਹੜਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵੇਦਨਾ ਪਾਠਕ ਦੀ ਵੱਖਰੀ ਹੁੰਦੀ ਅਤੇ ਲੇਖਕ ਦੀ ਵੱਖਰੀ। ਉਨ੍ਹਾਂ ਕਵਿਤਾ ਨੂੰ ਤਿੰਨ ਰੂਪਾਂ ਵਿਚ ਵੰਡ ਕੇ ਚਰਚਾ ਕੀਤੀ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਤੇ ਉੱਘੇ ਲੇਖਕ ਡਾ. ਮਨਮੋਹਨ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸੰਵੇਦਨਾ ਬਦਲਦੀ ਰਹਿੰਦੀ ਹੈ ਅਤੇ ਕਵਿਤਾ ਨੂੰ ਹੁਣ ਵਿਚਾਰਧਾਰਿਕ ਚੌਖਟੇ ਵਿਚ ਨਹੀਂ ਬੰਨਿ੍ਆ ਜਾ ਸਕਦਾ । ਕਵਿਤਾ ਨੂੰ ਆਬਜੈਕਟਿਵ ਤੌਰ ’ਤੇ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਅੱਜ ਦੇ ਸਮਾਗਮ ਨੂੰ ਮਹੱਤਵਪੂਰਨ ਦੱਸਿਆ ਤੇ ਸਮਕਾਲ ਦੇ ਮੁੱਦੇ ’ਤੇ ਉਠਾਏ ਸਵਾਲ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਚੰਡੀਗੜ੍ਹ ਸਾਹਿਤ ਅਕਾਦਮੀ ਦਾ ਸਹਿਯੋਗ ਅੱਗੋਂ ਵੀ ਚੰਗਾ ਕੰਮ ਕਰਨ ਵਾਲੀਆਂ ਸਭ ਸੰਸਥਾਵਾਂ ਨੂੰ ਰਹੇਗਾ। ਸਮਾਰੋਹ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਵਿਚ ਪੰਜਾਬੀ ਬੋਰਡ ਦੇ ਕਨਵੀਨਰ ਤੇ ਉੱਘੇ ਆਲੋਚਕ ਡਾ. ਰਵੇਲ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮਾਗਮ ਉਹ ਵਧੀਆ ਹੁੰਦਾ ਹੈ ਜੋ ਅਗਲੀ ਚਰਚਾ ਲਈ ਰਾਹ ਖੋਲ੍ਹੇ। ਉਨ੍ਹਾਂ ਕਵਿਤਾ ਦੇ ਰੂਪ ਬਾਰੇ ਕਿਹਾ ਕਿ ਰੂਪ ਨੂੰ ਨਿਸਚਿਤਤਾ ਵਿਚ ਨਹੀਂ ਬੰਨਿ੍ਆ ਜਾ ਸਕਦਾ ਤੇ ਉਨ੍ਹਾਂ ਨੇ ਕਵਿਤਾ ਦੇ ਸੰਚਾਰ ਦੀ ਸਮੱਸਿਆ ਬਾਰੇ ਵੀ ਗੱਲ ਕੀਤੀ। ਸਮਾਰੋਹ ਦਾ ਸੰਚਾਲਨ ਇਸ ਸਮਾਗਮ ਦੇ ਕੋਆਰਡੀਨੇਟਰ, ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਵਲੋਂ ਬਾਖੂਬੀ ਕੀਤਾ। ਸਮਾਗਮ ਵਿਚ ਸ਼ਾਇਰ ਹਰਵਿੰਦਰ ਸਿੰਘ, ਉੱਘੇ ਅਨੁਵਾਦਕ ਸੁਭਾਸ਼ ਭਾਸਕਰ, ਡਾ. ਸੁਰਿੰਦਰ ਗਿੱਲ, ਚਰਨਜੀਤ ਬਾਠ, ਵਰਿੰਦਰ ਸਿੰਘ, ਮੇਜਰ ਸਿੰਘ ਪੰਜਾਬੀ, ਪਵਨਦੀਪ ਸਿੰਘ, ਜਸਪਾਲ ਫਿਰਦੌਸੀ, ਅਮਨਦੀਪ ਕੌਰ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਵਿਜੇ ਕਪੂਰ, ਜਗਤਾਰ ਜੋਗ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ 80 ਕਰੋੜ ਦੇ 2 ਪ੍ਰਾਜੈਕਟ... ਅਗਲੀ ਖ਼ਬਰ ਦੁਸਾਰਨਾ ਵਿਖੇ ਪਰਮਿੰਦਰ ਸਿੰਘ ਗੋਲਡੀ ਵਲੋਂ ਬਜ਼ੁਰਗਾਂ ਨੂੰ ਸਹਾਇਕ ਕਿੱਟਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।